
ਇੰਗਲੈਂਡ ਵਿੱਚ 200 ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣੇ ਗਿੱਲ
ਐਜਬੈਸਟਨ: ਭਾਰਤ ਅਤੇ ਇੰਗਲੈਂਡ ਟੈਸਟ ਮੈਚ ਵਿੱਚ ਸ਼ੁਭਮਨ ਗਿੱਲ ਨੇ ਦੋਹਰਾ ਸੈਕੜਾ ਬਣਾਇਆ ਹੈ। ਇੰਗਲੈਂਡ ਵਿੱਚ ਪਹਿਲਾ ਭਾਰਤੀ ਬਣਿਆ ਹੈ ਜਿਸ ਨੇ ਦੋਹਰਾ ਸੈਂਕੜਾ ਜੜਿਆ ਹੈ। ਦੱਸ ਦੇਈਏ ਕਿ ਕੱਲ ਤੋਂ ਦੂਜਾ ਟੈਸਟ ਮੈਚ ਸ਼ੁਰੂ ਹੋਇਆ ਸੀ। ਟਾਸ ਜਿੱਤ ਕੇ ਇੰਗਲੈਂਡ ਦੇ ਕਪਤਾਨ ਬੈਨ ਸਟੋਕਸ ਨੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। 5 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਜਿੱਤ ਕੇ ਇੰਗਲੈਂਡ 1-0 ਨਾਲ ਅੱਗੇ ਹੈ।
ਦੂਜੇ ਦਿਨ ਦੀ ਖੇਡ ਦੌਰਾਨ ਸ਼ੁਭਮਨ ਗਿੱਲ 168 ਦੌੜਾਂ ਉਤੇ ਨਾਬਾਦ ਹਨ। ਗਿੱਲ ਨੇ ਪੰਜ ਟੈਸਟ ਮੈਚਾਂ ਦੀ ਲੜੀ ਵਿਚ ਲਗਾਤਾਰ ਦੂਜਾ ਸੈਂਕੜਾ ਲਗਾਇਆ ਹੈ। ਸ਼ੁਭਮਨ ਗਿੱਲ ਨੇ ਇੰਗਲੈਂਡ ਦੀ ਧਰਤੀ 'ਤੇ ਖੇਡੇ ਗਏ ਟੈਸਟ ਮੈਚ ਵਿਚ 200 ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਕਪਤਾਨ ਬਣ ਕੇ ਇਤਿਹਾਸ ਦੀਆਂ ਕਿਤਾਬਾਂ ਵਿਚ ਆਪਣਾ ਨਾਮ ਦਰਜ ਕਰਵਾ ਲਿਆ ਹੈ।