
ਇੰਗਲੈਂਡ ’ਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਮਾਰੀ ਵੱਡੀ ਮੱਲ , ਜੂਡੋ ’ਚ ਜਿੱਤਿਆ ਕਾਂਸੇ ਦਾ ਤਮਗ਼ਾ
ਲੁਧਿਆਣਾ (ਵਿਸ਼ਾਲ ਕਪੂਰ): ਪੰਜਾਬ ਦੀਆਂ ਧੀਆਂ ਕਿਸੇ ਤੋਂ ਘੱਟ ਨਹੀਂ, ਇਸ ਦੀ ਉਦਾਹਰਨ ਪੇਸ਼ ਕੀਤੀ ਹੈ ਲੁਧਿਆਣਾ ਦੀ ਰਹਿਣ ਵਾਲੀ ਇਸ਼ਰੂਪ ਨਾਰੰਗ ਨੇ, ਜਿਸ ਨੇ ਹਾਲ ਹੀ ਵਿਚ ਇੰਗਲੈਂਡ ਵਿਚ ਹੋਈਆਂ ਕਾਮਨਵੈਲਥ ਖੇਡਾਂ ਦੌਰਾਨ ਜੂਡੋ ਵਿਚ ਵੱਡੀ ਮੱਲ ਮਾਰਦਿਆਂ ਕਾਂਸੇ ਦਾ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਂ ਦੁਨੀਆ ਭਰ ਵਿਚ ਰੌਸ਼ਨ ਕੀਤਾ। ਇਸ਼ਰੂਪ ਨਾਰੰਗ ਦੀ ਇਕ ਹੋਰ ਖ਼ਾਸ ਗੱਲ ਇਹ ਹੈ ਕਿ ਉਸ ਦੇ ਹੱਥਾਂ ਪੈਰਾਂ ਦੀਆਂ 24 ਉਂਗਲਾਂ ਹਨ।
Ludhiana girl wins bronze medal in Commonwealth Judo Championships
ਹੱਥਾਂ ਅਤੇ ਪੈਰਾਂ ਵਿਚ ਇਕ-ਇਕ ਉਂਗਲ ਜ਼ਿਆਦਾ ਹੈ। ਬੇਟੀ ਦੀ ਜਿੱਤ ਨੂੰ ਲੈ ਕੇ ਇਸ਼ਰੂਪ ਦੇ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। 13 ਪਰ ਸਾਲ ਦੀ ਉਮਰ ਵਿਚ ਹੀ ਇੰਗਲੈਂਡ ਵਿਚ ਹੋਈ ਸਬ ਜੂਨੀਅਰ ਕਾਮਨਵੈਲਥ ਖੇਡਾਂ ਦੇ ਵਿਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਇਸ਼ਰੂਪ ਨਾਰੰਗ ਨੇ ਦੱਸਿਆ ਕਿ ਉਸ ਨੇ ਆਪਣਾ ਵਜ਼ਨ ਘਟਾਉਣ ਲਈ ਖੇਡ ਦੀ ਸ਼ੁਰੂਆਤ ਕੀਤੀ ਸੀ ਪਰ ਉਸ ਨੂੰ ਜੂਡੋ ਨਾਲ ਇੰਨਾ ਲਗਾਅ ਹੋ ਗਿਆ ਕਿ ਉਹ ਇਸ ਵਿਚ ਜ਼ਿਲ੍ਹਾ ਅਤੇ ਸਟੇਟ ਪੱਧਰ ਦੇ ਕਈ ਗੋਲਡ ਮੈਡਲ ਹਾਸਲ ਕਰ ਚੁੱਕੀ ਹੈ।
Ludhiana girl wins bronze medal in Commonwealth Judo Championships
ਇਸ਼ਰੂਪ ਦਾ ਪਰਿਵਾਰ ਇਸ ਗੱਲ ਨੂੰ ਲੈ ਕੇ ਕਾਫ਼ੀ ਖ਼ੁਸ਼ ਹੈ ਕਿ ਉਨ੍ਹਾਂ ਦੀ ਬੇਟੀ ਨੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਪਰ ਨਾਲ ਹੀ ਪਰਿਵਾਰ ਨੂੰ ਇਸ ਗੱਲ ਦਾ ਮਲਾਲ ਵੀ ਹੈ ਕਿ ਇਸ਼ਰੂਪ ਦੇ ਸਵਾਗਤ ਲਈ ਪੰਜਾਬ ਸਰਕਾਰ ਵੱਲੋਂ ਕੋਈ ਵੀ ਨੁਮਾਇੰਦਾ ਘਰ ਨਹੀਂ ਪਹੁੰਚਿਆ ਨਾ ਹੀ ਕਿਸੇ ਮੰਤਰੀ ਨੇ ਸਾਰ ਲਈ। ਇਸ਼ਰੂਪ ਦੇ ਕੋਚ ਪ੍ਰਵੀਨ ਠਾਕੁਰ ਅਤੇ ਕਿਸ਼ੋਰ ਕੁਮਾਰ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦੀ ਵਧੀਆ ਕੋਚਿੰਗ ਅਤੇ ਮਿਹਨਤ ਦਾ ਹੀ ਨਤੀਜਾ ਹੈ ਕਿ ਇਸ਼ਰੂਪ ਇਸ ਮੁਕਾਮ 'ਤੇ ਪੁੱਜ ਸਕੀ ਹੈ।