
ਧੀ ਲਈ ਪਿਓ ਨੇ ਸਰਕਾਰ ਅੱਗੇ ਕੀਤੀ ਵੱਡੀ ਮੰਗ
ਫ਼ਰੀਦਕੋਟ: ਹਾਂਗਜ਼ੂ ਵਿਖੇ ਚੱਲ ਰਹੀਆਂ ਏਸ਼ੀਅਨ ਗੇਮਜ਼ ਵਿੱਚ ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ ਨੇ ਜਿੱਤ ਦੇ ਝੰਡੇ ਗੱਡ ਦਿਤੇ। ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਭਾਰਤ ਲਈ ਇੱਕ ਸੋਨੇ ਅਤੇ ਇੱਕ ਚਾਂਦੀ ਦਾ ਤਮਗ਼ਾ ਜਿੱਤਿਆ।
ਰੋਜ਼ਾਨਾ ਸਪੋਕਸਮੈਨ ਨੇ ਸਿਫ਼ਤ ਕੌਰ ਸਮਰਾ ਨਾਲ ਗੱਲਬਾਤ ਕੀਤੀ। ਸਿਫ਼ਤ ਕੌਰ ਸਮਰਾ ਨੇ ਦੱਸਿਆ ਕਿ ਜਦੋਂ ਕਿਸੇ ਹੋਰ ਦੇਸ਼ ਵਿਚ ਤੁਸੀਂ ਆਪਣੇ ਦੇਸ਼ ਦਾ ਝੰਡਾ ਤੇ ਰਾਸ਼ਟਰੀ ਗਾਣ ਸੁਣਦੇ ਹੋ ਤਾਂ ਬਹੁਤ ਮਾਣ ਮਹਿਸੂਸ ਹੁੰਦਾ ਹੈ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਸ਼ੀਅਨ ਸਾਡੇ ਭਾਰਤ ਲਈ ਬਹੁਤ ਵੱਡੀ ਗੇਮ ਹੈ। ਜੇ ਇਸ ਸਬੰਧੀ ਕੋਈ ਨੌਕਰੀ ਹੈ ਤਾਂ ਸਰਕਾਰ ਸਾਨੂੰ ਜ਼ਰੂਰ ਦੇਵੇ। ਸਿਫ਼ਤ ਕੌਰ ਸਮਰਾ ਨੇ ਕਿਹਾ ਮੈਂ ਮੈਡੀਕਲ ਦੀ ਪੜ੍ਹਾਈ ਕਰਦੀ ਤਾਂ ਸ਼ਾਇਦ ਇਕੱਲੀ ਡਾਕਟਰ ਹੁੰਦੀ ਪਰ ਅੱਜ ਦੇਸ਼ ਦੀ ਝੋਲੀ ਵਿਚ ਮੈਡਲ ਪਾਉਣ ਦੀ ਅਲੱਗ ਹੀ ਖੁਸ਼ੀ ਹੈ।
ਸਿਫ਼ਤ ਕੌਰ ਸਮਰਾ ਦੇ ਪਿਤਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਬਹੁਤ ਮਾਣ ਵਾਲੀ ਗੱਲ ਹੈ ਕਿ ਧੀ ਨੇ ਦੇਸ਼ ਦੀ ਝੋਲੀ ਮੈਡਲ ਪਾਏ। ਉਨ੍ਹਾਂ ਕਿਹਾ ਕਿ ਆਸ ਹੈ ਕਿ ਧੀ ਹੋਰ ਮਿਹਨਤ ਕਰੇ ਤੇ ਉਲੰਪਿਕ 'ਚੋਂ ਮੈਡਲ ਜਿੱਤ ਕੇ ਲੈ ਕੇ ਆਏ। ਮੇਰੀ ਧੀ ਨੂੰ ਖੇਡ ਕਰਕੇ ਆਪਣੀ ਪੜ੍ਹਾਈ ਛੱਡਣੀ ਪਈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਧੀ ਨੂੰ ਬਣਦਾ ਮਾਣ ਸਨਮਾਨ ਦੇਵੇ।