
PM Modi meet Team India: ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਕੇ ਬਾਰਬਾਡੋਸ ਤੋਂ ਘਰ ਪਰਤ ਆਈ ਹੈ।
Champion Team India met by PM Modi News: T-20 ਚੈਂਪੀਅਨ ਬਣ ਕੇ ਬਾਰਬਾਡੋਸ ਤੋਂ ਵਾਪਸ ਪਰਤੀ ਟੀਮ ਇੰਡੀਆ ਨੇ ਪੀਐੱਮ ਨਾਲ ਮੁਲਾਕਾਤ ਕੀਤੀ ਸੀ। ਇਹ ਮੁਲਾਕਾਤ ਕਰੀਬ ਡੇਢ ਘੰਟੇ ਤੱਕ ਚੱਲੀ। ਇਸ ਤੋਂ ਬਾਅਦ ਸਾਰੇ ਖਿਡਾਰੀ ਏਅਰਪੋਰਟ ਲਈ ਰਵਾਨਾ ਹੋ ਗਏ।
ਇੱਥੋਂ ਉਹ ਮੁੰਬਈ ਜਾਣਗੇ। ਅੱਜ ਸ਼ਾਮ 5 ਵਜੇ ਨਰੀਮਨ ਪੁਆਇੰਟ ਤੋਂ ਵਾਨਖੇੜੇ ਸਟੇਡੀਅਮ ਤੱਕ ਖੁੱਲ੍ਹੀ ਬੱਸ ਵਿੱਚ ਜਿੱਤ ਦੀ ਪਰੇਡ ਹੋਵੇਗੀ। ਇਸ ਤੋਂ ਬਾਅਦ ਸਟੇਡੀਅਮ 'ਚ ਨਕਦ ਇਨਾਮ ਦਿੱਤਾ ਜਾਵੇਗਾ, ਇੱਥੇ ਪ੍ਰਸ਼ੰਸਕਾਂ ਨੂੰ ਮੁਫਤ ਐਂਟਰੀ ਦਿੱਤੀ ਜਾਵੇਗੀ।
ਟੀਮ ਸਵੇਰੇ 6:10 ਵਜੇ ਚਾਰਟਰਡ ਫਲਾਈਟ ਰਾਹੀਂ ਦਿੱਲੀ ਏਅਰਪੋਰਟ ਪਹੁੰਚੀ। ਟਰਮਿਨਸ ਤੋਂ ਬਾਹਰ ਆ ਕੇ ਕਪਤਾਨ ਰੋਹਿਤ ਸ਼ਰਮਾ, ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਪ੍ਰਧਾਨ ਰੋਜਰ ਬਿੰਨੀ ਨੇ ਕੇਕ ਕੱਟਿਆ। ਇਸ ਦੌਰਾਨ ਭਾਰਤੀ ਪ੍ਰਸ਼ੰਸਕ ਆਪਣੇ ਚਹੇਤੇ ਹੀਰੋ ਦੀ ਝਲਕ ਪਾਉਣ ਲਈ ਬੇਤਾਬ ਸਨ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਵਾਈ ਅੱਡੇ ਤੋਂ ਟੀਮ ਹੋਟਲ ਆਈਟੀਸੀ ਮੌਰਿਆ ਪਹੁੰਚੀ। ਇੱਥੇ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਰਿਸ਼ਭ ਪੰਤ, ਸੂਰਿਆਕੁਮਾਰ ਅਤੇ ਹਾਰਦਿਕ ਪੰਡਯਾ ਨੇ ਭੰਗੜਾ ਪਾਇਆ। ਹੋਟਲ ਵਿੱਚ ਵਿਸ਼ੇਸ਼ ਕੇਕ ਵੀ ਕੱਟਿਆ ਗਿਆ। ਇੱਥੋਂ ਟੀਮ ਪ੍ਰਧਾਨ ਮੰਤਰੀ ਨਿਵਾਸ ਲਈ ਰਵਾਨਾ ਹੋਈ। ਤੂਫਾਨ ਕਾਰਨ ਟੀਮ ਇੰਡੀਆ ਤਿੰਨ ਦਿਨਾਂ ਤੋਂ ਬਾਰਬਾਡੋਸ 'ਚ ਫਸ ਗਈ ਸੀ। ਬੀਸੀਸੀਆਈ ਨੇ ਉਸ ਨੂੰ ਲਿਆਉਣ ਲਈ ਵਿਸ਼ੇਸ਼ ਜਹਾਜ਼ ਭੇਜਿਆ ਸੀ। ਇਸ ਜਹਾਜ਼ ਨੂੰ 'ਚੈਂਪੀਅਨਜ਼ 24 ਵਰਲਡ ਕੱਪ' ਦਾ ਨਾਂ ਦਿੱਤਾ ਗਿਆ ਸੀ।
(For more Punjabi news apart from Champion Team India met by PM Modi News, stay tuned to Rozana Spokesman