
ਮੈਡਲ ਜਿੱਤਣ ਤੋਂ ਬਾਅਦ ਪੱਕੀਆਂ ਕੀਤੀਆਂ ਜਾ ਰਹੀਆਂ ਸੜਕਾਂ
ਗੋਲਾਘਾਟ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਲੋਹਾਨ ਨੇ ਟੋਕੀਓ ਓਲੰਪਿਕਸ ਵਿੱਚ ਭਾਰਤ ਲਈ ਤਗਮਾ ਪੱਕਾ ਕੀਤਾ ਹੈ। ਉਨ੍ਹਾਂ ਨੇ ਆਪਣੇ ਦੇਸ਼ ਦਾ ਨਾਂ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਅਜਿਹੀ ਸਥਿਤੀ ਵਿੱਚ, ਸਾਡੇ ਦੇਸ਼ ਵਿੱਚ ਉਨ੍ਹਾਂ ਦੀ ਮਹੱਤਤਾ ਨੂੰ ਵਧਾਉਣਾ ਲਾਜ਼ਮੀ ਹੈ।
Assam | Construction work underway on the road to boxer Lovlina Borgohain's residence in Golaghat district ahead of her semi-final bout in #TokyoOlympics later today
— ANI (@ANI) August 4, 2021
"This road is built after many years. I pray for her victory. People are hoping for her win," says a local pic.twitter.com/zr0J1bjqQ4
ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਟੋਕੀਓ ਜਾਣ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਅੱਗੇ ਬਣੀ ਸੜਕ ਵੀ ਪੱਕੀ ਨਹੀਂ ਸੀ, ਪਰ ਮੈਡਲ ਦੀ ਪੁਸ਼ਟੀ ਹੋਣ ਤੋਂ ਬਾਅਦ ਸੜਕਾਂ ਨੂੰ ਪੱਕੀਆਂ ਕਰਨ ਦਾ ਕੰਮ ਪੂਰੇ ਜ਼ੋਰਾਂ ਤੇ ਹੈ।
Construction work underway on the road
ਅਸਾਮ ਦੇ ਗੋਲਾਘਾਟ ਜ਼ਿਲ੍ਹੇ ਦੀ ਰਹਿਣ ਵਾਲੀ ਲਵਲੀਨਾ ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਅਸਾਮ ਦੀ ਪਹਿਲੀ ਮਹਿਲਾ ਅਥਲੀਟ ਹੈ। ਓਲੰਪਿਕ ਲਈ ਰਵਾਨਾ ਹੋਣ ਤੋਂ ਪਹਿਲਾਂ ਉਸਦੇ ਘਰ ਨੂੰ ਜਾਣ ਵਾਲੀ ਸੜਕ ਪੱਕੀ ਨਹੀਂ ਸੀ ਅਤੇ ਨਾ ਹੀ ਇਸਦੇ ਪੱਕੇ ਹੋਣ ਦੀ ਉਮੀਦ ਸੀ, ਪਰ ਇਹ ਕੰਮ ਉਲੰਪਿਕਸ ਵਿੱਚ ਇਤਿਹਾਸ ਰਚਦੇ ਸਾਰ ਹੀ ਤੇਜ਼ੀ ਨਾਲ ਸ਼ੁਰੂ ਹੋ ਗਿਆ।
Construction work underway on the road
ਸਰੂਪਥਾਰ ਤੋਂ ਭਾਜਪਾ ਵਿਧਾਇਕ ਬਿਸਵਜੀਤ ਫੁਕਨ ਦੇ ਕਿਹਾ ਗਿਆ ਕਿ ਲਵਲੀਨਾ ਦੇ ਘਰ ਦੇ ਆਲੇ ਦੁਆਲੇ ਦੇ ਖੇਤਰ ਨੂੰ ਸੋਕਾ ਪ੍ਰਭਾਵਿਤ ਘੋਸ਼ਿਤ ਕੀਤਾ ਗਿਆ ਹੈ, ਪਰ ਲਵਲੀਨਾ ਦੇ ਕੁਆਰਟਰ ਫਾਈਨਲ ਮੈਚ ਵਾਲੇ ਦਿਨ ਭਾਰੀ ਮੀਂਹ ਪਿਆ ਅਤੇ ਉਸ ਦੇ ਘਰ ਦੀ ਸੜਕ ਚਿੱਕੜ ਵਿੱਚ ਬਦਲ ਗਈ।
Construction work underway on the road
ਮੈਂ ਇਸ ਬਾਰੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨਾਲ ਗੱਲ ਕੀਤੀ ਅਤੇ ਸੜਕ ਦੀ ਮੁਰੰਮਤ ਕਰਵਾਉਣ ਦਾ ਫੈਸਲਾ ਕੀਤਾ। ਹੁਣ ਅਸੀਂ ਇਹ ਯਕੀਨੀ ਬਣਾਉਣ ਵਿੱਚ ਰੁੱਝੇ ਹੋਏ ਹਾਂ ਕਿ ਟੋਕੀਓ ਤੋਂ ਵਾਪਸ ਆਉਣ ਤੋਂ ਪਹਿਲਾਂ ਇਸਦੀ ਮੁਰੰਮਤ ਕੀਤੀ ਜਾਵੇਗੀ।