ਸ਼ਿਵ ਥਾਪਾ ਨੂੰ ਕਦੇ ਟਾਪ ਯੋਜਨਾ ਤੋਂ ਹਟਾਉਣ ਦੀ ਮੰਗ ਨਹੀਂ ਕੀਤੀ: ਮੈਰੀਕਾਮ
Published : Jul 23, 2017, 6:29 pm IST
Updated : Apr 4, 2018, 3:04 pm IST
SHARE ARTICLE
Mary Kom
Mary Kom

ਉਲੰਪਿਕ ਕਾਂਸੀ ਤਮਗ਼ਾ ਜੇਤੂ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ ਨੇ ਅੱਜ ਇਨ੍ਹਾਂ ਖ਼ਬਰਾਂ ਨੂੰ ਖਾਰਜ ਕੀਤਾ ਕਿ ਇਥੇ ਰਾਸ਼ਟਰੀ ਨਿਗਰਾਨਾਂ ਦੀ ਮੀਟਿੰਗ ਵਿਚ....

ਨਵੀਂ ਦਿੱਲੀ, 23 ਜੁਲਾਈ: ਉਲੰਪਿਕ ਕਾਂਸੀ ਤਮਗ਼ਾ ਜੇਤੂ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਐਮ ਸੀ ਮੈਰੀਕਾਮ ਨੇ ਅੱਜ ਇਨ੍ਹਾਂ ਖ਼ਬਰਾਂ ਨੂੰ ਖਾਰਜ ਕੀਤਾ ਕਿ ਇਥੇ ਰਾਸ਼ਟਰੀ ਨਿਗਰਾਨਾਂ ਦੀ ਮੀਟਿੰਗ ਵਿਚ ਉੁਨ੍ਹਾਂ ਨੇ ਸਿਖਰਲੇ ਪੁਰਸ਼ ਮੁੱਕੇਬਾਜ਼ ਸ਼ਿਵ ਥਾਪਾ ਨੂੰ ਟਾਰਗੇਟ ਉਲੰਪਿਕ ਪੋਡੀਅਮ (ਟਾਪ) ਤੋਂ ਹਟਾਉਣ ਦੀ ਮੰਗ ਕੀਤੀ ਸੀ।
ਮੈਰੀਕਾਮ ਨੇ ਬਿਆਨਜਾਰੀ ਕਰ ਕੇ ਸ਼ੁਕਰਵਾਰ ਨੂੰ ਹੋਈ ਮੀਟਿੰਗ ਵਿਚ ਅਜਿਹੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕੀਤਾ। ਮੈਰੀਕਾਮ ਨੇ ਬਿਆਨ ਵਿਚ ਕਿਹਾ, ''ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਮੈਂ ਕਿਹਾ ਹੈ ਕਿ ਸ਼ਿਵ ਥਾਪਾ ਦਾ ਕਰੀਅਰ ਖ਼ਤਮ ਹੋ ਗਿਆ ਹੈ ਅਤੇ ਉਹ ਟੋਕੀਉ 2020 ਉਲੰਪਿਕ ਵਿਚ ਕੁੱਝ ਨਹੀਂ ਕਰ ਸਕੇਗਾ। ਇਹ ਪੂਰੀ ਤਰ੍ਹਾਂ ਨਾਲ ਮਨਘੜ੍ਹਤ ਹੈ।
ਉਨ੍ਹਾਂ ਕਿਹਾ, ''ਮੈਂ ਦਸ ਦੇਵਾ ਕਿ ਮੈਂ ਅਜਿਹਾ ਕੁੱਝ ਨਹੀਂ ਕਿਹਾ ਕਿ ਸ਼ਿਵ ਦਾ ਕਰੀਅਰ ਖ਼ਤਮ ਹੋ ਗਿਆ ਹੈ ਅਤੇ ਉਸ ਨੂੰ ਟਾਮ ਯੋਜਨਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਗ਼ਲਤ ਬਿਆਨਾਂ ਦਾ ਇਸਤੇਮਾਲ ਕਰ ਕੇ ਸਖ਼ਤ ਮਿਹਨਤ ਕਰਨ ਵਾਲੇ ਮੁੱਕੇਬਾਜ਼ ਦੇ ਵੱਕਾਰ ਨਾਲ ਖਿਲਵਾੜ ਮੈਨੂੰ ਮਨਜ਼ੂਰ ਨਹੀਂ ਹੈ।
ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਕਰ ਰਹੇ 23 ਸਾਲ ਦੇ ਥਾਪਾ ਅਜੇ ਫ਼ਰਾਂਸ ਵਿਚ ਟ੍ਰੇਨਿੰਗ ਲਈ ਗਏ ਹਨ। ਉਨ੍ਹਾਂ ਨੇ ਹਾਲ ਵਿਚ ਤਾਸ਼ਕੰਦ ਵਿਚ ਏਸ਼ੀਆਈ ਚੈਂਪੀਅਨ²ਿਸ਼ਪ ਵਿਚ ਸਿਲਵਰ ਤਮਗ਼ਾ ਜਿੱਤਿਆ ਸੀ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement