
ਭਾਰਤ ਅਤੇ ਆਸਟ੍ਰੇਲੀਆ ਦਾ ਸੈਮੀਫਾਇਨਲ ਮੈਚ
ਦੁਬਈ: ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੇ ਮੰਗਲਵਾਰ ਨੂੰ ਇੱਥੇ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਵਿੱਚ ਭਾਰਤ ਵਿਰੁੱਧ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਆਖਰੀ ਗਰੁੱਪ ਪੜਾਅ ਮੈਚ ਜਿੱਤਣ ਵਾਲੀ ਟੀਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਆਸਟ੍ਰੇਲੀਆ ਨੇ ਪਲੇਇੰਗ ਇਲੈਵਨ ਵਿੱਚ ਦੋ ਬਦਲਾਅ ਕੀਤੇ, ਮੈਥਿਊ ਸ਼ਾਰਟ ਦੀ ਜਗ੍ਹਾ ਕੂਪਰ ਕੋਨੋਲੀ ਅਤੇ ਸਪੈਂਸਰ ਜੌਹਨਸਨ ਦੀ ਜਗ੍ਹਾ ਤਨਵੀਰ ਸੰਘਾ ਨੂੰ ਸ਼ਾਮਲ ਕੀਤਾ।