Sports News: ਪੰਜਾਬ ਦੇ ਗੱਭਰੂਆਂ ਨੂੰ ਪਹਿਲੀ ਵਾਰ ਮਿਲ ਗਈ ਵੱਡੀ ਜ਼ਿੰਮੇਵਾਰੀ, ਕ੍ਰਿਕਟ ਤੋਂ ਲੈ ਕੇ ਫੁੱਟਬਾਲ ਦੀਆਂ ਟੀਮਾਂ ਦੀ ਸੰਭਾਲਣਗੇ ਕਮਾਨ
Published : Jun 29, 2024, 12:29 pm IST
Updated : Jul 3, 2024, 12:30 pm IST
SHARE ARTICLE
Sports News
Sports News

ਦੁਨੀਆ 'ਚ ਸ਼ਾਇਦ ਹੀ ਅਜਿਹੀ ਕੋਈ ਖੇਡ ਹੋਵੇਗੀ ਕਿ ਜਿਸ 'ਚ ਪੰਜਾਬੀ ਦੀ ਸ਼ਮੂਲੀਅਤ ਨਾ ਹੋਵੇ ਤਾਂ ਨਾ ਉਸ ਵਿਚ ਝੰਡੇ ਗੱਢੇ ਹੋਣ.  

Shubhman Gill, Gurbir Sandhu and Harmanpreet Singh, Captain of Team India Cricket, Hockey and Football: ਪੰਜਾਬ ਦੇ 1 ਨਹੀਂ 2 ਨਹੀਂ ਸਗੋਂ 3-3 ਪੰਜਾਬੀ ਪੁੱਤ ਇਸ ਵਾਰ ਦੇਸ਼ ਦਾ ਨਾਮ ਪੂਰੀ ਦੁਨੀਆ 'ਚ ਚਮਕਾਉਣਗੇ ਕਿਉਂਕਿ ਇਸ ਵਾਰ 3 ਖੇਡਾਂ ਦੀ ਕਮਾਨ ਪੰਜਾਬ ਦੇ ਗੱਭਰੂਆਂ ਦੇ ਹੱਥ 'ਚ ਐ ਤੇ ਸਿੱਧਾ ਟੋਚਨ ਗੋਰਿਆਂ ਤੇ ਕਾਲਿਆਂ ਦੀ ਟੀਮਾਂ ਨਾਲ ਫਸਣਗੇ, ਉਹ ਵੀ ਹੋਰ ਕਿਤੇ ਨਹੀਂ ਸਗੋਂ ਬੇਗਾਨੇ ਮੁਲਕਾਂ 'ਚ.

ਇਸ ਨਾਲ ਉਨ੍ਹਾਂ ਦਾ ਨਾਮ ਦੁਨੀਆ ਦੀਆਂ ਵੱਡੀਆਂ ਸਕ੍ਰੀਨਾਂ 'ਤੇ ਵੀ ਆਵੇਗਾ. ਇਹੀ ਨਹੀਂ ਪੰਜਾਬੀ ਪੁੱਤ ਜਿਥੇ ਆਪਣੀ ਕਾਬਲੀਅਤ ਦਾ ਜਲਵਾ ਵਿਖਾਉਂਦੇ ਹੋਏ ਸਾਰਿਆਂ ਨੂੰ ਚਿੱਤ ਕਰਨਗੇ. ਉਥੇ ਹੀ ਉਹ ਕਦੇ ਇੰਗਲੈਂਡ, ਜ਼ਿੰਬਾਬਵੇ ਤੇ ਕਦੇ ਯੂਰਪ ਦੀ ਧਰਤੀ 'ਤੇ ਆਪਣੀ ਕਿਸਮਤ ਅਜਮਾਉਂਦੇ ਨਜ਼ਰ ਆਉਣਗੇ. ਗੱਲ ਕਰ ਰਹੇ ਹਾਂ ਜ਼ਿੰਬਾਬਵੇ ਟੂਰ ਲਈ ਕਪਤਾਨ ਵਜੋਂ ਚੁਣੇ ਗਏ ਸ਼ੁੱਭਮਨ ਗਿੱਲ ਦੀ, ਪੈਰਿਸ ਓਲੰਪਿਕ ਜਾਣ ਵਾਲੀ ਭਾਰਤੀ ਹਾਕੀ ਟੀਮ ਦੀ ਕਮਾਨ ਸੰਭਾਲਣ ਲਈ ਹਰਮਨਪ੍ਰੀਤ ਸਿੰਘ ਤੇ ਫੁੱਟਬਾਲ ਦੇ ਕਪਤਾਨ ਵਜੋਂ ਚੁਣੇ ਗਏ ਗੁਰਬੀਰ ਸਿੰਘ ਸੰਧੂ ਦੀ.

ਪੰਜਾਬ ਦੇ ਛੋਟੇ-ਛੋਟੇ ਪਿੰਡਾਂ 'ਚ ਦੌੜਾਂ ਲਾ ਕੇ ਤੇ ਹੌਲੀ-ਹੌਲੀ ਸੱਟਾਂ ਖਾ ਕੇ ਖੇਡਾਂ ਸਿੱਖਣ ਵਾਲੇ ਅੱਜ ਦੂਜੀਆਂ ਮੁਲਕਾਂ 'ਚ ਆਪਣੇ ਮੁਲਕ ਦੀ ਕਮਾਨ ਸੰਭਾਲਣਗੇ, ਜਿਥੇ ਸਿੰਘ ਕਦੇ ਗੋਰਿਆਂ ਦੀ ਟੀਮਾਂ ਤੇ ਕਦੇ ਕਾਲਿਆਂ ਨਾਲ ਫਸਣਗੇ ਪਰ ਵੇਖਣਾ ਇਹ ਹੋਵੇਗਾ ਕਿ ਪੰਜਾਬੀ ਪੁੱਤ ਇਸ ਵਾਰ ਕਿਹੜੇ ਕਿਹੜੇ ਮੁਲਕਾਂ ਦੇ ਖਿਡਾਰੀਆਂ ਤੇ ਟੀਮਾਂ ਨੂੰ ਚਿੱਤ ਕਰਕੇ ਜਿੱਤ ਵਾਲਾ ਸਿਹਰਾ ਬੰਨ੍ਹ ਕੇ ਵਾਪਿਸ ਭਾਰਤ ਪਰਤਦੇ ਨੇ.

ਦੁਨੀਆ 'ਚ ਸ਼ਾਇਦ ਹੀ ਅਜਿਹੀ ਕੋਈ ਖੇਡ ਹੋਵੇਗੀ ਕਿ ਜਿਸ 'ਚ ਪੰਜਾਬੀ ਦੀ ਸ਼ਮੂਲੀਅਤ ਨਾ ਹੋਵੇ ਤਾਂ ਨਾ ਉਸ ਵਿਚ ਝੰਡੇ ਗੱਢੇ ਹੋਣ.  

ਸ਼ੁੱਭਮਨ ਗਿੱਲ (ਕਪਤਾਨ, ਭਾਰਤੀ ਕ੍ਰਿਕਟ ਟੀਮ)

- ਜ਼ਿੰਬਾਬਵੇ ਟੀ-20 ਦੌਰੇ ਲਈ ਸ਼ੁੱਭਮਨ ਗਿੱਲ ਭਾਰਤੀ ਕ੍ਰਿਕਟ ਟੀਮ ਦੀ ਕਮਾਨ ਸੰਭਾਲਣਗੇ
- ਪਹਿਲੀ ਵਾਰ ਕਰਨਗੇ ਭਾਰਤੀ ਕ੍ਰਿਕਟ ਟੀਮ ਦੀ ਮੇਜ਼ਬਾਨੀ
- IPL-2024 'ਚ ਗੁਜਰਾਤ ਟਾਈਟੰਸ ਲਈ ਕਰ ਚੁੱਕੇ ਨੇ ਕਪਤਾਨੀ
- ਚੋਟੀ ਦੇ ਓਪਨਰ ਖਿਡਾਰੀ
- ਕਈ ਰਿਕਾਰਡ ਬਣਾ ਕੇ ਭਾਰਤੀ ਕ੍ਰਿਕਟ ਟੀਮ ਦੀ ਚੋਣ ਕਰਨ ਵਾਲਿਆਂ ਦੀ ਜਿੱਤ ਚੁੱਕੇ ਭਰੋਸਾ


ਹਰਮਨਪ੍ਰੀਤ ਸਿੰਘ (ਕਪਤਾਨ, ਭਾਰਤੀ ਹਾਕੀ ਟੀਮ)

- ਪੈਰਿਸ ਓਲੰਪਿਕਸ-2024 'ਚ ਭਾਰਤੀ ਹਾਕੀ ਟੀਮ ਦੀ ਕਰਨਗੇ ਮੇਜ਼ਬਾਨੀ
- ਡ੍ਰੈਗ ਫਲਿੱਕ ਸੁਪਰਸਟਾਰ ਬਣਾ ਆਪਣਾ ਨਾਮ ਚਮਕਾਇਆ
- 2023 'ਚ ਵੀ ਕਰ ਚੁੱਕੇ ਭਾਰਤੀ ਹਾਕੀ ਟੀਮ ਦੀ ਕਪਤਾਨੀ
- ਏਸ਼ੀਅਨ ਖੇਡਾਂ 'ਚ ਟੀਮ ਨੂੰ ਗੋਲਡ ਮੈਡਲ ਜਿਤਾਉਣ 'ਚ ਵੱਡੀ ਭੂਮਿਕਾ

ਗੁਰਬੀਰ ਸਿੰਘ ਸੰਧੂ (ਕਪਤਾਨ, ਭਾਰਤੀ ਫੁੱਟਬਾਲ ਟੀਮ)

- 2026 ਫੀਫਾ ਵਰਲਡ ਕੱਪ ਕੁਲਾਈਫਾਈ 'ਚ ਲਈ ਕਪਤਾਨੀ ਦੀ ਜ਼ਿੰਮੇਵਾਰੀ
- ਸੁਨੀਲ ਛੇਤਰੀ ਦੇ ਸੰਨਿਆਸ ਲੈਣ ਤੋਂ ਬਾਅਦ ਐਲਾਨੇ ਗਏ ਕਪਤਾਨ
- ਹੁਣ ਤੱਕ 72 ਇੰਟਰਨੈਸ਼ਨਲ ਮੈਚ ਖੇਡ ਚੁੱਕੇ
- ਗੋਲਕੀਪਰ ਬਣੇ ਕਪਤਾਨੀ ਦੀ ਭੂਮਿਕਾ ਨਿਭਾਉਣਗੇ

ਹੁਣ ਵੇਖਣਾ ਇਹ ਹੋਵੇਗਾ ਕਿ ਪੰਜਾਬੀ ਗੱਭਰੂ ਆਪਣੀ ਕਾਬਲੀਅਤ ਦਾ ਜਲਵਾ ਬੇਗਾਨੀ ਧਰਤੀ 'ਤੇ ਵਿਖਾ ਪਾਉਂਦੇ ਕਿ ਨਹੀਂ ਕਿਉਂਕਿ ਸਿੰਙ ਇਸ ਵਾਰ ਬੇਗਾਨੀ ਧਰਤੀ 'ਤੇ ਰਹਿੰਦੇ ਮਾਵਾਂ ਦੇ ਪੁੱਤਾਂ ਨਾਲ ਫੱਸਣ ਵਾਲੇ ਨੇ ਫਿਰ ਉਹ ਟੀ-20 ਦੀ ਸੀਰੀਜ਼ ਹੋਵੇ ਜਾਂ ਪੈਰਿਸ ਓਲੰਪਿਕਸ. 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement