
ਪੁਰਸ਼ ਮੁਕਾਬਲੇ ’ਚ ਅੱਠ ਟੀਮਾਂ ਅਤੇ ਔਰਤਾਂ ਦੇ ਮੁਕਾਬਲੇ ’ਚ ਛੇ ਟੀਮਾਂ ਹਿੱਸਾ ਲੈਣਗੀਆਂ
ਨਵੀਂ ਦਿੱਲੀ : ਹਾਕੀ ਇੰਡੀਆ ਲੀਗ (ਐੱਚ.ਆਈ.ਐੱਲ.) ਸੱਤ ਸਾਲ ਬਾਅਦ ਦਸੰਬਰ ’ਚ ਨਵੇਂ ਫਾਰਮੈਟ ’ਚ ਵਾਪਸੀ ਕਰੇਗੀ, ਜਿਸ ’ਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ। ਪੁਰਸ਼ ਮੁਕਾਬਲੇ ’ਚ ਅੱਠ ਟੀਮਾਂ ਅਤੇ ਔਰਤਾਂ ਦੇ ਮੁਕਾਬਲੇ ’ਚ ਛੇ ਟੀਮਾਂ ਹਿੱਸਾ ਲੈਣਗੀਆਂ।
ਇਹ ਲੀਗ 28 ਦਸੰਬਰ ਤੋਂ 5 ਫ਼ਰਵਰੀ ਤਕ ਰਾਊਰਕੇਲਾ ਅਤੇ ਰਾਂਚੀ ’ਚ ਹੋਵੇਗੀ। ਪੁਰਸ਼ਾਂ ਦਾ ਮੁਕਾਬਲਾ ਰਾਊਰਕੇਲਾ ’ਚ ਖੇਡਿਆ ਜਾਵੇਗਾ ਜਦਕਿ ਔਰਤਾਂ ਦਾ ਮੁਕਾਬਲਾ ਰਾਂਚੀ ’ਚ ਖੇਡਿਆ ਜਾਵੇਗਾ।
ਲੀਗ ਲਈ ਖਿਡਾਰੀਆਂ ਦੀ ਨਿਲਾਮੀ ਇੱਥੇ 13 ਤੋਂ 15 ਅਕਤੂਬਰ ਤਕ ਹੋਵੇਗੀ। ਇਸ ਦੇ ਲਈ ਕੁਲ 10 ਫਰੈਂਚਾਇਜ਼ੀ ਮਾਲਕ ਬੋਰਡ ’ਤੇ ਆਏ ਹਨ। ਖਿਡਾਰੀਆਂ ਦੀ ਨਿਲਾਮੀ ਤਿੰਨ ਸ਼੍ਰੇਣੀਆਂ ’ਚ ਕੀਤੀ ਜਾਵੇਗੀ: 2 ਲੱਖ ਰੁਪਏ, 5 ਲੱਖ ਰੁਪਏ ਅਤੇ 10 ਲੱਖ ਰੁਪਏ।