
'ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ'
ਚੰਡੀਗੜ੍ਹ: ਇੰਗਲੈਂਡ ਅਤੇ ਭਾਰਤ ਦੇ ਦੂਜੇ ਟੈਸਟ ਮੈਚ ਵਿੱਚ ਸ਼ੁਭਮਨ ਗਿੱਲ ਨੇ 269 ਦੌੜਾਂ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ। ਸ਼ੁਭਮਨ ਗਿੱਲ ਨੂੰ ਲੈ ਕੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਕਿਹਾ ਹੈ ਕਿ ਮੈਂ ਦੇਸ਼ ਵਾਸੀਆਂ ਨੂੰ ਵਧਾਈਆ ਦਿੰਦਾ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਗਿੱਲ ਨੇ ਦੋਹਰਾ ਸੈਂਕੜਾ ਬਣਾ ਕੇ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਕਿਹਾ ਹੈਕਿ ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ।
ਸਾਬਕਾ ਕ੍ਰਿਕਟਰ ਯੋਗਰਾਜ ਨੇ ਕਿਹਾ ਹੈ ਕਿ ਯੁਵਰਾਜ ਸਿੰਘ ਨੇ ਸ਼ੁਭਮਨ ਗਿੱਲ ਨੂੰ ਨਿੱਜੀ ਤੌਰ 'ਤੇ ਕੋਚਿੰਗ ਦਿੱਤੀ। ਸ਼ੁਭਮਨ ਗਿੱਲ ਇਕ ਮਹਾਨ ਖਿਡਾਰੀ ਹੈ। ਖਿਡਾਰੀਆਂ ਨੂੰ ਕੋਚਿੰਗ ਦੇਣ ਬਾਰੇ ਯੁਵਰਾਜ ਸਿੰਘ ਅਤੇ ਗੌਤਮ ਗੰਭੀਰ ਤੋਂ ਸਿੱਖਣਾ ਚਾਹੀਦਾ ਹੈ। ਜੇਕਰ ਬ੍ਰਾਇਨ ਲਾਰਾ 500 ਦੌੜਾਂ ਬਣਾ ਸਕਦਾ ਹੈ ਤਾਂ ਅਸੀਂ ਕਿਉਂ ਨਹੀਂ। ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਦੀਆਂ ਕ੍ਰਿਕਟ ਟੀਮਾਂ ਦੌਰਾਨ ਦੂਜਾ ਟੈਸਟ ਮੈਚ ਕੱਲ੍ਹ ਤੋਂ ਸ਼ੁਰੂ ਹੋਇਆ ਹੈ। ਦੱਸ ਦੇਈਏ ਕਿ ਟੀਮ 587 ਦੌੜਾਂ ਬਣਾ ਕੇ ਆਲ ਆਊਟ ਹੋ ਗਈ