
ਖਿਡਾਰੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਖੁਸ਼ਖਬਰੀ
ਨਵੀਂ ਦਿੱਲੀ: ਭਾਰਤੀ ਟੀਮ ਦੇ ਸਟਾਰ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਨੇ ਬੇਟੇ ਨੂੰ ਜਨਮ ਦਿੱਤਾ ਹੈ।
ਇਹ ਵੀ ਪੜ੍ਹੋ: ਅੰਮ੍ਰਿਤਸਰ: ਅਸਲਾ ਬ੍ਰਾਂਚ ’ਚ ਤਾਇਨਾਤ ਸੀਨੀਅਰ ਕਾਂਸਟੇਬਲ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਭਾਰਤੀ ਟੀਮ ਦੇ ਸਟਾਰ ਖਿਡਾਰੀ ਅਤੇ ਤੇਜ਼ ਗੇਂਦਬਾਜ਼ ਬੁਮਰਾਹ ਨੇ ਇਸ ਖੁਸ਼ੀ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਆਪਣੇ ਬੇਟੇ ਦੀ ਝਲਕ ਦਿਖਾਈ ਹੈ। ਉਸ ਦੇ ਨਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਬੁਮਰਾਹ ਦੇ ਬੇਟੇ ਦਾ ਨਾਂ ਰਾਮਾਇਣ ਦੇ ਕਿਰਦਾਰ ਬਾਹੂਬਲੀ ਦੇ ਨਾਂ 'ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਡਿੱਗੀ 4 ਮੰਜ਼ਿਲਾ ਇਮਾਰਤ, ਮਲਬੇ 'ਚ ਦੱਬ ਕੇ 2 ਲੋਕਾਂ ਦੀ ਹੋਈ ਮੌਤ
ਬੁਮਰਾਹ ਨੇ X 'ਤੇ ਆਪਣੀ ਅਤੇ ਪਤਨੀ ਸੰਜਨਾ ਦੇ ਹੱਥਾਂ ਵਿਚ ਬੇਟੇ ਦੀਆਂ ਉਂਗਲਾਂ ਦੀ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਸਾਡਾ ਛੋਟਾ ਪਰਿਵਾਰ ਵੱਡਾ ਹੋ ਗਿਆ ਹੈ। ਅੱਜ ਸਵੇਰੇ ਅਸੀਂ ਆਪਣੇ ਛੋਟੇ ਬੇਟੇ ਅੰਗਦ ਜਸਪ੍ਰੀਤ ਬੁਮਰਾਹ ਦਾ ਸੰਸਾਰ ਵਿੱਚ ਸਵਾਗਤ ਕੀਤਾ। ਅਸੀਂ ਬਹੁਤ ਖੁਸ਼ ਹਾਂ ਅਤੇ ਸਾਡੀ ਜ਼ਿੰਦਗੀ ਦਾ ਇਹ ਨਵਾਂ ਅਧਿਆਏ ਹੈ। ਜਸਪ੍ਰੀਤ ਅਤੇ ਸੰਜਨਾ।