ਕੈਨੇਡਾ ਦੀ ਹਾਕੀ ਟੀਮ 'ਚ ਖੇਡਣਗੇ ਇਹ ਪੰਜਾਬੀ ਭਰਾ
Published : Apr 4, 2018, 3:38 pm IST
Updated : Apr 4, 2018, 3:38 pm IST
SHARE ARTICLE
Panesar brothers
Panesar brothers

ਕੈਨੇਡਾ 'ਚ ਰਹਿ ਰਹੇ ਹਾਕੀ ਖਿਡਾਰੀ 'ਪਨੇਸਰ ਭਰਾ' ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਉਣ ਲਈ ਖੇਡ ਮੈਦਾਨ 'ਚ ਉਤਰਨ ਜਾ ਰਹੇ ਹਨ।

ਬ੍ਰਿਟਿਸ਼ ਕੋਲੰਬੀਆ: ਕੈਨੇਡਾ 'ਚ ਰਹਿ ਰਹੇ ਹਾਕੀ ਖਿਡਾਰੀ 'ਪਨੇਸਰ ਭਰਾ' (ਬਲਰਾਜ ਪਨੇਸਰ ਅਤੇ ਸੁਖਪਾਲ ਪਨੇਸਰ) ਪੰਜਾਬੀਆਂ ਦੀ ਬੱਲੇ-ਬੱਲੇ ਕਰਵਾਉਣ ਲਈ ਖੇਡ ਮੈਦਾਨ 'ਚ ਉਤਰਨ ਜਾ ਰਹੇ ਹਨ। ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ 'ਚ ਹੋ ਰਹੀਆਂ ਕਾਮਨਵੈੱਲਥ ਗੇਮਜ਼ (ਰਾਸ਼ਟਰਮੰਡਲ ਖੇਡਾਂ) 'ਚ ਕੈਨੇਡੀਅਨ-ਪੰਜਾਬੀ ਹਾਕੀ ਖਿਡਾਰੀ ਪਨੇਸਰ ਭਰਾ ਅਪਣੇ ਪਿਤਾ ਬਲਬੀਰ ਪਨੇਸਰ ਦੇ ਸੁਪਨਿਆਂ ਨੂੰ ਪੂਰਾ ਕਰਨ ਜਾ ਰਹੇ ਹਨ। ਦਸ ਦਈਏ ਕਿ ਆਸਟਰੇਲੀਆ 'ਚ 4 ਅਪ੍ਰੈਲ ਤੋਂ 15 ਅਪ੍ਰੈਲ ਤਕ ਖੇਡਾਂ ਹੋ ਰਹੀਆਂ ਹਨ ਅਤੇ ਇਸ 'ਚ ਬਹੁਤ ਸਾਰੇ ਦੇਸ਼ਾਂ ਨੇ ਹਿੱਸਾ ਲਿਆ ਹੈ। 
ਘਰੇਲੂ ਮਜ਼ਬੂਰੀ ਕਾਰਨ ਬਲਬੀਰ ਦਾ ਸੁਪਨਾ ਰਿਹਾ ਅਧੂਰਾ Panesar brothers Panesar brothers
ਬਲਰਾਜ ਪਨੇਸਰ ਅਤੇ ਸੁਖਪਾਲ ਪਨੇਸਰ ਦੇ ਪਿਤਾ ਬਲਬੀਰ ਸਿੰਘ ਨੇ ਦਸਿਆ ਕਿ ਉਹ ਹਾਕੀ ਖੇਡਣ ਦੇ ਬਹੁਤ ਸ਼ੌਕੀਨ ਸਨ ਪਰ ਘਰੇਲੂ ਕੰਮਾਂ ਕਾਰਨ ਉਨ੍ਹਾਂ ਦਾ ਇਹ ਸ਼ੌਂਕ ਅਧੂਰਾ ਹੀ ਰਹਿ ਗਿਆ। ਬਲਬੀਰ ਪਨੇਸਰ ਨੇ ਦਸਿਆ ਕਿ ਉਹ ਪੰਜਾਬ 'ਚ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਚਚਰਾਲੀ ਦੇ ਰਹਿਣ ਵਾਲੇ ਹਨ। ਬਚਪਨ ਤੋਂ ਹੀ ਉਹ ਹਾਕੀ ਖੇਡਣ ਦੇ ਸ਼ੌਕੀਨ ਰਹੇ ਹਨ। ਬਲਬੀਰ ਦੇ ਪਿਤਾ ਵਰਿਆਮ ਸਿੰਘ ਪੰਜਾਬ ਤੋਂ ਕੈਨੇਡਾ ਚਲੇ ਗਏ ਸਨ ਅਤੇ 1976 'ਚ 14 ਸਾਲ ਦੀ ਉਮਰ 'ਚ ਬਲਬੀਰ ਵੀ ਕੈਨੇਡਾ ਚਲੇ ਗਏ। ਬਲਬੀਰ ਚਾਹੁੰਦੇ ਸਨ ਕਿ ਉਹ ਖੇਡਾਂ 'ਚ ਅਪਣਾ ਭਵਿੱਖ ਬਣਾਉਣ ਪਰ ਘਰ ਦੀ ਮਜ਼ਬੂਰੀ ਕਾਰਨ ਉਹ ਵੀ ਪਿਤਾ ਦੇ ਨਾਲ ਹੀ ਕੰਮ ਕਰਨ ਲੱਗ ਗਏ। ਬਲਬੀਰ ਦਾ ਇਹ ਸੁਪਨਾ 40 ਸਾਲਾਂ ਬਾਅਦ ਪੂਰਾ ਹੋਣ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਪੁੱਤ ਵੀ ਹਾਕੀ ਖਿਡਾਰੀ ਹਨ।  
ਪਹਿਲਾਂ ਵੀ ਖੇਡ ਚੁੱਕੇ ਹਨ ਕਈ ਮੈਚPanesar brothers Panesar brothers
ਬਲਬੀਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਉਨ੍ਹਾਂ ਦੇ ਪੁੱਤ ਸੱਚ ਕਰ ਰਹੇ ਹਨ, ਇਸ ਤੋਂ ਵਧੇਰੇ ਉਨ੍ਹਾਂ ਲਈ ਕੁੱਝ ਵੀ ਨਹੀਂ ਹੈ। ਬਲਬੀਰ ਪਨੇਸਰ ਦਾ ਵੱਡਾ ਪੁੱਤਰ ਸੁਖਪਾਲ (27) ਕੈਨੇਡੀਅਨ ਹਾਕੀ ਖੇਡ 'ਚ ਚੰਗਾ ਨਾਮਣਾ ਖੱਟ ਚੁੱਕਾ ਹੈ। ਉਸ ਨੂੰ ਸੁੱਖੀ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਸੁਖਪਾਲ ਨੇ 2010 'ਚ ਸੀਨੀਅਰ ਇੰਟਰਨੈਸ਼ਨਲ ਡੈਬੁਊਟ ਮੈਚ 'ਚ ਹਿੱਸਾ ਲਿਆ ਅਤੇ ਹੁਣ ਤਕ ਉਹ 100 ਤੋਂ ਵਧੇਰੇ ਮੈਚ ਖੇਡ ਚੁੱਕਾ ਹੈ। ਉਸ ਨੇ 2014 'ਚ ਗਲਾਸ ਗੋਅ ਕਾਮਨਵੈੱਲਥ ਖੇਡਾਂ ਅਤੇ 2016 'ਚ ਰੀਓ ਉਲੰਪਿਕ 'ਚ ਹਿੱਸਾ ਲਿਆ ਸੀ। HockeyHockeyਉਥੇ ਹੀ 25 ਸਾਲਾ ਬਲਰਾਜ ਪਨੇਸਰ ਹੁਣ ਤਕ 27 ਮੈਚ ਖੇਡ ਚੁੱਕਾ ਹੈ ਅਤੇ ਉਹ 2014 'ਚ ਸੀਨੀਅਰ ਇੰਟਰਨੈਸ਼ਨਲ ਮੈਚ ਖੇਡ ਚੁੱਕਾ ਹੈ। ਆਸਟਰੇਲੀਆ ਦੀਆਂ ਕਾਮਨਵੈੱਲਥ ਖੇਡਾਂ 'ਚ ਹਿੱਸਾ ਲੈਣ ਦਾ ਮੌਕਾ ਮਿਲਣ 'ਤੇ ਉਹ ਬਹੁਤ ਉਤਸ਼ਾਹਿਤ ਨਜ਼ਰ ਆ ਰਿਹਾ ਹੈ। HockeyHockeyਸਾਬਕਾ ਕੈਨੇਡੀਅਨ ਉਲੰਪਿਕ ਖਿਡਾਰੀ ਸੁਖਵਿੰਦਰ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਦੋਹਾਂ ਖਿਡਾਰੀਆਂ 'ਤੇ ਮਾਣ ਹੈ। ਉਨ੍ਹਾਂ ਦਸਿਆ ਕਿ 1987 'ਚ ਯੁਨਾਈਟਡ ਬ੍ਰਦਰ ਕਲਬ ਦੀ ਸਥਾਪਨਾ ਕੀਤੀ ਗਈ ਸੀ, ਜਿਸ ਨਾਲ ਵਿਦੇਸ਼ੀ ਭਾਰਤੀ ਜੁੜੇ ਹੋਏ ਹਨ। ਇਸ ਕਲੱਬ ਨਾਲ ਜੁੜੇ ਖਿਡਾਰੀਆਂ 'ਚੋਂ ਬਲਰਾਜ ਅਤੇ ਸੁਖਪਾਲ ਵੀ ਹਨ ਅਤੇ ਉਨ੍ਹਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਵਿਦੇਸ਼ੀ ਧਰਤੀ 'ਤੇ ਪੰਜਾਬੀਆਂ ਨੇ ਇੰਨਾ ਨਾਮਣਾ ਖੱਟਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement