
ਕੁਲਬੀਰ ਦਿਓਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਨਾਲ ਸੰਬੰਧ ਰੱਖਣ ਵਾਲੇ ਸੁਰਿੰਦਰ ਦਿਓਲ ਦੀ ਧੀ ਹੈ।
ਹਾਂਗਕਾਂਗ: ਪੰਜਾਬ ਦੀ ਧੀ ਕੁਲਬੀਰ ਦਿਓਲ ਨੇ ਹਾਂਗਕਾਂਗ ਵਿਚ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ। ਦਰਅਸਲ ਕੁਲਬੀਰ ਦਿਓਲ ਨੇ ਹਾਂਗਕਾਂਗ ਦੀ ਨੈਸ਼ਨਲ ਟੀਮ 'ਚ ਸ਼ਾਮਲ ਹੋ ਕੇ ਇਤਿਹਾਸ ਰਚਿਆ ਹੈ। ਕੁਲਬੀਰ ਦਿਓਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਲਪੁਰ ਨਾਲ ਸੰਬੰਧ ਰੱਖਣ ਵਾਲੇ ਸੁਰਿੰਦਰ ਦਿਓਲ ਦੀ ਧੀ ਹੈ।
ਦੱਸ ਦੇਈਏ ਕਿ ਕੁਲਬੀਰ ਦਿਓਲ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਹੈ ਅਤੇ ਉਸ ਨੇ ਕਈ ਇਨਾਮ ਵੀ ਜਿੱਤੇ ਹਨ। ਕੁਲਬੀਰ ਦਿਓਲ ਦੇ ਹਾਂਗਕਾਂਗ ਦੀ ਟੀਮ ਵਿਚ ਸ਼ਾਮਲ ਹੋਣ ਦੀ ਖ਼ਬਰ ਤੋਂ ਬਾਅਦ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ।