
14 ਸਤੰਬਰ ਨੂੰ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ
Indian women's hockey team's first match against Thailand:ਮੁੱਖ ਖਿਡਾਰੀਆਂ ਦੀਆਂ ਸੱਟਾਂ ਨਾਲ ਪ੍ਰੇਸ਼ਾਨ ਭਾਰਤੀ ਮਹਿਲਾ ਹਾਕੀ ਟੀਮ ਬੀਤੇ ਸਮੇਂ ਦੀਆਂ ਨਾਕਾਮੀਆਂ ਨੂੰ ਭੁਲਾ ਕੇ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਏਸ਼ੀਆ ਕੱਪ ਦੇ ਪਹਿਲੇ ਮੈਚ ਵਿਚ ਹੇਠਲੀ ਰੈਂਕਿੰਗ ਵਾਲੀ ਥਾਈਲੈਂਡ ਖਿਲਾਫ ਜਿੱਤ ਨਾਲ ਸ਼ੁਰੂਆਤ ਕਰਨ ਉਤਰੇਗੀ।
ਵਿਸ਼ਵ ਰੈਂਕਿੰਗ ਵਿਚ 9ਵੇਂ ਸਥਾਨ ਤੇ ਕਾਬਿਜ ਭਾਰਤੀ ਟੀਮ ਪੂਲ ਬੀ ਦੇ ਮੈਚ ਵਿਚ 30ਵੀਂ ਰੈਂਕਿੰਗ ਵਾਲੀ ਥਾਈਲੈਂਡ ਟੀਮ ਨਾਲ ਖੇਡੇਗੀ। ਭਾਰਤੀ ਟੀਮ ਦੇ ਪੂਲ ਬੀ ਵਿਚ ਜਪਾਨ ਅਤੇ ਸਿੰਗਾਪੁਰ ਦੀਆਂ ਟੀਮਾਂ ਵੀ ਹਨ। ਪੂਲ ਏ ਵਿਚ ਚੀਨ, ਦੱਖਣੀ ਕੋਰੀਆ, ਮਲੇਸ਼ੀਆ ਅਤੇ ਚੀਨੀ ਤਾਈਪੇ ਹਨ। ਥਾਈਲੈਂਡ ਤੋਂ ਬਾਅਦ ਭਾਰਤ ਦਾ ਸਾਹਮਣਾ ਸ਼ਨੀਵਾਰ ਨੂੰ ਜਪਾਨ ਨਾਲ ਅਤੇ 8 ਸਤੰਬਰ ਨੂੰ ਸਿੰਗਾਪੁਰ ਨਾਲ ਹੋਵੇਗਾ। ਟੂਰਨਾਮੈਂਟ ਵਿਚ 8 ਟੀਮਾਂ ਭਾਗ ਲੈਣਗੀਆਂ ਅਤੇ ਹਰ ਪੂਲ ਵਿਚੋਂ ਸਿਖਰਲੀਆਂ ਦੋ ਟੀਮਾਂ ਸੁਪਰ 4 ਵਿਚ ਪਹੁੰਚਣਗੀਆਂ। ਸੁਪਰ 4 ਵਿਚੋਂ ਸਿਖਰਲੀਆਂ 2 ਟੀਮਾਂ 14 ਸਤੰਬਰ ਨੂੰ ਫਾਈਨਲ ਖੇਡਣਗੀਆਂ।