ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅਗਵਾਈ ਕਰਨਗੇ ਪ੍ਰਣਯ ਅਤੇ ਸਿੰਧੂ
Published : Jan 4, 2023, 8:04 pm IST
Updated : Jan 4, 2023, 8:04 pm IST
SHARE ARTICLE
Image
Image

14 ਤੋਂ 19 ਫਰਵਰੀ ਤੱਕ ਦੁਬਈ ਵਿੱਚ ਹੋਵੇਗੀ ਚੈਂਪੀਅਨਸ਼ਿਪ

 

ਨਵੀਂ ਦਿੱਲੀ - ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਐਚ.ਐਸ. ਪ੍ਰਣਯ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਪੀ.ਵੀ. ਸਿੰਧੂ 14 ਤੋਂ 19 ਫਰਵਰੀ ਤੱਕ ਦੁਬਈ ਵਿੱਚ ਹੋਣ ਵਾਲੀ ਬੈਡਮਿੰਟਨ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਅਗਵਾਈ ਕਰਨਗੇ।

ਭਾਰਤੀ ਬੈਡਮਿੰਟਨ ਐਸੋਸੀਏਸ਼ਨ ਨੇ ਚੋਟੀ ਦੇ ਖਿਡਾਰੀਆਂ ਦੀ ਚੋਣ ਸਿੱਧੇ ਤੌਰ 'ਤੇ ਕੀਤੀ ਹੈ, ਜਦ ਕਿ ਬਾਕੀ ਟੀਮ ਲਈ ਚੋਣ ਟਰਾਇਲ ਆਯੋਜਿਤ ਕਰਵਾਏ ਗਏ। 

ਪਿਛਲੀ ਵਾਰ 2021 ਵਿੱਚ ਇਹ ਟੂਰਨਾਮੈਂਟ ਕੋਰੋਨਾ ਮਹਾਮਾਰੀ ਕਾਰਨ ਨਹੀਂ ਖੇਡਿਆ ਗਿਆ ਸੀ।

ਪੁਰਸ਼ ਸਿੰਗਲਜ਼ ਟੀਮ ਵਿੱਚ ਲਕਸ਼ਯ ਸੇਨ ਵੀ ਸ਼ਾਮਲ ਹੈ, ਜਦੋਂਕਿ ਮਹਿਲਾ ਟੀਮ ਵਿੱਚ ਸਿੰਧੂ ਦੇ ਨਾਲ ਆਕਰਸ਼ੀ ਕਸ਼ਯਪ ਵੀ ਹੋਵੇਗੀ।

ਫ੍ਰੈਂਚ ਓਪਨ ਚੈਂਪੀਅਨ ਸਾਤਵਿਕ ਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਪੁਰਸ਼ ਡਬਲਜ਼ ਵਿੱਚ ਚੁਣੌਤੀ ਦੇਣਗੇ। ਇਸ ਵਿੱਚ ਦੂਜੀ ਜੋੜੀ ਕ੍ਰਿਸ਼ਣਾ ਪ੍ਰਸਾਦ ਜੀ ਅਤੇ ਵਿਸ਼ਨੂੰਵਰਧਨ ਗੌੜ ਦੀ ਹੋਵੇਗੀ।

ਬੀ.ਏ.ਆਈ. ਦੇ ਸਕੱਤਰ ਸੰਜੇ ਮਿਸ਼ਰਾ ਨੇ ਕਿਹਾ, "ਅਸੀਂ ਇੱਕ ਬਹੁਤ ਮਜ਼ਬੂਤ ​​ਟੀਮ ਚੁਣੀ ਹੈ ਜੋ ਵਿਸ਼ਵ ਦੀਆਂ ਚੋਟੀ ਦੀਆਂ ਟੀਮਾਂ ਨੂੰ ਹਰਾ ਸਕਦੀ ਹੈ। ਸਾਡੀ ਪੁਰਸ਼ ਟੀਮ ਨੇ ਪਿਛਲੇ ਸਾਲ ਥਾਮਸ ਕੱਪ ਜਿੱਤਿਆ ਸੀ ਅਤੇ ਮੈਨੂੰ ਯਕੀਨ ਹੈ ਕਿ ਉਹ ਇੱਥੇ ਵੀ ਤਮਗੇ ਜਿੱਤਣਗੇ।

ਆਲ ਇੰਗਲੈਂਡ ਸੈਮੀਫਾਈਨਲ ਖੇਡ ਚੁੱਕੀ ਗਾਇਤਰੀ ਗੋਪੀਚੰਦ ਅਤੇ ਤ੍ਰਿਸ਼ਾ ਜੌਲੀ ਮਹਿਲਾ ਡਬਲਜ਼ ਵਿੱਚ ਅਤੇ ਈਸ਼ਾਨ ਭਟਨਾਗਰ ਅਤੇ ਤਨੀਸ਼ਾ ਕਾਸਤਰੋ ਮਿਕਸਡ ਡਬਲਜ਼ ਵਿੱਚ ਖੇਡਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement