ਰੋਨਾਲਡੋ ਨੇ ਸਾਊਦੀ ਅਰਬ ’ਚ ਇਕ ਹੋਰ ਹੈਟ੍ਰਿਕ ਲਾਈ 
Published : Apr 3, 2024, 3:28 pm IST
Updated : Apr 3, 2024, 3:28 pm IST
SHARE ARTICLE
Cristiano Ronaldo.
Cristiano Ronaldo.

ਰੋਨਾਲਡੋ ਬਦੌਲਤ ਨੌਂ ਵਾਰ ਦੇ ਚੈਂਪੀਅਨ ਅਲ ਨਾਸਰ ਨੇ ਸਾਊਦੀ ਅਰਬ ’ਚ ਵੱਡੀ ਜਿੱਤ ਪ੍ਰਾਪਤ ਕੀਤੀ

ਆਭਾ (ਸਾਊਦੀ ਅਰਬ): ਸਾਊਦੀ ਅਰਬ ਦੇ ਕ੍ਰਿਸਟੀਆਨੋ ਰੋਨਾਲਡੋ ਦੀ 72 ਘੰਟਿਆਂ ’ਚ ਦੂਜੀ ਹੈਟ੍ਰਿਕ ਦੀ ਮਦਦ ਨਾਲ ਅਲ ਨਾਸਰ ਨੇ ਸਾਊਦੀ ਪ੍ਰੋ ਲੀਗ ’ਚ ਆਭਾ ਨੂੰ 8-0 ਨਾਲ ਕਰਾਰੀ ਹਾਰ ਦਿਤੀ। ਰੋਨਾਲਡੋ ਨੇ ਪਹਿਲੇ ਅੱਧ ’ਚ ਤਿੰਨ ਗੋਲ ਕੀਤੇ ਅਤੇ ਦੋ ਗੋਲਾਂ ਦੀ ਮਦਦ ਕੀਤੀ। ਉਸ ਦੇ ਪ੍ਰਦਰਸ਼ਨ ਦੀ ਬਦੌਲਤ, ਨੌਂ ਵਾਰ ਦੇ ਚੈਂਪੀਅਨ ਅਲ ਨਾਸਰ ਨੇ ਸਾਊਦੀ ਅਰਬ ’ਚ ਵੱਡੀ ਜਿੱਤ ਪ੍ਰਾਪਤ ਕੀਤੀ। 

ਲੀਗ ਦੇ ਮੌਜੂਦਾ ਸੀਜ਼ਨ ’ਚ ਪੁਰਤਗਾਲ ਦੇ ਇਸ ਸਟਾਰ ਖਿਡਾਰੀ ਦੀ ਇਹ ਤੀਜੀ ਹੈਟ੍ਰਿਕ ਹੈ। ਉਸ ਨੇ ਸਨਿਚਰਵਾਰ ਨੂੰ ਅਲ ਤਾਏ ’ਤੇ ਅਲ ਨਾਸਰ ਦੀ 5-1 ਦੀ ਜਿੱਤ ਦੌਰਾਨ ਹੈਟ੍ਰਿਕ ਵੀ ਬਣਾਈ ਸੀ। ਉਸ ਨੇ ਲੀਗ ਵਿਚ ਹੁਣ ਤਕ 29 ਗੋਲ ਕੀਤੇ ਹਨ ਅਤੇ ਇਸ ਮਾਮਲੇ ਵਿਚ ਚੋਟੀ ’ਤੇ ਹੈ। 

ਇਸ ਜਿੱਤ ਦੇ ਬਾਵਜੂਦ ਅਲ ਨਾਸਰ ਲੀਗ ਦੀ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਉਹ ਨੇਤਾ ਅਲ ਹਿਲਾਲ ਤੋਂ 12 ਅੰਕ ਪਿੱਛੇ ਹੈ। ਲੀਗ ’ਚ ਅਜੇ ਅੱਠ ਗੇੜ ਦੇ ਮੈਚ ਬਾਕੀ ਹਨ।

SHARE ARTICLE

ਏਜੰਸੀ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement