
ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਅੰਤਿਮ ਅਤੇ ਫ਼ੈਸਲਾਕੁੰਨ ਮੁਕਾਬਲੇ ਦੇ ਪਹਿਲੇ ਦਿਨ ਦਾ ਖੇਡ ਖ਼ਤਮ ਹੋ ਗਿਆ ਹੈ......
ਸਿਡਨੀ : ਟੀਮ ਇੰਡੀਆ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਅੰਤਿਮ ਅਤੇ ਫ਼ੈਸਲਾਕੁੰਨ ਮੁਕਾਬਲੇ ਦੇ ਪਹਿਲੇ ਦਿਨ ਦਾ ਖੇਡ ਖ਼ਤਮ ਹੋ ਗਿਆ ਹੈ। ਟਾਸ ਜਿੱਤ ਕੇ ਟੀਮ ਇੰਡੀਆ ਨੇ ਪਹਿਲਾ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ। ਟੀਮ ਵਲੋਂ ਮਿਯੰਕ ਅਗਰਵਾਲ ਅਤੇ ਕੇ.ਐਲ ਰਾਹੁਲ ਨੇ ਪਹਿਲਾ ਬੱਲੇਬਾਜ਼ੀ ਕੀਤੀ। ਅਗਰਵਾਲ ਨੇ ਦੂਸਰੇ ਵਿਕਟ ਲਈ ਖੇਡਦੇ ਹੋਏ ਸਿਰਫ਼ 77 ਦੌੜਾਂ ਟੀਮ ਦੇ ਖ਼ਾਤੇ ਵਿਚ ਪਾਈਆਂ ਅਤੇ ਲਿਓਨ ਦੀ ਗੇਂਦ 'ਤੇ ਮਾਰਸ਼ ਨੂੰ ਕੈਚ ਦੇ ਆਊਟ ਹੋ ਗਏ।
ਮੈਲਬਰਨ ਟੈਸਟ ਵਿਚ ਵਾਪਸੀ ਕਰਨ ਵਾਲੇ ਲੋਕੇਸ਼ ਰਾਹੁਲ ਇਕ ਵਾਰ ਤੋਂ ਅਸਫ਼ਲ ਰਹੇ ਅਤੇ ਦੂਸਰੇ ਓਵਰ ਵਿਚ ਹੀ ਹੇਜ਼ਲਵੁੱਡ ਦੀ ਗੇਂਦ 'ਤੇ ਪਹਿਲੀ ਸਲਿਪ ਵਿਚ ਸ਼ਾਨ ਮਾਰਸ਼ ਨੂੰ ਕੈਚ ਦੇ ਕੇ ਆਊਟ ਹੋ ਗਏ। ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਖ਼ਾਸ ਪ੍ਰਦਰਸ਼ਨ ਨਾ ਕਰਦੇ ਹੋਏ ਸਿਰਫ਼ 23 ਦੌੜਾਂ ਹੀ ਬਣਾ ਸਕੇ। ਪੁਜਾਰਾ ਨੇ 250 ਗੇਂਦਾਂ ਵਿਚ 16 ਚੌਕਿਆ ਦੀ ਮੱਦਦ ਨਾਲ ਨਾਬਾਦ 130 ਦੌੜਾਂ ਦੀ ਪਾਰੀ ਖੇਡੀ ਅਤੇ ਨਾਬਾਦ ਰਹੇ। ਇਸ ਤੋਂ ਇਲਾਵਾ ਹਨੁਮਾ ਵਿਹਾਰੀ (ਨਾਬਾਦ 39) ਨਾਲ ਪੰਜਵੇਂ ਵਿਕਟ ਲਈ 75 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿਚ ਪਹੁੰਚਾਇਆ।
ਪੁਜਾਰਾ ਲਈ ਇਹ ਪਹਿਲਾ ਮੌਕਾ ਹੈ ਜਦ ਕਿਸੇ ਨੇ ਲੜੀ ਵਿਚ ਤਿੰਨ ਸੈਂਕੜੇ ਜੜੇ ਹਨ। ਸੀਨੀਅਰ ਆਫ਼ ਸਪਿਨਰ ਰਵੀਚੰਦਰਨ ਆਸ਼ਿਵਨ ਸਵੇਰੇ ਫ਼ਿਟਨੈਸ ਟੈਸਟ ਵਿਚ ਅਸਫ਼ਲ ਰਹੇ ਅਤੇ ਮੈਚ ਤੋਂਬਾਹਰ ਹੋ ਗਏ। ਆਸਟ੍ਰੇਲੀਆ ਦੇ ਗੇਂਦਬਾਜ਼ੀ ਆਕਰਮਣ ਦੀ ਸ਼ੁਰੂਆਤ ਮਿਸ਼ੇਲ ਸਟਾਰਕ (75 ਦੌੜਾਂ 'ਤੇ 1 ਵਿਕਟ) ਅਤੇ ਜੋਸ਼ ਹੇਜਲਵੁੱਡ (51 ਦੌੜਾਂ 'ਤੇ2 ਵਿਕਟ) ਦੀ ਜੋੜੀ ਨੇ ਕੀਤੀ।
ਇਸ ਸਮੇਂ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ 'ਤੇ 303 ਦੌੜਾਂ ਬਣਾ ਲਈਆਂ ਹਨ। ਭਾਰਤੀ ਕ੍ਰਿਕਟਰ ਸਚਿਨ ਤੇਂਦਲੁਕਰ ਦੇ ਕੋਚ ਰਮਾਕਾਂਤ ਆਚਰੇਕਰ ਦੇ ਸਨਮਾਨ ਵਿਚ ਕਾਲੀ ਆਂਪੱਟੀਆਂ ਬੰਨ੍ਹਕੇ ਖੇਡੇ ਜਿੰਨ੍ਹਾਂ ਦਾ ਬੁਧਵਾਰ ਨੂੰ ਦਿਹਾਂਤ ਹੋ ਗਿਆ ਸੀ। ਆਸਟ੍ਰੇਲੀਆਈ ਟੀਮ ਵੀ ਸਾਬਕਾ ਕ੍ਰਿਕਟਰ ਬਿਲ ਵਾਟਸਨ ਦੇ ਸਨਮਾਨ ਵਿਚ ਕਾਲੀਆਂ ਪੱਟੀਆਂ ਬੰਨ੍ਹਕੇ ਖੇਡੀ। ਵਾਟਸਨ ਦਾ ਦਸੰਬਰ ਵਿਚ ਦਿਹਾਂਤ ਹੋ ਗਿਆ ਸੀ।
ਪੁਜਾਰਾ ਨੇ ਤੋੜੇ ਰੀਕਾਰਡ
ਪੁਜਾਰਾ ਨੇ ਇਕ ਟੈਸਟ ਲੜੀ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਆਪਣਾ ਪਿਛਲਾ ਰਿਕਾਰਡ ਤੋੜ ਦਿਤਾ ਹੈ। 2012-13 'ਚ ਪੁਜਾਰਾ ਨੇ ਇੰਗਲੈਂਡ ਦੇ ਵਿਰੁਧ ਟੈਸਟ ਲੜੀ 'ਚ 438 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਵਿਰੁਧ ਮੌਜੂਦਾ ਲੜੀ 'ਚ ਤਿੰਨ ਸੈਂਕੜਿਆਂ ਦੀ ਮਦਦ ਨਾਲ ਪੁਜਾਰਾ ਪਿਛਲੇ ਰਿਕਾਰਡ ਤੋਂ ਅੱਗੇ ਨਿਕਲ ਗਏ।
ਚੇਤੇਸ਼ਵਰ ਪੁਜਾਰਾ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 18 ਸੈਂਕੜੇ ਬਣਾਉਣ ਦੇ ਮਾਮਲੇ 'ਚ ਸਾਬਕਾ ਕਪਤਾਨ ਮੁਹੰਮਦ ਅਜ਼ਹਰੂਦੀਨ ਤੋਂ ਅੱਗੇ ਨਿਕਲ ਗਏ ਹਨ। ਪੁਜਾਰਾ ਨੇ 114 ਪਾਰੀਆਂ 'ਚ 18 ਸੈਂਕੜੇ ਲਗਾਏ ਹਨ ਜਦਕਿ ਅਜ਼ਹਰੂਦੀਨ ਨੇ ਇਹ ਕੰਮ 121 ਪਾਰੀਆਂ 'ਚ ਕੀਤਾ ਸੀ।
ਆਸਟ੍ਰੇਲੀਆ ਦੀ ਸਰਜ਼ਮੀਂ 'ਤੇ ਇਕ ਟੈਸਟ ਲੜੀ ਸਭ ਤੋਂ ਜ਼ਿਆਦਾ ਸੈਂਕੜੇ ਲਾਉਣ ਦੇ ਮਾਮਲੇ 'ਚ ਪੁਜਾਰਾ ਨੇ ਸਾਬਕਾ ਦਿੱਗਜ ਸੁਨੀਲ ਗਾਵਸਕਰ ਦੀ ਬਰਾਬਰੀ ਕਰ ਲਈ ਹੈ। ਦੋਹਾਂ ਨੇ ਆਸਟ੍ਰੇਲੀਆ ਦੇ ਵਿਰੁਧ ਇਕ ਹੀ ਲੜੀ 'ਚ 3-3 ਸੈਂਕੜੇ ਬਣਾਏ ਹਨ।
ਚੇਤੇਸ਼ਵਰ ਪੁਜਾਰਾ ਨੇ ਬਾਰਡਰ-ਗਾਵਸਕਰ ਟਰਾਫੀ 'ਚ ਤਿੰਨ ਵਾਰ 400 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਪੁਜਾਰਾ ਤੋਂ ਇਲਾਵਾ ਸਚਿਨ ਤੇਂਦੁਲਕਰ ਅਤੇ ਮੈਥਿਊ ਹੇਡਨ ਵੀ ਤਿੰਨ-ਤਿੰਨ ਵਾਰ ਬਾਰਡਰ-ਗਾਵਸਕਰ 'ਚ 400 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।