
ਨਿਦਾ ਦਾਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਤੀਜੇ ਟੀ-20 ਕੌਮਾਂਤਰੀ ਵਿਚ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ....
ਕਰਾਚੀ : ਨਿਦਾ ਦਾਰ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਪਾਕਿਸਤਾਨ ਮਹਿਲਾ ਕ੍ਰਿਕਟ ਟੀਮ ਨੇ ਐਤਵਾਰ ਨੂੰ ਤੀਜੇ ਟੀ-20 ਕੌਮਾਂਤਰੀ ਵਿਚ ਵਿੰਡੀਜ਼ ਨੂੰ 12 ਦੌੜਾਂ ਨਾਲ ਹਰਾਇਆ। ਵਿੰਡੀਜ਼ ਟੀਮ ਸ਼ੁਰੂਆਤੀ 2 ਮੈਚ ਜਿੱਤ ਕੇ ਪਹਿਲਾਂ ਹੀ 3 ਮੈਚਾਂ ਦੀ ਲੜੀ ਅਪਣੇ ਨਾਂ ਕਰ ਚੁੱਕੀ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਾਕਿਸਤਾਨ ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ 'ਤੇ 150 ਦੌੜਾਂ ਬਣਾਉਣ ਤੋਂ ਬਾਅਦ ਵਿੰਡੀਜ਼ ਨੂੰ 8 ਵਿਕਟਾਂ 'ਤੇ 138 ਦੌੜਾਂ ਹੀ ਬਣਾਉਣ ਦਿਤੇ।
ਪਾਕਿ ਲਈ ਨਿਦਾ ਨੇ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 40 ਗੇਂਦਾਂ 'ਚ 53 ਦੌੜਾਂ ਦੀ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਟੀਮ ਲਈ ਸਲਾਮੀ ਬੱਲੇਬਾਜ਼ ਡਾਇੰਡ੍ਰਾ ਡੋਟਿਨ ਨੇ 29 ਗੇਂਦਾਂ 'ਚ 3 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 46 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਉਸ ਦੀ ਤੇਜ਼ ਸ਼ੁਰੂਆਤ ਦਾ ਫਾਇਦਾ ਨਹੀਂ ਚੁੱਕ ਸਕੀ। ਪਾਕਿਸਤਾਨ ਲਈ ਅਨਮ ਅਮੀਨ ਨੇ 3 ਅਤੇ ਸਨਾ ਮੀਰ ਨੇ 2 ਵਿਕਟ ਲਏ। 'ਪਲੇਅਰ ਆਫ ਦਿ ਮੈਚ' ਨਿਦਾ ਨੇ ਗੇਂਧ ਨਾਲ ਵੀ ਕਮਾਲ ਕੀਤਾ ਅਤੇ ਉਸ ਨੇ 1 ਵਿਕਟ ਵੀ ਹਾਸਲ ਕੀਤਾ। (ਪੀਟੀਆਈ)