
ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ।
ਨਵੀਂ ਦਿੱਲੀ: ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਦੀ ਟੀਮ ਨੂੰ ਇਕ ਹੋਰ ਝਟਕਾ ਲੱਗਿਆ ਹੈ। ਦਰਅਸਲ ਟੀਮ ਦੇ ਖਿਡਾਰੀ ਆਫ ਸਪਿਨਰ ਹਰਭਜਨ ਸਿੰਘ ਕੁਝ ਦਿਨ ਬਾਅਦ ਸ਼ੁਰੂ ਹੋਣ ਜਾ ਰਹੇ ਆਈਪੀਐਲ ਦੇ ਮੈਚ ਤੋਂ ਬਾਹਰ ਹੋ ਗਏ ਹਨ। ਹਰਭਜਨ ਸਿੰਘ ਨੇ ਅੱਜ ਹੀ ਇਸ ਦੀ ਸੂਚਨਾ ਸੀਐਸਕੇ ਮੈਨੇਜਮੈਂਟ ਨੂੰ ਦਿੱਤੀ ਹੈ।
Harbhajan Singh pulls out of IPL 2020 citing 'personal reasons'
ਦੱਸ ਦਈਏ ਕਿ ਯੂਏਈ ਪਹੁੰਚਣ ਤੋਂ ਬਾਅਦ ਚੇਨਈ ਸੁਪਰ ਕਿੰਗਜ਼ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਟੀਮ ਦੇ ਦੋ ਖਿਡਾਰੀਆਂ ਸਮੇਤ ਸਟਾਫ ਨੂੰ ਮਿਲਾ ਕੇ ਕੁੱਲ 13 ਮੈਂਬਰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸੀ। ਉਸ ਤੋਂ ਬਾਅਦ ਸੁਰੇਸ਼ ਰੈਨਾ ਵੀ ਮੈਚ ਨੂੰ ਛੱਡ ਕੇ ਭਾਰਤ ਪਰਤ ਆਏ। ਹੁਣ ਹਰਭਜਨ ਸਿੰਘ ਦਾ ਮੈਚ ਤੋਂ ਬਾਹਰ ਹੋਣਾ ਟੀਮ ਨੂੰ ਕਿਸੇ ਵੱਡੇ ਨੁਕਸਾਨ ਤੋਂ ਘੱਟ ਨਹੀਂ ਹੈ।
Harbhajan Singh pulls out of IPL 2020 citing 'personal reasons'
ਹਰਭਜਨ ਸਿੰਘ ਨੂੰ ਲੈ ਕੇ ਸ਼ੁਰੂ ਤੋਂ ਹੀ ਕਈ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸੀ ਕਿਉਂਕਿ ਉਹ ਟੀਮ ਦੇ ਬਾਕੀ ਖਿਡਾਰੀਆਂ ਨਾਲ ਯੂਏਈ ਨਹੀਂ ਗਏ। ਉਹ ਦੇਰੀ ਨਾਲ ਯੂਏਈ ਪਹੁੰਚੇ। ਇਸ ਦੌਰਾਨ ਅਜਿਹੀਆਂ ਖ਼ਬਰਾਂ ਆ ਰਹੀਆਂ ਸੀ ਕਿ ਭੱਜੀ ਟੂਰਨਾਮੈਂਟ ਨੂੰ ਛੱਡ ਸਕਦੇ ਹਨ। ਭੱਜੀ ਨੇ ਟੂਰਨਾਮੈਂਟ ਤੋਂ ਬਾਹਰ ਹੋਣ ਪਿੱਛੇ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੱਤਾ ਹੈ।
Harbhajan Singh
ਸੀਐਸਕੇ ਮੈਨੇਜਮੈਂਟ ਪਹਿਲਾਂ ਤੋਂ ਹੀ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਸੀ ਕਿ ਟੀਮ ਵਿਚ ਸੁਰੇਸ਼ ਰੈਨਾ ਦੇ ਵਿਕਲਪ ਵਜੋਂ ਕਿਸ ਨੂੰ ਚੁਣਿਆ ਜਾਵੇ ਪਰ ਇਸ ਦੇ ਹੱਲ ਤੋਂ ਪਹਿਲਾਂ ਹੀ ਟੀਮ ਲਈ ਇਕ ਹੋਰ ਮੁਸ਼ਕਿਲ ਪੈਦਾ ਹੋ ਗਈ ਹੈ।