ਮਯੰਕ ਯਾਦਵ ਨੇ ਕੀਤੀ IPL2024 ਸੀਜ਼ਨ ਦੀ ਸਭ ਤੋਂ ਤੇਜ਼ ਗੇਂਦ, ਕਿਹਾ, ‘ਰਫ਼ਤਾਰ ਨਾਲ ਸਮਝੌਤਾ ਨਾ ਕਰਨ ਲਈ ਕਿਹਾ ਗਿਐ’
Published : Apr 3, 2024, 3:17 pm IST
Updated : Apr 3, 2024, 3:17 pm IST
SHARE ARTICLE
Mayank Yadav
Mayank Yadav

ਇਸ਼ਾਂਤ ਵੀਰੇ ਨੇ ਮੈਨੂੰ ਕਿਹਾ ਸੀ ਕਿ ਵਾਧੂ ਹੁਨਰ ਜੋੜਨ ਲਈ ਰਫ਼ਤਾਰ ’ਚ ਕਮੀ ਨਾ ਕਰੀਂ : ਮਯੰਕ ਯਾਦਵ

ਬੈਂਗਲੁਰੂ: ਹੁਨਰਮੰਦ ਤੇਜ਼ ਗੇਂਦਬਾਜ਼ਾਂ ਨੂੰ ਅਕਸਰ ਅਪਣੀ ਗੇਂਦਬਾਜ਼ੀ ’ਚ ਵੰਨ-ਸੁਵੰਨਤਾ ਲਿਆਉਣ ਲਈ ਹੌਲੀ ਰਫ਼ਤਾਰ ਕਰਨ ਦੀ ਸਲਾਹ ਦਿਤੀ ਜਾਂਦੀ ਹੈ ਪਰ ਅਪਣੀ ਤੂਫਾਨੀ ਗੇਂਦਬਾਜ਼ੀ ਲਈ ਸੁਰਖੀਆਂ ’ਚ ਰਹਿਣ ਵਾਲੇ ਮਯੰਕ ਯਾਦਵ ਨੂੰ ਦਿੱਲੀ ਦੇ ਉਨ੍ਹਾਂ ਦੇ ਸੀਨੀਅਰ ਸਾਥੀ ਇਸ਼ਾਂਤ ਸ਼ਰਮਾ ਨੇ ਸਲਾਹ ਦਿਤੀ ਹੈ ਕਿ ਉਹ ਵਾਧੂ ਹੁਨਰ ਜੋੜਨ ਲਈ ਤੇਜ਼ ਗੇਂਦਬਾਜ਼ੀ ਨਾਲ ਸਮਝੌਤਾ ਨਾ ਕਰਨ।

ਮਯੰਕ ਨੇ ਰਾਇਲ ਚੈਲੇਂਜਰ ਬੈਂਗਲੁਰੂ (ਆਰ.ਸੀ.ਬੀ.) ਵਿਰੁਧ 156.7 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ, ਜੋ ਆਈ.ਪੀ.ਐਲ. ਦੇ ਮੌਜੂਦਾ ਸੀਜ਼ਨ ’ਚ ਸੱਭ ਤੋਂ ਤੇਜ਼ ਗੇਂਦ ਹੈ। ਮਯੰਕ ਨੇ ਇਸ ਤੋਂ ਬਾਅਦ ਭਾਰਤ ਲਈ 100 ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਇਸ਼ਾਂਤ ਅਤੇ ਇਕ ਹੋਰ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਤੋਂ ਮਿਲੀ ਸਲਾਹ ਦਾ ਜ਼ਿਕਰ ਕੀਤਾ। 

ਉਨ੍ਹਾਂ ਕਿਹਾ, ‘‘ਦਿੱਲੀ ’ਚ ਜਿੰਨੇ ਵੀ ਗੇਂਦਬਾਜ਼ਾਂ ਨਾਲ ਮੈਂ ਗੱਲ ਕੀਤੀ, ਉਨ੍ਹਾਂ ’ਚੋਂ ਇਸ਼ਾਂਤ ਵੀਰੇ ਅਤੇ ਸੈਣੀ ਵੀਰੇ ਨੇ ਮੈਨੂੰ ਕਿਹਾ ਕਿ ਜੇਕਰ ਮੈਂ ਕੁੱਝ ਨਵਾਂ ਜੋੜਨਾ ਚਾਹਵਾਂ ਤਾਂ ਵੀ ਮੈਨੂੰ ਉਸੇ ਰਫਤਾਰ ਨਾਲ ਗੇਂਦਬਾਜ਼ੀ ਕਰਾਂ।’’

ਮਯੰਕ ਨੇ ਕਿਹਾ, ‘‘ਮੈਨੂੰ ਕਿਸੇ ਵੀ ਕਿਸਮ ਦੇ ਹੁਨਰ ਦੀ ਲੋੜ ਨਹੀਂ ਹੈ ਜਿਸ ’ਚ ਮੈਨੂੰ ਅਪਣੀ ਗਤੀ ਨਾਲ ਸਮਝੌਤਾ ਕਰਨਾ ਪਵੇ।’’ ਆਰ.ਸੀ.ਬੀ. ਵਿਰੁਧ ਚਾਰ ਓਵਰਾਂ ’ਚ 14 ਦੌੜਾਂ ਦੇ ਕੇ ਤਿੰਨ ਵਿਕਟਾਂ ਲੈਣ ਵਾਲੇ ਮਯੰਕ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਹਮੇਸ਼ਾ ਵਿਕਟਾਂ ਹਾਸਲ ਕਰਨ ’ਤੇ ਰਹਿੰਦਾ ਹੈ। 

ਉਨ੍ਹਾਂ ਕਿਹਾ, ‘‘ਮੇਰਾ ਧਿਆਨ ਰਫ਼ਤਾਰ ’ਤੇ ਓਨਾ ਨਹੀਂ ਹੁੰਦਾ ਜਿੰਨਾ ਵਿਕਟਾਂ ਲੈਣ ਅਤੇ ਵਿਕਟ ਲੈ ਕੇ ਟੀਮ ਲਈ ਯੋਗਦਾਨ ਪਾਉਣ ’ਤੇ ਰਹਿੰਦਾ ਹੈ। ਹਾਲਾਂਕਿ ਗੇਂਦਬਾਜ਼ੀ ਕਰਦੇ ਸਮੇਂ ਮੇਰੇ ਦਿਮਾਗ ’ਚ ਇਹ ਗੱਲ ਰਹਿੰਦੀ ਹੈ ਕਿ ਜਦੋਂ ਵੀ ਮੈਂ ਗੇਂਦਬਾਜ਼ੀ ਕਰਾਂ ਤਾਂ ਇਹ ਚੰਗੀ ਹੋਣੀ ਚਾਹੀਦੀ ਹੈ।’’

ਮਯੰਕ ਨੇ ਕਿਹਾ, ‘‘ਮੈਚ ਤੋਂ ਬਾਅਦ ਮੈਂ ਹਮੇਸ਼ਾ ਲੋਕਾਂ ਤੋਂ ਪੁੱਛਦਾ ਹਾਂ ਕਿ ਮੈਚ ’ਚ ਸੱਭ ਤੋਂ ਤੇਜ਼ ਗੇਂਦ ਦੀ ਰਫਤਾਰ ਕੀ ਸੀ ਪਰ ਮੈਚ ਦੌਰਾਨ ਮੈਂ ਸਿਰਫ ਅਪਣੀ ਗੇਂਦਬਾਜ਼ੀ ’ਤੇ ਧਿਆਨ ਦਿੰਦਾ ਹਾਂ।’’

Tags: ipl 2024

SHARE ARTICLE

ਏਜੰਸੀ

Advertisement

ਸੋਸ਼ਲ ਮੀਡੀਆ 'ਤੇ BSNL ਦੇ ਹੱਕ 'ਚ ਚੱਲੀ ਮੁਹਿੰਮ, ਅੰਬਾਨੀ ਸਣੇ ਬਾਕੀ ਮੋਬਾਇਲ ਨੈੱਟਵਰਕ ਕੰਪਨੀਆਂ ਨੂੰ ਛਿੜੀ ਚਿੰਤਾ

13 Jul 2024 3:32 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:26 PM

"ਸਿੱਖਾਂ ਨੂੰ ਹਮੇਸ਼ਾ ਦੇਸ਼ਧ੍ਰੋਹੀ ਕਹਿ ਕੇ ਜੇਲ੍ਹਾਂ 'ਚ ਡੱਕਿਆ ਗਿਆ - ਗਿਆਨੀ ਹਰਪ੍ਰੀਤ ਸਿੰਘ ਸਰਕਾਰ ਵੱਲੋਂ 25 ਜੂਨ ਨੂੰ

13 Jul 2024 3:24 PM

ਘਰ ਦੀ ਛੱਤ ’ਤੇ Solar Project, ਖੇਤਾਂ ’ਚ ਸੋਲਰ ਨਾਲ ਹੀ ਚੱਲਦੀਆਂ ਮੋਟਰਾਂ, ਕਾਰਾਂ CNG ਤੇ ਘਰ ’ਚ ਲਾਇਆ Rain......

11 Jul 2024 5:35 PM

ਹਰਿਆਣਾ 'ਚ ਭੁੱਬਾਂ ਮਾਰ-ਮਾਰ ਰੋ ਰਹੇ ਬੇਘਰ ਹੋਏ ਸਿੱਖ, ਦੇਖੋ ਪਿੰਡ ਅਮੂਪੁਰ ਤੋਂ ਰੋਜ਼ਾਨਾ ਸਪੋਕਸਮੈਨ ਦੀ Ground Repor

11 Jul 2024 4:21 PM
Advertisement