IND vs PAK, T20 World Cup 2024 Ticket Price: ਕਰੋੜਾਂ ਦੀ ਵਿਕ ਰਹੀ ਭਾਰਤ ਬਨਾਮ ਪਾਕਿਸਤਾਨ ਦੇ ਮੈਚ ਦੀਆਂ ਟਿਕਟਾਂ

By : BALJINDERK

Published : Mar 4, 2024, 1:33 pm IST
Updated : Mar 4, 2024, 1:35 pm IST
SHARE ARTICLE
 IND vs PAK, T20 World Cup 2024 Ticket Price
IND vs PAK, T20 World Cup 2024 Ticket Price

IND vs PAK, T20 World Cup 2024 Ticket Price: ਭਾਰਤ ਦੀ ਕਪਤਾਨੀ ਰੋਹਿਤ ਸ਼ਰਮਾ ਤੇ ਪਾਕਿਸਤਾਨ ਦੀ ਕਪਤਾਨੀ ਸ਼ਾਹੀਨ ਅਫ਼ਰੀਦੀ ਕਰਨਗੇ


IND vs PAK, T20 World Cup 2024 Match Ticket Price News in Punjabi: ਭਾਰਤ-ਪਾਕਿਸਤਾਨ ਰਿਪੋਰਟ: ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਮੈਚ ਨੂੰ ਲੈ ਕੇ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਦੇਖਦੇ ਹੋਏ ਕਿ ਦੋਵਾਂ ਟੀਮਾਂ ਵਿਚਾਲੇ ਕੋਈ ਦੁਵੱਲੀ ਸੀਰੀਜ਼ ਨਹੀਂ ਹੈ ਅਤੇ ਦੋਵੇਂ ਟੀਮਾਂ ਸਿਰਫ਼ ਆਈਸੀਸੀ ਅਤੇ ਏਸ਼ੀਅਨ ਕ੍ਰਿਕਟ ਕੌਂਸਲ ਈਵੈਂਟਸ ਵਿੱਚ ਹੀ ਆਹਮੋ-ਸਾਹਮਣੇ ਆਉਂਦੀਆਂ ਹਨ, ਪ੍ਰਸ਼ੰਸਕ ਇਸ ਮੈਚ ਦਾ ਆਨੰਦ ਲੈਣ ਦਾ ਮੌਕਾ ਨਹੀਂ ਖੁੰਝਾਉਂਦੇ।


ਟਿਕਟਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ 
ਦੁਨੀਆਂ ਦੇ ਕਿਸੇ ਵੀ ਕੋਨੇ ’ਚ ਇਹ ਦੋਵੇਂ ਟੀਮਾਂ ਆਹਮੋ-ਸਾਹਮਣੇ ਆਉਂਦੀਆਂ ਹਨ, ਪ੍ਰਸ਼ੰਸਕ ਪੈਸੇ ਖਰਚ ਕੇ ਉੱਥੇ ਵੀ ਮੈਚ ਦੇਖਣ ਪਹੁੰਚ ਜਾਂਦੇ ਹਨ। ਹੁਣ ਦੋਵੇਂ ਟੀਮਾਂ ਆਗਾਮੀ ਟੀ-20 ਵਿਸ਼ਵ ਕੱਪ ’ਚ ਆਹਮੋ-ਸਾਹਮਣੇ ਹੋਣਗੀਆਂ। ਦੋਵੇਂ ਟੀਮਾਂ 9 ਜੂਨ ਨੂੰ ਨਿਊਯਾਰਕ ਵਿੱਚ ਆਹਮੋ-ਸਾਹਮਣੇ ਹੋਣਗੀਆਂ ਅਤੇ ਮੀਡੀਆ ਰਿਪੋਰਟਾਂ ਦੇ ਅਨੁਸਾਰ, ਟਿਕਟਾਂ ਦੀਆਂ ਕੀਮਤਾਂ ਪਹਿਲਾਂ ਹੀ ਰੀ-ਸੇਲ ਬਾਜ਼ਾਰ ਵਿੱਚ ਅਸਮਾਨ ਛੂਹ ਰਹੀਆਂ ਹਨ।
ਸਰਕਾਰੀ ਟਿਕਟ ਦੀਆਂ ਕੀਮਤਾਂ


ਟਿਕਟਾਂ ਦੀ ਅਧਿਕਾਰਤ ਵਿਕਰੀ ਵਿੱਚ ਟਿਕਟ ਦੀ ਸਭ ਤੋਂ ਘੱਟ ਕੀਮਤ 6 ਡਾਲਰ ਯਾਨੀ 497 ਰੁਪਏ ਹੈ। ਇਸ ਦੇ ਨਾਲ ਹੀ, ਇਸ ਭਾਰਤ ਬਨਾਮ ਪਾਕਿਸਤਾਨ ਮੈਚ ਲਈ ਪ੍ਰੀਮੀਅਮ ਸੀਟਾਂ ਦੀ ਕੀਮਤ 400 ਡਾਲਰ ਯਾਨੀ 33,148 ਰੁਪਏ ਬਿਨਾਂ ਟੈਕਸ ਹੈ।


ਕੁਝ ਸਾਈਟਾਂ ’ਤੇ ਟਿਕਟਾਂ ਬਹੁਤ ਮਹਿੰਗੀਆਂ ਵੇਚੀਆਂ ਜਾ ਰਹੀਆਂ ਹਨ
ਹਾਲਾਂਕਿ, ਸਟੱਬ ਹੱਬ ਅਤੇ ਸੀਟਗੀਕ ਵਰਗੇ ਪਲੇਟਫਾਰਮਾਂ ’ਤੇ, ਟਿਕਟ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਅਧਿਕਾਰਤ ਵਿਕਰੀ ’ਤੇ ਜਿਸ ਟਿਕਟ ਦੀ ਕੀਮਤ ਡਾਲਰ 400 ਰੱਖੀ ਗਈ ਸੀ, ਰੀਸੇਲ ਸਾਈਟਾਂ ’ਤੇ ਇਸ ਦੀ ਕੀਮਤ 40,000 ਡਾਲਰ ਹੈ, ਭਾਵ ਲਗਭਗ 33 ਲੱਖ ਰੁਪਏ। ਜੇਕਰ ਇਸ ਨੂੰ ਪਲੇਟਫਾਰਮ ਫੀਸ ਵਿੱਚ ਜੋੜਿਆ ਜਾਵੇ ਤਾਂ ਇਹ ਕੀਮਤ 50,000 ਡਾਲਰ ਯਾਨੀ ਲਗਭਗ 41 ਲੱਖ ਰੁਪਏ ਤੱਕ ਪਹੁੰਚ ਜਾਂਦੀ ਹੈ।

 ਇਹ ਵੀ ਪੜ੍ਹੋ : Arvind Kejriwal News: ਕੇਜਰੀਵਾਲ ਨੇ ਭੇਜਿਆ ED ਦੇ ਸੰਮਨ ਦਾ ਜਵਾਬ, ਕਿਹਾ- ਸੰਮਨ ਗੈਰ-ਕਾਨੂੰਨੀ, ਪਰ ਜਵਾਬ ਦੇਵਾਂਗਾ

ਐੱਨਬੀਏ ਅਤੇ ਸੁਪਰ ਬਾਊਲ ਨਾਲੋਂ ਵੀ ਮਹਿੰਗੇ ਵਿਕ ਰਹੀਆਂ ਟਿਕਟਾਂ

ਯੂਐੱਸਏ ਟੁਡੇ ਦੀ ਇੱਕ ਰਿਪੋਰਟ ਦੇ ਅਨੁਸਾ ਰ ਸੈਕੰਡਰੀ ਮਾਰਕੀਟ ਸੁਪਰ ਬਾਊਲ 58 ਦੇ ਟਿਕਟ ’ਤੇ ਵੱਧ ਤੋਂ ਵੱਧ ਜ਼ਿਆਦਾਤਰ 9,000 ਡਾਲਰ ਹੈ, ਜਦਕਿ ਐਨਬੀਏ ਫਾਈਨਲ ਦੇ ਲਈ ਕੋਰਟਸਾਈਡ ਸੀਟਾਂ ਜ਼ਿਆਦਾਤਰ 24,000 ਡਾਲਰ  ਦੀ ਮਿਲਦੀ ਹੈ।

1.86 ਕੋਰ ਰੁਪਏ ਤਕ ਪਹੁੰਚੀਆਂ ਕੀਮਤਾਂ 
ਪੇਲਟਫਾਰਮ ਸੀਟਗੀਕ ’ਤੇ ਕੀਮਤਾਂ ਆਸਮਾਨ ਛੂ ਰਹੀਆਂ ਹਟ। ਟੀ -20 ਵਿਸ਼ਵ ਕੱਪ 2024 ਵਿੱਚ ਭਾਰਤ ਬਨਾਮ ਪਾਕਿਸਤਾਨ ਮੈਚ ਦੇ ਲਈ ਇਸ ਸਾਈਟ ’ਤੇ ਸਭ ਤੋਂ ਮਹਿੰਗੀ ਟਿਕਟ 175,000 ਡਾਲਰ ਭਾਵ ਲਗਭਗ 1.4 ਕਰੋੜ ਰੁਪਏ ਦੀ ਹੈ। ਜੇਕਰ ਇਸ ਵਿੱਚ ਪਲੇਟਫਾਰਮ ਚਾਰਜਿਜ਼ ਅਤੇ ਵਾਧੂ ਫੀਸਾਂ ਨੂੰ ਜੋੜਿਆ ਜਾਵੇ ਤਾਂ ਇਹ ਅੰਕੜੇ ਕਰੀਬ 1.86 ਕਰੋੜ ਰੁਪਏ ਤੱਕ ਪਹੁੰਚ ਜਾਂਦੇ ਹਨ।

 ਇਹ ਵੀ ਪੜ੍ਹੋ : Chandigarh MC Elections 2024: ਭਾਜਪਾ ਨੇ ਜਿੱਤੀ ਚੰਡੀਗੜ੍ਹ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ

ਭਾਰਤ -ਪਾਕਿਸਤਾਨ ਇੱਕ ਹੀ ਗਰੁੱਪ ਵਿੱਚ
ਟੀ-20 ਵਿਸ਼ਵ ਕੱਪ 2024 ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਇਸ ਗਰੁਪ ਵਿੱਚ ਇਹ ਦੋ ਵੱਡੀਆਂ ਟੀਮਾਂ ਹਨ। ਇਨ੍ਹਾਂ ਤੋਂ ਇਲਾਵਾ ਆਇਰਲੈਂਡ, ਕੈਨੇਡਾ ਅਤੇ ਅਮਰੀਕਾ ਲਈ ਇਨ੍ਹਾਂ ਦੋਵਾਂ ਟੀਮਾਂ ਵਿਰੁੱਧ ਕੋਈ ਵੀ ਮੈਚ ਜਿੱਤਣਾ ਮੁਸ਼ਕਲ ਹੋਵੇਗਾ। ਆਗਾਮੀ ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ ਅਤੇ ਪਾਕਿਸਤਾਨ ਦੀ ਕਪਤਾਨੀ ਸ਼ਾਹੀਨ ਅਫ਼ਰੀਦੀ ਕਰਨਗੇ।

ਦੋਵਾਂ ਟੀਮਾਂ ਦੇ ਰਿਕਾਰਡ
ਇਹ ਦੋਵੇਂ ਟੀਮਾਂ ਟੀ-20 ਵਿਸ਼ਵ ਕੱਪ ’ਚ ਅੱਠਵੀਂ ਵਾਰ ਆਹਮੋ-ਸਾਹਮਣੇ ਹੋਣਗੀਆਂ। ਇਸ ਤੋਂ ਪਹਿਲਾਂ ਭਾਰਤ ਟੀ-20 ਵਿਸ਼ਵ ਕੱਪ ਵਿੱਚ ਸੱਤ ਵਾਰ ਪਾਕਿਸਤਾਨ ਦਾ ਸਾਹਮਣਾ ਕਰ ਚੁੱਕਾ ਹੈ। 6 ਵਾਰ ਟੀਮ ਇੰਡੀਆ ਮੈਚ ਜਿੱਤ ਚੁੱਕੀ ਹੈ, ਜਦਕਿ ਪਾਕਿਸਤਾਨ ਦੀ ਟੀਮ ਇਕ ਵਾਰ ਜਿੱਤਣ ’ਚ ਸਫ਼ਲ ਰਹੀ ਹੈ। ਵਨਡੇ ਅਤੇ ਟੀ-20 ਵਿਸ਼ਵ ਕੱਪ ਸਮੇਤ, ਭਾਰਤੀ ਟੀਮ ਸਿਰਫ਼ ਇਕ ਵਾਰ ਪਾਕਿਸਤਾਨ ਤੋਂ ਹਾਰੀ ਹੈ। ਇਹ ਮੈਚ 2021 ਟੀ-20 ਵਿਸ਼ਵ ਕੱਪ ਵਿੱਚ ਖੇਡਿਆ ਗਿਆ ਸੀ, ਜਿਸ ਨੂੰ ਪਾਕਿਸਤਾਨ ਨੇ 10 ਵਿਕਟਾਂ ਨਾਲ ਹਰਾਇਆ ਸੀ।

(For more news apart from IND vs PAK, T20 World Cup 2024 Match Ticket Price News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement