IPL 2025 KKR vs MI: ‘ਤੂੰ ਪੰਜਾਬੀ ਹੈ ਤੇ ਪੰਜਾਬੀ ਕਿਸੇ ਤੋਂ ਡਰਦੇ ਨਹੀਂ’... ਪੰਡਯਾ ਨੇ ਅਸ਼ਵਨੀ ਕੁਮਾਰ ’ਚ ਭਰਿਆ ਜੋਸ਼

By : PARKASH

Published : Apr 3, 2025, 12:29 pm IST
Updated : Apr 3, 2025, 12:29 pm IST
SHARE ARTICLE
‘You are Punjabi and Punjabis are not afraid of anyone’... Pandya instills enthusiasm in Ashwini Kumar
‘You are Punjabi and Punjabis are not afraid of anyone’... Pandya instills enthusiasm in Ashwini Kumar

IPL 2025 KKR vs MI: ਜਿਸ ਤੋਂ ਬਾਅਦ ਅਪਣੇ ਡੈਬਿਊ ਮੈਚ ’ਚ ਅਸ਼ਵਨੀ ਨੇ ਲਈਆਂ 4 ਵਿਕਟਾਂ

ਪੰਜਾਬ ਦੇ ਤੇਜ਼ ਗੇਂਦਬਾਜ਼ ਨੇ ਸਾਂਝੀ ਕੀਤੀ ਅਪਣੀ ਤੇ ਪੰਡਯਾ ਦੀ ਗੱਲਬਾਤ

IPL 2025 KKR vs MI: ਆਈਪੀਐਲ ’ਚ ਕੋਲਕਾਤਾ ਨੂੰ ਹਰਾ ਕੇ ਮੁੰਬਈ ਇੰਡੀਅਨਜ਼ ਨੇ ਆਖ਼ਰਕਾਰ ਆਪਣੇ ਤੀਜੇ ਮੈਚ ’ਚ ਜਿੱਤ ਦਾ ਖਾਤਾ ਖੋਲ੍ਹਿਆ। ਇਸ ਮੈਚ ਦਾ ਹੀਰੋ ਤੇਜ਼ ਗੇਂਦਬਾਜ਼ ਅਸ਼ਵਨੀ ਕੁਮਾਰ ਸੀ, ਜਿਸਨੇ ਮੁੰਬਈ ਲਈ ਆਪਣਾ ਡੈਬਿਊ ਕੀਤਾ। ਉਸਨੇ ਆਪਣੇ ਪਹਿਲੇ ਮੈਚ ਵਿੱਚ ਹੀ 4 ਵਿਕਟਾਂ ਲਈਆਂ। ਅਸ਼ਵਨੀ ਕੁਮਾਰ ਨੇ ਦੱਸਿਆ ਕਿ ਪੰਡਯਾ ਨੇ ਉਸਨੂੰ ਕਿਹਾ ਸੀ ਕਿ ਡਰਨ ਦੀ ਲੋੜ ਨਹੀਂ।

ਕੋਲਕਾਤਾ ਨਾਈਟ ਰਾਈਡਰਜ਼ ਵਿਰੁਧ ਆਪਣੇ ਆਈਪੀਐਲ ਡੈਬਿਊ ਮੈਚ ਵਿੱਚ 4 ਵਿਕਟਾਂ ਲੈਣ ਵਾਲੇ ਮੁੰਬਈ ਇੰਡੀਅਨਜ਼ ਦੇ ਅਸ਼ਵਨੀ ਕੁਮਾਰ ਨੇ ਆਪਣੇ ਉਤਸ਼ਾਹ ਦਾ ਰਾਜ਼ ਸਾਂਝਾ ਕੀਤਾ ਹੈ। ਮੈਚ ਤੋਂ ਬਾਅਦ, ਉਸਨੇ ਕਿਹਾ ਕਿ ਕਪਤਾਨ ਹਾਰਦਿਕ ਪੰਡਯਾ ਦੇ ਸ਼ਬਦਾਂ ਨੇ ਉਸਨੂੰ ਆਤਮਵਿਸ਼ਵਾਸ ਦਿੱਤਾ। ਕੁਮਾਰ ਨੇ ਕਿਹਾ ਕਿ ਪਾਂਡਿਆ ਨੇ ਉਸਨੂੰ ਕਿਹਾ ਸੀ ਕਿ ਤੂੰ ਪੰਜਾਬੀ ਹੈ ਤੇ ਪੰਜਾਬੀ ਕਿਸੇ ਤੋਂ ਨਹੀਂ ਡਰਦੇ।

ਬੀਸੀਸੀਆਈ ਨੇ ਆਪਣੇ ਆਈਪੀਐਲ ਟੀ20 ਹੈਂਡਲ ਤੋਂ ਇੱਕ ਵੀਡੀਓ ਸਾਂਝਾ ਕੀਤਾ ਜਿਸ ਵਿੱਚ ਪਾਰਸ ਮਹਾਂਬਰੇ ਅਸ਼ਵਨੀ ਕੁਮਾਰ ਨਾਲ ਆਪਣੇ ਪਹਿਲੇ ਆਈਪੀਐਲ ਮੈਚ ਦੇ ਸ਼ਾਨਦਾਰ ਅਨੁਭਵ ਬਾਰੇ ਗੱਲ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ’ਚ ਕੁਮਾਰ ਕਹਿੰਦਾ ਹੈ, ‘ਹਾਰਦਿਕ ਭਾਈ ਨੇ ਮੈਨੂੰ ਕਿਹਾ ਸੀ ਕਿ ਤੂੰ ਇੱਕ ਪੰਜਾਬੀ ਹੈ, ਤਾਂ ਪੰਜਾਬੀ ਕਿਸੇ ਤੋਂ ਨਹੀਂ ਡਰਦੇ ਨਹੀਂ ਹਨ। ਇਸ ਲਈ ਤੈਨੂੰ ਉਸੇ ਤਰ੍ਹਾਂ ਖੇਡਣਾ ਹੈ, ਦੂਜਿਆਂ ਨੂੰ ਡਰਾਉਣਾ ਹੈ, ਆਪ ਨਹੀਂ ਡਰਨਾ ਹੈ ਬੱਸ।’
ਗੱਲਬਾਤ ਦੌਰਾਨ, ਅਸ਼ਵਿਨੀ ਨੇ ਇਹ ਵੀ ਦੱਸਿਆ ਕਿ ਜਦ ਮਨੀਸ਼ ਪਾਂਡੇ ਨੇ ਉਸਦੀ ਗੇਂਦ ’ਤੇ ਚੌਕਾ ਮਾਰਿਆ ਤਾਂ ਕਿਵੇਂ ਪੰਡਯਾ ਨੇ ਉਸ ਦੀ ਹਿੰਮਤ ਵਧਾਈ। ਉਸਨੇ ਕਿਹਾ, ‘ਜੋ ਮਨੀਸ਼ ਪਾਂਡੇ ਮੈਨੂੰ ਪਹਿਲਾਂ ਹੀ ਚੌਕਾ ਮਾਰ ਚੁੱਕਾ ਸੀ।’ ਫਿਰ ਮੈਂ ਹਾਰਦਿਕ ਭਾਈ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਸਿਰਫ਼ ਸਰੀਰ ’ਤੇ ਹੀ ਗੇਂਦ ਨੂੰ ਹੀ ਦੇਖਣਾ। ਹਾਰਦਿਕ ਭਾਈ ਨੇ ਮੈਨੂੰ ਕਿਹਾ ਸੀ ਡਰਨਾ ਨਹੀਂ ਹੈ..ਜੇਕਰ ਦੌੜਾਂ ਪੈਣਗੀਆਂ ਤਾਂ ਵੀ ਕੋਈ ਦਿੱਕਤ ਨਹੀਂ। 

ਕਪਤਾਨ ਨੇ ਮੈਦਾਨ ’ਤੇ ਜਿਸ ਤਰ੍ਹਾਂ ਭਰੋਸਾ ਤੇ ਉਤਸ਼ਾਹ ਦਿਖਾਇਆ, ਉਸਨੇ ਅਸ਼ਵਨੀ ਕੁਮਾਰ ਦੀ ਗੇਂਦਬਾਜ਼ੀ ਹੋਰ ਵੀ ਘਾਤਕ ਕਰ ਦਿਤਾ। ਮੈਚ ਵਿੱਚ, ਕੁਮਾਰ ਨੇ 3 ਓਵਰਾਂ ਵਿੱਚ 24 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਹੁਣ ਤੱਕ ਕਿਸੇ ਵੀ ਭਾਰਤੀ ਨੇ ਆਈਪੀਐਲ ਵਿੱਚ ਆਪਣੇ ਪਹਿਲੇ ਮੈਚ ਵਿੱਚ 4 ਵਿਕਟਾਂ ਨਹੀਂ ਲਈਆਂ ਹਨ। ਆਪਣੇ ਪਹਿਲੇ ਹੀ ਆਈਪੀਐਲ ਮੈਚ ਵਿੱਚ, ਅਸ਼ਵਿਨੀ ਨੇ ਅਜਿੰਕਿਆ ਰਹਾਣੇ, ਮਨੀਸ਼ ਪਾਂਡੇ, ਰਿੰਕੂ ਸਿੰਘ ਅਤੇ ਆਂਦਰੇ ਰਾਲੇਸ ਵਰਗੇ ਬੱਲੇਬਾਜ਼ਾਂ ਨੂੰ ਪੈਵੇਲੀਅਨ ਭੇਜਿਆ। ਉਸਦੀ ਤੇਜ਼ ਗੇਂਦਬਾਜ਼ੀ ਕਾਰਨ ਹੀ ਕੋਲਕਾਤਾ ਦੀ ਟੀਮ 117 ਦੌੜਾਂ ’ਤੇ ਆਲ ਆਊਟ ਹੋ ਗਈ। ਜਵਾਬ ਵਿੱਚ, ਮੁੰਬਈ ਨੇ 43 ਗੇਂਦਾਂ ਬਾਕੀ ਰਹਿੰਦਿਆਂ 8 ਵਿਕਟਾਂ ਨਾਲ ਆਰਾਮ ਨਾਲ ਮੈਚ ਜਿੱਤ ਲਿਆ।

(For more news apart from IPL 2025 Latest News, stay tuned to Rozana Spokesman)

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement