
ਹਰਭਜਨ ਸਿੰਘ 3 ਜੁਲਾਈ ਨੂੰ 39 ਸਾਲ ਦੇ ਹੋਏ
ਨਵੀਂ ਦਿੱਲੀ- ਟੀਮ ਇੰਡੀਆ ਦੇ ਆਫ ਸਪਿੱਨਰ ਹਰਭਜਨ ਸਿੰਘ 3 ਜੁਲਾਈ ਨੂੰ 39 ਸਾਲ ਦੇ ਹੋ ਗਏ ਹਨ। ਹਰਭਜਨ ਸਿੰਘ ਨੂੰ ਕ੍ਰਿਕਟ ਇਤਿਹਾਸ ਦੇ ਟੌਪ ਆਫ ਸਪਿੱਨਰ ਵਿਚੋਂ ਇਕ ਮੰਨਿਆ ਜਾਂਦਾ ਹੈ। ਗੇਂਦਬਾਜੀ ਦੇ ਨਾਲ ਨਾਲ ਭੱਜੀ ਨੇ ਬੱਲੇਬਾਜ਼ੀ ਵਿਚ ਵੀ ਆਪਣਾ ਨਾਮ ਬਣਾਇਆ ਹੈ। ਭਾਰਤ ਦੇ ਸਭ ਤੋਂ ਸਫ਼ਲ ਸਪਿੱਨਰਾਂ ਵਿਚੋਂ ਹਰਭਜਨ ਦਾ ਨਾਮ ਦੂਜੇ ਨੰਬਰ ਤੇ ਹੈ। ਟੈਸਟ ਕ੍ਰਿਕਟ ਵਿਚ ਹਰਭਜਨ ਸਿੰਘ ਨੇ ਸਭ ਤੋਂ ਜ਼ਿਆਦਾ 417 ਵਿਕਟਾਂ ਲਈਆਂ ਹਨ।
Harbhajan Singh
ਇਸ ਤੋਂ ਬਾਅਦ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਆਪਣੇ ਕਰੀਅਰ ਵਿਚ ਸਭ ਤੋਂ ਜ਼ਿਆਦਾ 316 ਵਿਕਟਾਂ ਲਈਆਂ ਹਨ। ਹਰਭਜਨ ਸਿੰਘ ਟੈਸਟ ਕ੍ਰਿਕਟ ਵਿਚ 400 ਵਿਕਟਾਂ ਲੈਣ ਵਾਲੇ ਸਭ ਤੋਂ ਘੱਟ ਉਮਰ ਵਾਲੇ ਭਾਰਤੀ ਕ੍ਰਿਕਟਰ ਹਨ। ਹਰਭਜਨ ਨੇ ਕਰੀਬ 31 ਸਾਲ ਦੀ ਉਮਰ ਵਿਚ ਟੈਸਟ ਕ੍ਰਿਕਟ ਵਿਚ 40 ਵਿਕਟਾਂ ਲੈ ਲਈਆਂ ਸਨ।
Harbhajan Singh
ਹਰਭਜਨ ਸਿੰਘ ਤੋਂ ਪਹਿਲਾਂ ਸ਼੍ਰੀਲੰਕਾਈ ਖਿਡਾਰੀ ਮੁਥੈਯਾ ਮੁਰਲੀਧਰਨ ਹਨ ਜਿਹਨਾਂ ਨੇ 29 ਸਾਲ ਦੀ ਉਮਰ ਵਿਚ 273 ਦਿਨਾਂ ਵਿਚ 400 ਵਿਕਟਾਂ ਲਈਆਂ। ਸਾਲ 2001 ਵਿਚ ਚੇਨਈ ਵਿਚ ਆਸਟ੍ਰੇਲੀਆ ਦੇ ਖਿਲਾਫ਼ ਖੇਡੇ ਗਏ ਟੈਸਟ ਮੈਚ ਵਿਚ ਹਰਭਜਨ ਸਿੰਘ ਨੇ 7133 ਅਤੇ 884 ਵਰਗੇ ਪ੍ਰਦਰਸ਼ਨ ਕਰਦੇ ਹੋਏ ਕੁੱਲ 15 ਵਿਕਟਾਂ ਲਈਆਂ, 217 ਦੌੜਾਂ ਦੇ ਕੇ 15 ਵਿਕਟਾਂ ਲੈਣ ਦਾ ਟੈਸਟ ਕ੍ਰਿਕਟ ਵਿਚ ਦੂਸਰਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
Harbhajan Singh
ਮਾਰਚ 2001 ਵਿਚ ਹਰਭਜਨ ਨੇ ਆਸਟ੍ਰੇਲੀਆ ਦੇ ਖਿਲਾਫ਼ ਦੂਸਰੇ ਟੈਸਟ ਦੇ ਪਹਿਲੇ ਦਿਨ ਪਹਿਲੀ ਟੈਸਟ ਹੈਟਰਿਕ ਲਈ ਸੀ। ਆਸਟ੍ਰੇਲੀਆ ਦੇ ਖਿਲਾਫ਼ ਸਾਲ 2000-2001 ਦੀ ਘਰੇਲੂ ਸੀਰੀਜ਼ ਨੂੰ ਭਾਰਤੀ ਕ੍ਰਿਕਟ ਇਤਿਹਾਸ ਵਿਚ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਸੀਰੀਜ਼ ਵਿਚ ਭਾਰਤ ਦੀ ਸ਼ਾਨਦਾਰ ਵਾਪਸੀ ਦੇ ਲਈ ਹਰਭਜਨ ਸਿੰਘ ਨੂੰ ਕ੍ਰੈਡਿਟ ਜਾਂਦਾ ਹੈ ਜਿਹਨਾਂ ਨੇ ਸੀਰੀਜ਼ ਵਿਚ 32 ਵਿਕੇਟਾਂ ਲਈਆਂ ਸਨ ਇਹ ਤਿੰਨ ਟੈਸਟ ਦੀ ਸੀਰੀਜ ਵਿਚ ਸਪਿੱਨਰ ਦੇ ਸਭ ਤੋਂ ਜ਼ਿਆਦਾ ਵਿਕੇਟ ਹਨ।