
ਪਾਕਿਸਤਾਨੀ ਕ੍ਰਿਕੇਟਰਾਂ ਦੀ ਸੂਚੀ 'ਚ ਹਸਨ ਅਲੀ ਵੀ ਸ਼ਾਮਲ
ਨਵੀਂ ਦਿੱਲੀ-ਪਾਕਿਸਤਾਨੀ ਕ੍ਰਿਕੇਟਰ ਸ਼ੋਏਬ ਮਲਿਕ ਨੇ ਸਾਲ 2010 'ਚ ਭਾਰਤ ਦੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨਾਲ ਵਿਆਹ ਕਰਵਾਇਆ ਸੀ। ਭਾਰਤੀ ਲੜਕੀ ਨੂੰ ਦਿਲ ਦੇਣ ਵਾਲੇ ਪਾਕਿਸਤਾਨੀ ਕ੍ਰਿਕੇਟਰਾਂ ਦੀ ਸੂਚੀ 'ਚ ਹਸਨ ਅਲੀ ਵੀ ਸ਼ਾਮਲ ਹੋ ਗਏ ਹਨ। ਸ਼ੋਏਬ ਮਲਿਕ ਦੀ ਤਰ੍ਹਾਂ ਹਸਨ ਅਲੀ ਵੀ ਭਾਰਤ ਦੇ ਦਾਮਾਦ ਹਨ।
PAK bowler got marriedਇਹ ਵੀ ਪੜ੍ਹੋ-ਇੰਨ੍ਹਾਂ ਬੱਚਿਆਂ ਨੂੰ ਮਿਲੇਗੀ 1500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਤੇ ਗ੍ਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ
ਭਾਰਤ ਵਿਰੁੱਧ ਚੈਂਪੀਅਨ ਟਰਾਫੀ, ਏਸ਼ੀਆ ਕੱਪ ਅਤੇ ਵਰਲਡ ਕੱਪ ਵਰਗੇ ਟੂਰਨਾਮੈਂਟ 'ਚ ਆਪਣੀ ਗੇਂਦਬਾਜ਼ੀ ਦਾ ਜਲਵਾ ਦਿਖਾ ਚੁੱਕੇ ਪਾਕਿਸਤਾਨੀ ਹਸਨ ਅਲੀ ਕ੍ਰਿਕੇਟ ਫੈਂਸ ਦਰਮਿਆਨ ਕਾਫੀ ਮਸ਼ਹੂਰ ਹਨ। ਹਸਨ ਅਲੀ ਦੀ ਪਤਨੀ ਸ਼ਾਮੀਆ ਆਰਜ਼ੂ ਮੂਲ ਰੂਪ 'ਚ ਹਰਿਆਣਾ ਦੇ ਪਲਵਲ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਸ਼ਾਮੀਆ ਆਰਜ਼ੂ ਨੇ ਏਅਰੋਨਾਟਿਕਲ ਇੰਜੀਨੀਅਰਿੰਗ ਕੀਤੀ ਹੈ। ਸ਼ਾਮੀਆ ਆਰਜ਼ੂ ਦਾ ਪਰਿਵਾਰ ਦੁਬਈ 'ਚ ਰਹਿੰਦਾ ਹੈ ਜਦਕਿ ਉਨ੍ਹਾਂ ਦੇ ਪਰਿਵਾਰ ਦੇ ਕੁਝ ਮੈਂਬਰ ਦਿੱਲ਼ੀ 'ਚ ਰਹਿੰਦੇ ਹਨ।
PAK bowler got marriedਇਹ ਵੀ ਪੜ੍ਹੋ-ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਵੈਕਸੀਨ ਨੂੰ ਲੈ ਕੇ ਲਾਇਆ ਇਹ ਵੱਡਾ ਦੋਸ਼
ਹਸਨ ਅਲੀ ਮੁਤਾਬਕ ਉਨ੍ਹਾਂ ਦੀ ਸ਼ਾਮੀਆ ਆਰਜ਼ੂ ਨਾਲ ਪਹਿਲੀ ਮੁਲਾਕਾਤ ਇਕ ਡਿਨਰ ਦੌਰਾਨ ਹੋਈ ਸੀ। ਕੁਝ ਸਮੇਂ ਮਿਲਣ ਤੋਂ ਬਾਅਦ ਹਸਨ ਅਲੀ ਨੇ ਸ਼ਾਮੀਆ ਨੂੰ ਪ੍ਰੋਪੇਜ਼ ਕੀਤਾ।ਸ਼ਾਮੀਆ ਆਰਜ਼ੂ ਦੇ ਪਿਤਾ ਲਿਆਕਤ ਅਲ ਬੀ.ਡੀ.ਪੀ.ਓ. ਦੇ ਅਹੁਦੇ ਤੋਂ ਸੇਵਾਮੁਕਤ ਹਨ।
PAK bowler got marriedਇਹ ਵੀ ਪੜ੍ਹੋ-ਪਾਕਿ : ਇਸ ਕਾਰਨ ਅਦਾਲਤ ਨੇ ਈਸਾਈ ਜੋੜੇ ਦੀ ਫਾਂਸੀ ਕਰ ਦਿੱਤੀ ਮੁਆਫ਼
ਲਿਆਕਤ ਦੇ ਦਾਦਾ ਅਤੇ ਪਾਕਿਸਤਾਨ ਦੇ ਸਾਬਕਾ ਸੰਸਦ ਮੈਂਬਰ ਅਤੇ ਪਾਕਿਸਤਾਨ ਰੇਲਵੇ ਬੋਰਡ ਦੇ ਚੇਅਰਮੈਨ ਰਹੇ ਸਰਦਾਰ ਤੁਫੈਲ ਸਕੇ ਭਰਾ ਸਨ। ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਤੁਫੈਲ ਪਾਕਿਸਤਾਨ ਚੱਲੇ ਗਏ ਸਨ ਜਦਕਿ ਉਨ੍ਹਾਂ ਦੇ ਦਾਦਾ ਹਿੰਦੂਸਤਾਨ 'ਚ ਹੀ ਰਹਿ ਗਏ ਸਨ। ਸਾਬਕਾ ਸੰਸਦ ਮੈਂਬਰ ਦਾ ਪਰਿਵਾਰ ਪਾਕਿਸਤਾਨ ਦੇ ਕਸੂਰ ਜ਼ਿਲ੍ਹਾ ਦੇ ਕੱਚੀ ਕੋਠੀ ਨਈਯਾਕੀ 'ਚ ਰਹਿੰਦਾ ਹੈ। ਉਨ੍ਹਾਂ ਰਾਹੀਂ ਹੀ ਹਸਨ ਨਾਲ ਸ਼ਾਮੀਆ ਦਾ ਰਿਸ਼ਤਾ ਤੈਅ ਹੋਇਆ ਹੈ।