
ਵਿਰਾਟ ਦੇ ਲੰਡਨ ਵਿਚ ਫਿਟਨੈਸ ਦੇਣ ‘ਤੇ ਸਵਾਲ ਖੜ੍ਹੇ ਹੋਏ
Virat Kohli Fitness Test: ਵਿਰਾਟ ਕੋਹਲੀ ਨੇ ਲੰਡਨ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਅਧਿਕਾਰੀਆਂ ਦੀ ਨਿਗਰਾਨੀ ਵਿਚ ਫਿਟਨੈਸ ਟੈਸਟ ਪਾਸ ਕਰ ਲਿਆ ਹੈ। ਕੋਹਲੀ ਨੇ BCCI ਤੋਂ ਲੰਡਨ ਵਿਚ ਫਿਟਨੈਸ ਟੈਸਟ ਦੇਣ ਦੀ ਆਗਿਆ ਮੰਗੀ ਸੀ। ਇਹ ਟੈਸਟ ਬੀਸੀਸੀਆਈ ਦੇ ਫਿਜ਼ਿਓਥੈਰੇਪਿਸਟ ਅਤੇ ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਦੀ ਨਿਗਰਾਨੀ ਹੇਠ ਹੋਇਆ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਬੈਂਗਲੁਰੂ ਦੇ ਸੈਂਟਰ ਆਫ ਐਕਸੀਲੈਂਸ ਵਿਚ ਫਿਟਨੈਸ ਟੈਸਟ ਪਾਸ ਕੀਤਾ ਸੀ।
ਦੂਜੇ ਪਾਸੇ ਵਿਰਾਟ ਕੋਹਲੀ ਦੇ ਬੰਗਲੁਰੂ ਦੀ ਥਾਂ ਤੇ ਲੰਡਨ ਵਿਚ ਫਿਟਨੈਸ ਟੈਸਟ ਦੇਣ ’ਤੇ ਸਵਾਲ ਉੱਠ ਰਹੇ ਹਨ। ਭਾਰਤੀ ਟੀਮ ਦੇ ਹੋਰ ਖਿਡਾਰੀ 29 ਅਗਸਤ ਨੂੰ BCCI ਦੇ ਸੈਂਟਰ ਆਫ ਐਕਸੀਲੈਂਸ ਬੈਂਗਲੁਰੂ ਵਿਚ ਆਪਣੇ ਫਿਟਨੈਸ ਟੈਸਟ ਲਈ ਮੌਜੂਦ ਸਨ। ਕੋਹਲੀ ਦੇ ਲੰਡਨ ਵਿਚ ਟੈਸਟ ਦੇਣ ਤੇ ਸੋਸ਼ਲ ਮੀਡੀਆ ਤੇ ਕ੍ਰਿਕਟ ਪ੍ਰਸ਼ੰਸਕਾਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਕੋਹਲੀ ਨੂੰ ਵੀ ਬਾਕੀ ਖਿਡਾਰੀਆਂ ਵਾਂਗ ਬੈਂਗਲੁਰੂ ਵਿਚ ਟੈਸਟ ਦੇਣਾ ਚਾਹੀਦਾ ਸੀ।
(For more news apart from Virat Kohli Fitness Test, stay tuned to Rozana Spokesman)