
2 ਮਹੀਨੇ ਦੀ ਛੁੱਟੀ 'ਤੇ ਜਾ ਰਹੇ ਨੇ ਵੀ.ਕੇ. ਭਾਵਰਾ
ਚੰਡੀਗੜ੍ਹ: ਪੰਜਾਬ ਦੇ DGP ਵੀਕੇ ਭਾਵਰਾ ਦੋ ਮਹੀਨਿਆਂ ਲਈ ਛੁੱਟੀ 'ਤੇ ਜਾ ਰਹੇ ਹਨ ਜਿਸ ਤੋਂ ਬਾਅਦ ਸੀਨੀਅਰ ਆਈਪੀਐਸ ਅਫਸਰ ਗੌਰਵ ਯਾਦਵ ਨੂੰ ਪੰਜਾਬ ਦਾ ਕਾਰਜਕਾਰੀ ਡੀਜੀਪੀ ਬਣਾਇਆ ਗਿਆ ਹੈ। ਦੱਸ ਦੇਈਏ ਕਿ ਪੰਜਾਬ ਕੇਡਰ ਦੇ 1992 ਬੈਚ ਦੇ ਗੌਰਵ ਯਾਦਵ ਯੂਪੀ ਤੋਂ ਹਨ। ਆਈ.ਪੀ.ਐਸ. ਗੌਰਵ ਯਾਦਵ ਦਾ ਪੰਜਾਬ ਪੁਲਿਸ ਵਿੱਚ ਲੰਬਾ ਤਜਰਬਾ ਹੈ।
DGP VK Bhawra
ਉਹ ਪੰਜਾਬ ਦੇ ਵੱਡੇ ਜ਼ਿਲ੍ਹਿਆਂ ਵਿੱਚ ਐਸਐਸਪੀ ਤੋਂ ਲੈ ਕੇ ਆਈਜੀ ਤੱਕ ਰਹਿ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਸ਼ੇਸ਼ ਮੁੱਖ ਸਕੱਤਰ ਨਿਯੁਕਤ ਕੀਤਾ ਗਿਆ ਸੀ। ਗੌਰਵ ਯਾਦਵ ਪੰਜਾਬ ਦੇ ਸਾਬਕਾ ਡੀਜੀਪੀ ਪੀਸੀ ਡੋਗਰਾ ਦਾ ਜਵਾਈ ਹੈ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਰਾਣੇ ਜਾਣਕਾਰਾਂ ਵਿੱਚੋਂ ਵੀ ਹੈ।
Arvind Kejriwal
ਦਰਅਸਲ, 'ਆਪ' ਸੁਪ੍ਰੀਮੋ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਗੌਰਵ ਯਾਦਵ ਨੇ ਇਕੱਠੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕੀਤੀ ਸੀ, ਜਿਸ ਵਿੱਚ ਗੌਰਵ ਯਾਦਵ ਪੁਲਿਸ ਸੇਵਾ ਵਿੱਚ ਚਲੇ ਗਏ ਸਨ ਅਤੇ ਅਰਵਿੰਦ ਕੇਜਰੀਵਾਲ ਆਈਆਰਐਸ ਲਈ ਚੁਣੇ ਗਏ ਸਨ। ਹੁਣ ਗੌਰਵ ਯਾਦਵ ਨੂੰ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਚਾਰਜ ਦਿੱਤਾ ਗਿਆ ਹੈ।