ਅੰਜਲੀ ਵਾਲੈਂਗ ਨੇ ਜਿੱਤੀ ਮੈਰਾਥਨ, ਤੇਂਦੁਲਕਰ ਨੇ ਵਧਾਇਆ ਹੌਸਲਾ
Published : Feb 4, 2019, 5:29 pm IST
Updated : Feb 4, 2019, 5:29 pm IST
SHARE ARTICLE
Anjali win Marathon
Anjali win Marathon

ਸਰਜਰੀ ਤੋਂ ਉਭਰਨ ਦੇ ਤਿਨ ਮਹੀਨੇ ਬਾਅਦ ਹੀ 45 ਸਾਲਾ ਅੰਜਲੀ ਸਾਰੋਗੀ ਨੇ ਕੋਲਕਾਤਾ ਮੈਰਾਥਨ ਵਿਚ ਕਰੀਅਰ ਦਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਐਤਵਾਰ ਨੂੰ.....

ਕੋਲਕਾਤਾ : ਸਰਜਰੀ ਤੋਂ ਉਭਰਨ ਦੇ ਤਿਨ ਮਹੀਨੇ ਬਾਅਦ ਹੀ 45 ਸਾਲਾ ਅੰਜਲੀ ਸਾਰੋਗੀ ਨੇ ਕੋਲਕਾਤਾ ਮੈਰਾਥਨ ਵਿਚ ਕਰੀਅਰ ਦਾ ਸਰਵਸ੍ਰੇਸ਼ਠ ਸਮਾਂ ਕੱਢਦਿਆਂ ਐਤਵਾਰ ਨੂੰ ਅਪਣੇ ਖ਼ਿਤਾਬ ਦਾ ਬਚਾਅ ਕੀਤਾ। ਮਹਿਲਾਵਾਂ ਵਿਚ ਸਭ ਤੋਂ ਵੱਧ ਉਮਰ ਦੀ ਦੌੜਾਕ ਅੰਜਲੀ ਨੇ 3 ਘੰਟੇ, 16 ਮਿੰਟ ਅਤੇ 54 ਸੈਕੰਡ ਦਾ ਸਮਾਂ ਲਿਆ ਜੋ ਕਿ ਉਸ ਦੇ ਪਿਛਲੇ ਸਾਲ ਦੇ ਸਮੇਂ 3 ਘੰਟੇ 30 ਮਿੰਟ 53 ਸੈਕੰਡ ਤੋਂ ਬਿਹਤਰ ਹੈ। ਅੰਜਲੀ ਇਸ ਤੋਂ ਪਿਛਲੇ ਮਹੀਨੇ ਮੁੰਬਈ ਮੈਰਾਥਨ ਵਿਚ ਦੌੜੀ ਸੀ ਅਤੇ ਐਮਚਿਓਰ ਵਰਗ ਵਿਚ ਦੂਜੇ ਸਥਾਨ 'ਤੇ ਰਹੀ ਸੀ।ਸਮੀਕਸ਼ਾ ਰਾਏ (4:04:40) ਜਦਕਿ ਰਸ਼ਮੀ ਸੋਮਾਨੀ (4:15:24) ਤੀਜੇ ਸਥਾਨ 'ਤੇ ਰਹੀ।

ਤਲਾਨਡਿੰਗ ਵਾਲੈਂਗ (2:35:42) ਨੇ ਪੁਰਸ਼ਾਂ ਦੀ ਮੈਰਾਥਨ ਜਿੱਤੀ। ਸੂਰਤ ਰਾਜ ਸੁੱਬਾ (2:40:22) ਨੇ ਦੂਜਾ ਅਤੇ ਫੁਲਨਿੰਗਸਟਾਰ ਨੋਂਗਲਾਂਗ (2:41:58) ਨੇ ਤੀਜਾ ਸਥਾਨ ਹਾਸਲ ਕੀਤਾ। ਧਾਕੜ ਕ੍ਰਿਕਟਰ ਸਚਿਨ ਤੇਂਦੁਲਕਰ ਇਸ ਮੈਰਾਥਨ ਦੇ ਬ੍ਰਾਂਡ ਅੰਬੈਸਡਰ ਹਨ। ਉਨ੍ਹਾਂ ਸਵੇਰੇ 4 ਵਜਕੇ 30 ਮਿੰਟ 'ਤੇ ਸਾਲਟ ਲੇਕ ਸਟੇਡੀਅਮ ਤੋਂ ਇਸ ਮੈਰਾਥਨ ਨੂੰ ਰਵਾਨਾ ਕੀਤਾ ਸੀ। ਤੇਂਦੁਲਕਰ ਨੇ ਪੀ. ਟੀ. ਆਈ. ਨੂੰ ਕਿਹਾ, ''ਅਸੀਂ ਚਾਰ ਸਾਲ ਪਹਿਲਾਂ 1500 ਐਥਲੀਟਾਂ ਦੇ ਨਾਲ ਸ਼ੁਰੂਆਤ ਕੀਤੀ ਸੀ। ਅੱਜ ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਇਸ ਵਿਚ 15000 ਲੋਕਾਂ ਨੇ ਹਿੱਸਾ ਲਿਆ ਜੋ 10 ਗੁਣਾ ਵੱਧ ਹੈ। (ਪੀਟੀਆਈ)

SHARE ARTICLE

ਏਜੰਸੀ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement