
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਗਿਆ ਦੂਜਾ ਟੈਸਟ ਮੈਚ ਦੂਜੇ ਸੈਸ਼ਨ 'ਚ ਹੀ ਖ਼ਤਮ ਹੋ ਗਿਆ
IND vs SA 2nd Test: ਭਾਰਤੀ ਟੀਮ ਨੇ ਵੀਰਵਾਰ ਨੂੰ ਦੱਖਣੀ ਅਫ਼ਰੀਕਾ ਦੀ ਧਰਤੀ 'ਤੇ ਇਤਿਹਾਸ ਰਚ ਦਿੱਤਾ। ਉਹ ਨਿਊਲੈਂਡਸ, ਕੇਪਟਾਊਨ ਵਿਖੇ ਪਹਿਲਾ ਟੈਸਟ ਮੈਚ ਜਿੱਤਣ ਵਾਲੀ ਪਹਿਲੀ ਏਸ਼ਿਆਈ ਟੀਮ ਬਣ ਗਈ। ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਨੇ ਮੇਜ਼ਬਾਨ ਦੇਸ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ।
ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡਿਆ ਗਿਆ ਦੂਜਾ ਟੈਸਟ ਮੈਚ ਦੂਜੇ ਸੈਸ਼ਨ 'ਚ ਹੀ ਖ਼ਤਮ ਹੋ ਗਿਆ। ਦੱਖਣੀ ਅਫ਼ਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਮੇਜ਼ਬਾਨ ਟੀਮ ਪਹਿਲੀ ਪਾਰੀ 'ਚ ਸਿਰਫ਼ 55 ਦੌੜਾਂ 'ਤੇ ਆਲ ਆਊਟ ਹੋ ਗਈ ਸੀ। ਭਾਰਤ ਵੱਲੋਂ ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ। ਬੁਮਰਾਹ ਅਤੇ ਸਿਰਾਜ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ।
ਇਸ ਦੇ ਨਾਲ ਹੀ ਭਾਰਤ ਦੀ ਪਹਿਲੀ ਪਾਰੀ 153 ਦੌੜਾਂ 'ਤੇ ਸਿਮਟ ਗਈ। ਭਾਰਤ ਨੂੰ ਪਹਿਲੀ ਪਾਰੀ ਵਿਚ 98 ਦੌੜਾਂ ਦੀ ਮਾਮੂਲੀ ਬੜ੍ਹਤ ਮਿਲੀ ਸੀ। ਦੋਵੇਂ ਟੀਮਾਂ ਪਹਿਲੇ ਦਿਨ 40-40 ਓਵਰ ਵੀ ਨਹੀਂ ਖੇਡ ਸਕੀਆਂ। ਪਹਿਲੇ ਦਿਨ ਦੱਖਣੀ ਅਫ਼ਰੀਕਾ ਨੂੰ ਦੂਜੀ ਪਾਰੀ ਖੇਡਣੀ ਸੀ। ਪਹਿਲੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਭਾਰਤੀ ਗੇਂਦਬਾਜ਼ਾਂ ਨੇ ਦੱਖਣੀ ਅਫ਼ਰੀਕਾ ਦੀਆਂ ਤਿੰਨ ਵਿਕਟਾਂ ਲੈ ਲਈਆਂ ਸਨ। ਪਹਿਲੇ ਦਿਨ 23 ਵਿਕਟਾਂ ਡਿੱਗੀਆਂ।
ਜਦੋਂ ਦੂਜੇ ਦਿਨ ਦੀ ਖੇਡ ਸ਼ੁਰੂ ਹੋਈ ਤਾਂ ਜਸਪ੍ਰੀਤ ਬੁਮਰਾਹ ਦਾ ਕਹਿਰ ਦੇਖਣ ਨੂੰ ਮਿਲਿਆ। ਦੂਜੇ ਸੈਸ਼ਨ ਦੀ ਸ਼ੁਰੂਆਤ ਤੱਕ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 175 ਦੌੜਾਂ 'ਤੇ ਸਿਮਟ ਗਈ। ਏਡਨ ਮਾਰਕਰਮ ਨੇ 106 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਡੀਨ ਐਲਗਰ ਨੇ 12 ਦੌੜਾਂ ਬਣਾਈਆਂ। ਜਸਪ੍ਰੀਤ ਬੁਮਰਾਹ ਨੇ 6 ਵਿਕਟਾਂ ਲਈਆਂ। ਜਦਕਿ ਮੁਕੇਸ਼ ਕੁਮਾਰ ਨੇ ਦੋ ਵਿਕਟਾਂ ਹਾਸਲ ਕੀਤੀਆਂ। ਭਾਰਤ ਨੂੰ ਜਿੱਤ ਲਈ 79 ਦੌੜਾਂ ਦਾ ਟੀਚਾ ਮਿਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਤੇਜ਼ ਸ਼ੁਰੂਆਤ ਕੀਤੀ। ਰੋਹਿਤ ਅਤੇ ਜੈਸਵਾਲ ਵਿਚਾਲੇ ਪਹਿਲੀ ਵਿਕਟ ਲਈ 5.4 ਓਵਰਾਂ 'ਚ 44 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਜਿੱਤ ਦੇ ਰਸਤੇ 'ਚ ਭਾਰਤ ਨੇ ਤਿੰਨ ਵਿਕਟਾਂ ਗੁਆ ਦਿੱਤੀਆਂ। ਆਖਿਰਕਾਰ ਸ਼੍ਰੇਅਸ ਨੇ 12ਵੇਂ ਓਵਰ ਦੀ ਆਖ਼ਰੀ ਗੇਂਦ 'ਤੇ ਚੌਕਾ ਜੜ ਕੇ ਭਾਰਤ ਨੂੰ 7 ਵਿਕਟਾਂ ਨਾਲ ਜਿੱਤ ਦਿਵਾਈ। ਭਾਰਤ ਨੇ ਕੇਪਟਾਊਨ ਵਿਚ ਆਪਣੀ ਪਹਿਲੀ ਜਿੱਤ ਦਰਜ ਕੀਤੀ।
(For more news apart from Punjab News, stay tuned to Rozana Spokesman)