ਪੰਜਾਬ ‘ਚ ਦੁਬਾਰਾ ਹੜ੍ਹ ਆਉਣ ਦਾ ਖ਼ਤਰਾ ਵਧਿਆ
Published : Sep 4, 2019, 2:04 pm IST
Updated : Sep 4, 2019, 2:04 pm IST
SHARE ARTICLE
Captain Amrinder Singh
Captain Amrinder Singh

ਹਿਮਾਚਲ ਪ੍ਰਦੇਸ਼ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਾਰਸ਼...

ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਲਗਾਤਾਰ ਪੈ ਰਹੀ ਬਾਰਸ਼ ਨੇ ਪੰਜਾਬ ਵਿੱਚ ਹੜ੍ਹਾਂ ਦਾ ਖਤਰਾ ਪੈਦਾ ਕਰ ਦਿੱਤਾ ਹੈ। ਦਰਿਆਵਾਂ ਤੇ ਨਾਲਿਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਪੰਜਾਬ ‘ਚ ਇੱਕ ਵਾਰ ਫੇਰ ਤੋਂ ਤਬਾਹੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਹ ਖ਼ਤਰਾ ਪੌਂਗ ਡੈਮ ਤੋਂ ਪੈਦਾ ਹੋ ਰਿਹਾ ਹੈ। ਭਾਖੜਾ ਡੈਮ ਤੋਂ ਬਾਅਦ ਹੁਣ ਪੌਂਗ ਡੈਮ ਨਾਲ ਪੰਜਾਬ ਹੜ੍ਹ ਦੀ ਚਪੇਟ ‘ਚ ਆ ਸਕਦਾ ਹੈ।

FloodFlood

ਪਿਛਲੇ ਦੋ-ਤਿੰਨ ਦਿਨ ਤੋਂ ਪੌਂਗ ਡੈਮ ਦੇ ਕੈਚਮੈਂਟ ਖੇਤਰ ‘ਚ ਭਾਰੀ ਬਾਰਸ਼ ਹੋਣ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਅਗਲੇ ਦੋ ਦਿਨ ਵਿੱਚ ਇੱਥੋਂ 26000 ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਪੰਜਾਬ ਸਰਕਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਸ ਨਾਲ ਸੂਬੇ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਦਸ਼ਾ ਹੈ। ਮਾਲ ਤੇ ਸਿੰਜਾਈ ਵਿਭਾਗ ਨੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਮੋਗਾ, ਜਲੰਧਰ,

Flood in PunjabFlood in Punjab

 ਕਪੂਰਥਲਾ, ਫਰੀਦਕੋਟ ਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਡੀਸੀ ਨੂੰ ਚਿੱਠੀ ਲਿਖ ਹਾਲਾਤ ਨਾਲ ਨਜਿੱਠਣ ਲਈ ਤਿਆਰ ਰਹਿਣ ਨੂੰ ਕਿਹਾ ਹੈ। ਚਿੱਠੀ ‘ਚ ਸੂਚਨਾ ਦਿੱਤੀ ਗਈ ਹੈ ਕਿ ਬੀਬੀਐਮਬੀ ਨੇ ਅਗਲੇ ਦੋ ਦਿਨ ‘ਚ ਟਰਬਾਈਨ ਤੋਂ 12000 ਕਿਊਸਿਕ ਤੇ ਸਿਪਲਵੇ ਤੋਂ 14000ਕਿਊਸਿਕ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਇਹ ਪਾਣੀ ਬਿਆਸ ਦਰਿਆ ਤੋਂ ਹੁੰਦਾ ਹੋਇਆ ਹਰੀ ਕੇ ਪੱਤਣ ‘ਤੇ ਸਤਲੁਜ ‘ਚ ਜਾ ਕੇ ਮਿਲੇਗਾ। ਸਿੰਜਾਈ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪਾਣੀ ਜ਼ਿਆਦਾ ਨਹੀਂ ਹੈ।

Pong DamPong Dam

ਇਸ ਨੂੰ ਕੰਟ੍ਰੋਲ ਕੀਤਾ ਜਾਵੇਗਾ, ਪਰ ਇਸ ਨਾਲ ਕੋਈ ਨੁਕਸਾਨ ਨਾ ਹੋਵੇ, ਇਸ ਲਈ ਡੀਸੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੌਂਗ ਡੈਮ ਤੋਂ ਬਿਜਲੀ ਪੈਦਾ ਕਰਨ ਲਈ 12000 ਕਿਊਸਿਕ ਪਾਣੀ ਟਰਬਾਈਨ ਰਾਹੀਂ ਛੱਡਿਆ ਜਾਵੇਗਾ। ਅਜੇ ਮੌਨਸੂਨ ਦਾ ਸੀਜ਼ਨ ਵੀ ਤਿੰਨ ਹਫਤੇ ਦਾ ਬਾਕੀ ਹੈ। ਅਜਿਹੇ ‘ਚ ਬੀਬੀਐਮਬੀ ਵੀ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਤੇ ਪੌਂਗ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement