ਭਾਰਤ-ਪਾਕਿ ਮੈਚ ਬਾਰੇ ICC ਨੇ ਪਾਕਿਸਤਾਨ ਦੀ ਸ਼ਰਤ ਠੁਕਰਾਈ
Published : Feb 9, 2026, 10:21 pm IST
Updated : Feb 9, 2026, 10:21 pm IST
SHARE ARTICLE
ICC rejects Pakistan's condition regarding India-Pakistan match
ICC rejects Pakistan's condition regarding India-Pakistan match

ਬੰਗਲਾਦੇਸ਼ ਸਮੇਤ ਤਿਕੋਣੀ ਸੀਰੀਜ਼ ਦੀ ਮੰਗ ਵੀ ਕੀਤੀ ਰੱਦ

ਕਰਾਚੀ: ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਦੇ ਮੁਖੀ ਮੋਹਸਿਨ ਨਕਵੀ ਅਪਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਭਾਰਤ ਵਿਰੁਧ ਟੀ-20 ਵਿਸ਼ਵ ਕੱਪ ਮੈਚ ਦਾ ਬਾਈਕਾਟ ਵਾਪਸ ਲੈਣ ਦੀ ਅਪੀਲ ਕਰਨਗੇ। ਪੀ.ਸੀ.ਬੀ. ਦੇ ਇਕ ਸੂਤਰ ਅਨੁਸਾਰ ਉਨ੍ਹਾਂ ਦੇ ਬੰਗਲਾਦੇਸ਼ ਦੇ ਹਮਰੁਤਬਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ।

ਇਹ ਸਮਝਿਆ ਜਾਂਦਾ ਹੈ ਕਿ ਨਕਵੀ ਨੇ ਭਾਰਤ-ਪਾਕਿ ਮੈਚ ਲਈ ਦੋਹਾਂ ਦੇਸ਼ਾਂ ਵਿਚਕਾਰ ਦੋ-ਪੱਖੀ ਕ੍ਰਿਕਟ ਨੂੰ ਮੁੜ ਸ਼ੁਰੂ ਕਰਨ ਅਤੇ ਬੰਗਲਾਦੇਸ਼ ਨਾਲ ਜੁੜੀ ਤਿਕੋਣੀ ਸੀਰੀਜ਼ ਸਮੇਤ ਕੁੱਝ ਮੰਗਾਂ ਰੱਖੀਆਂ ਸਨ, ਤਾਂ ਜੋ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ।

ਹਾਲਾਂਕਿ ਭਾਰਤ-ਪਾਕਿ ਦੋ-ਪੱਖੀ ਕ੍ਰਿਕਟ ਆਈ.ਸੀ.ਸੀ. ਦਾ ਅਧਿਕਾਰ ਖੇਤਰ ਨਹੀਂ ਹੈ, ਪਰ ਤਿਕੋਣੀ ਸੀਰੀਜ਼ ਦੀ ਮੰਗ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਗਿਆ। ਭਾਰਤ ਨੇ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਕੋਈ ਤਿਕੋਣੀ ਟੂਰਨਾਮੈਂਟ ਨਹੀਂ ਖੇਡੀ ਹੈ। ਹਾਲਾਂਕਿ, ਆਈ.ਸੀ.ਸੀ. ਅਗਲਾ ਪੁਰਸ਼ ਅੰਡਰ-19 ਵਿਸ਼ਵ ਕੱਪ ਬੰਗਲਾਦੇਸ਼ ਨੂੰ ਦੇਣ ਉਤੇ ਵਿਚਾਰ ਕਰ ਸਕਦਾ ਹੈ।

ਨਕਵੀ ਸੋਮਵਾਰ ਨੂੰ ਬਾਅਦ ਵਿਚ ਸ਼ਰੀਫ ਨੂੰ ਇਸ ਮੁੱਦੇ ਉਤੇ ਤਾਜ਼ਾ ਘਟਨਾਕ੍ਰਮ ਬਾਰੇ ਜਾਣਕਾਰੀ ਦੇਣ ਲਈ ਤਿਆਰ ਹਨ। ਭਾਰਤ ਵਿਰੁਧ ਮੈਚ 15 ਫ਼ਰਵਰੀ ਨੂੰ ਕੋਲੰਬੋ ’ਚ ਖੇਡਿਆ ਜਾਣਾ ਹੈ। ਸੂਤਰ ਨੇ ਕਿਹਾ ਕਿ ਨਕਵੀ ਪ੍ਰਧਾਨ ਮੰਤਰੀ ਨੂੰ ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਮੀਰਾਤ ਕ੍ਰਿਕਟ ਬੋਰਡ ਅਤੇ ਆਈ.ਸੀ.ਸੀ. ਨਾਲ ਸੰਕਟ ਬਾਰੇ ਗੱਲਬਾਤ ਬਾਰੇ ਜਾਣਕਾਰੀ ਦੇਣਗੇ।

ਉਨ੍ਹਾਂ ਕਿਹਾ ਕਿ ਸ੍ਰੀਲੰਕਾ, ਅਮੀਰਾਤ ਅਤੇ ਬੰਗਲਾਦੇਸ਼ ਦੇ ਬੋਰਡਾਂ ਦੀ ਚਰਚਾ ਅਤੇ ਅਪੀਲ ਦੇ ਮੱਦੇਨਜ਼ਰ ਨਕਵੀ ਪ੍ਰਧਾਨ ਮੰਤਰੀ ਨੂੰ ਵਿਸ਼ਵ ਕੱਪ ’ਚ ਭਾਰਤ ਵਿਰੁਧ ਖੇਡਣ ਦੀ ਇਜਾਜ਼ਤ ਦੇਣ ਲਈ ਕਹਿ ਸਕਦੇ ਹਨ। ਹਾਲਾਂਕਿ ਅੰਤਮ ਫੈਸਲਾ ਸ਼ਰੀਫ ਉਤੇ ਹੈ ਅਤੇ ਪੀ.ਸੀ.ਬੀ. ਇਸ ਦੀ ਪਾਲਣਾ ਕਰੇਗਾ।

ਸੂਤਰ ਨੇ ਦਸਿਆ ਕਿ ਆਈ.ਸੀ.ਸੀ. ਦੇ ਉਪ ਪ੍ਰਧਾਨ ਇਮਰਾਨ ਖਵਾਜਾ ਨਾਲ ਗੱਲਬਾਤ ਦੌਰਾਨ ਨਕਵੀ ਨੇ ਕਈ ਮੁੱਦੇ ਉਠਾਏ ਸਨ। ਸੂਤਰ ਨੇ ਕਿਹਾ ਕਿ ਉਨ੍ਹਾਂ ਨੇ ਖਵਾਜਾ ਨੂੰ ਸਵਾਲ ਕੀਤਾ ਕਿ, ‘‘ਜੇਕਰ ਪਾਕਿਸਤਾਨੀ ਟੀਮ ਨੇ ਭਾਰਤੀ ਬੋਰਡ ਦੇ ਕਿਸੇ ਅਧਿਕਾਰੀ ਦੀ ਪੇਸ਼ਕਾਰੀ ਉਤੇ ਏਸ਼ੀਆ ਕੱਪ ਟਰਾਫੀ ਲੈਣ ਤੋਂ ਇਨਕਾਰ ਕੀਤਾ ਹੁੰਦਾ ਤਾਂ ਕੀ ਆਈ.ਸੀ.ਸੀ. ਚੁੱਪ ਰਹਿੰਦੀ?’’

ਟਰਾਫੀ ਦੁਬਈ ਵਿਚ ਏਸ਼ੀਅਨ ਕ੍ਰਿਕਟ ਕੌਂਸਲ (ਏ.ਸੀ.ਸੀ.) ਦੇ ਮੁੱਖ ਦਫ਼ਤਰ ਵਿਚ ਬੰਦ ਹੈ, ਜਦੋਂ ਨਕਵੀ ਨੇ ਸਪੱਸ਼ਟ ਕਰ ਦਿਤਾ ਸੀ ਕਿ ਸਿਰਫ ਉਹ ਹੀ ਪੇਸ਼ਕਾਰੀ ਦੀਆਂ ਰਸਮਾਂ ਨੂੰ ਪੂਰੀ ਮੀਡੀਆ ਦੀ ਨਜ਼ਰ ਵਿਚ ਪੂਰਾ ਕਰਨਗੇ। ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਭਾਰਤ ਵਿਚ ਖੇਡਣ ਤੋਂ ਇਨਕਾਰ ਕਰਨ ਤੋਂ ਬਾਅਦ ਬੰਗਲਾਦੇਸ਼ ਵਿਸ਼ਵ ਕੱਪ ਤੋਂ ਬਾਹਰ ਹੋ ਗਿਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement