
ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਚਲਦਿਆਂ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਏ ਹਨ। ਹਸਪਤਾਲਾਂ ਵਿਚ ਬੈੱਡ, ਵੈਂਟੀਲੇਟਰ, ਰੇਮਡੇਸਿਵਿਰ ਅਤੇ ਆਕਸੀਜਨ ਦੀ ਕਮੀਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੁਨੀਆਂ ਭਰ ਵਿਚੋਂ ਭਾਰਤ ਦੀ ਮਦਦ ਲਈ ਹੱਥ ਵਧਾਇਆ ਜਾ ਰਿਹਾ ਹੈ। ਹਾਲ ਵੀ ਆਸਟ੍ਰੇਲੀਆ ਕ੍ਰਿਕਟ ਖਿਡਾਰੀਆਂ ਨੇ ਭਾਰਤ ਦੀ ਮਦਦ ਲਈ 50 ਹਜ਼ਾਰ ਡਾਲਰ ਯਾਨੀ 37 ਲੱਖ ਤੋਂ ਜ਼ਿਆਦਾ ਰੁਪਏ ਦੀ ਸਹਾਇਤਾ ਭੇਜੀ ਹੈ।
Coronavirus
ਦੱਸ ਦਈਏ ਕਿ ਇਹ ਰਕਮ ਮਰੀਜ਼ਾਂ ਨੂੰ ਆਕਸੀਜਨ, ਕੋਵਿਡ-19 ਟੈਸਟਿੰਗ ਕਿੱਟ ਮੁਹੱਈਆ ਕਰਵਾਉਣ ਲਈ ਵਰਤੀ ਜਾਵੇਗੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਵੀ ਪੀਐਮ ਕੇਅਰਜ਼ ਫੰਡ ਵਿਚ ਆਕਸੀਜਨ ਸਪਲਾਈ ’ਚ ਮਦਦ ਦੇਣ ਲਈ 37 ਲੱਖ ਰੁਪਏ ਦਾਨ ਕੀਤੇ ਸਨ।
Cricket Australia donates 50,000 dollar to help India fight pandemic
ਦੱਸ ਦਈਏ ਕਿ ਭਾਰਤ ’ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ ਰੀਕਾਰਡ 3,68,147 ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਬਾਅਦ ਕੁਲ ਮਾਮਲੇ 1,99,25,604 ਹੋ ਗਏ ਹਨ। ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਹੁਣ 34 ਲੱਖ ਦੇ ਪਾਰ ਹੋ ਗਈ ਹੈ। ਅੰਕੜਿਆਂ ਮੁਤਾਬਕ ਇਕ ਦਿਨ ਵਿਚ 3,417 ਲੋਕਾਂ ਦੀ ਮੌਤ ਹੋਣ ਮਗਰੋਂ ਇਸ ਭਿਆਨਕ ਮਹਾਂਮਾਰੀ ਦੇ ਮ੍ਰਿਤਕਾਂ ਦੀ ਗਿਣਤੀ 2,18,959 ਹੋ ਗਈ ਹੈ।