
ਨਵੀਂ ਦਿੱਲੀ: ਬੰਗਲਾਦੇਸ਼ ਨੇ ਐਤਵਾਰ ਨੂੰ ਇੱਥੇ ਅਰੂਣ ਜੇਟਲੀ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਟੀ20 ਅੰਤਰਰਾਸ਼ਟਰੀ ਮੈਚ ਵਿਚ ਭਾਰਤ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ ਉਸ ਨੇ ਭਾਰਤ ਦੇ ਖਿਲਾਫ ਤਿੰਨ ਮੈਂਚਾਂ ਦੀ ਟੀ20 ਸੀਰੀਜ ਵਿਚ 1-0 ਦਾ ਵਾਧਾ ਕੀਤਾ। ਦੋਵਾਂ ਟੀਮਾਂ ਵਿਚ ਹੁਣ ਤਕ ਇਹ ਨੌਵਾਂ ਟੀ20 ਮੈਚ ਸੀ। ਇਸ ਵਿਚ ਬੰਗਲਾਦੇਸ਼ ਨੇ ਪਹਿਲੀ ਵਾਰ ਭਾਰਤ ਨੂੰ ਹਰਾਇਆ ਹੈ। ਭਾਰਤ ਨੇ ਪਿਛਲੇ ਸਾਰੇ ਅੱਠ ਮੁਕਾਬਲੇ ਜਿੱਤੇ ਸਨ।
India vs Bangladesh
ਭਾਰਤ ਨੇ ਦਿੱਲੀ ਵਿਚ ਐਤਵਾਰ ਨੂੰ ਖੇਡੇ ਗਏ ਮੈਚ ਵਿਚ ਪਹਿਲਾਂ ਬੱਲੇਬਾਜੀ ਕਰਦੇ ਹੋਏ ਛੇ ਵਿਕਟਾਂ ਤੇ 148 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਬੰਗਲਾਦੇਸ਼ ਨੇ 19.3 ਓਵਰ ਵਿਚ ਤਿੰਨ ਵਿਕਟਾਂ ਖੋਲ ਕੇ 154 ਦੌੜਾਂ ਬਣਾਈਆਂ। ਬੰਗਲਦੇਸ਼ ਦੀ ਜਿੱਤੇ ਦੇ ਹੀਰੋ ਮੁਸ਼ਫਿਕੁਰ ਰਹੀਮ ਰਹੇ। ਉਹਨਾਂ ਨੇ 60 ਰਨ ਦੀ ਪਾਰੀ ਖੇਡੀ ਅਤੇ ਮੈਨ ਆਫ ਦ ਮੈਚ ਚੁਣੇ ਗਏ।
India vs Bangladesh
ਭਾਰਤ ਅਤੇ ਬੰਗਲਾਦੇਸ਼ ਵਿਚ ਖੇਡਿਆ ਗਿਆ ਇਹ ਮੈਚ ਟੀ20 ਫਾਰਮੇਟ ਦਾ ਹੁਣ ਤਕ ਦਾ 1000ਵਾਂ ਅੰਤਰਰਾਸ਼ਟਰੀ ਮੈਚ ਵੀ ਸੀ। ਭਾਰਤ ਦੀ ਗੱਲ ਕਰੀਏ ਤਾਂ ਇਹ ਉਸ ਦਾ 121ਵਾਂ ਟੀ20 ਮੈਚ ਸੀ। ਉਸ ਨੇ ਇਹਨਾਂ ਵਿਚੋਂ 74 ਮੈਚ ਜਿੱਤੇ ਹਨ। ਉਸ ਨੂੰ 43 ਮੈਚਾਂ ਵਿਚ ਹਾਰ ਮਿਲੀ ਹੈ, ਜਦਕਿ ਇਕ ਮੈਚ ਟਾਈ ਰਿਹਾ ਹੈ। ਬੰਗਲਾਦੇਸ਼ ਨੇ ਹੁਣ ਤਕ 90 ਮੈਚ ਖੇਡੇ ਹਨ। ਉਸ ਨੂੰ ਇਹਨਾਂ ਵਿਚੋਂ 30 ਮੈਚਾਂ ਵਿਚ ਜਿੱਤ ਅਤੇ 58 ਮੈਚਾਂ ਵਿਚ ਹਾਰ ਮਿਲੀ ਹੈ।
India vs Bangladesh
ਸਭ ਤੋਂ ਵੱਧ ਟੀ20 ਮੈਚ ਖੇਡਣ ਦਾ ਰਿਕਾਰਡ ਪਾਕਿਸਤਾਨ ਦੇ ਨਾਮ ਹੈ। ਉਸ ਨੇ 147 ਮੈਚ ਖੇਡੇ ਹਨ। ਸ਼੍ਰੀਲੰਕਾ ਅਤੇ ਨਿਊਜ਼ੀਲੈਂਡ 123-123 ਮੈਚ ਖੇਡ ਕੇ ਸੰਯੁਕਤ ਰੂਪ ਤੋਂ ਦੂਜੇ ਨੰਬਰ ਤੇ ਹੈ। ਭਾਰਤ ਚੌਥੇ, ਆਸਟ੍ਰੇਲੀਆ ਪੰਜਵੇਂ ਅਤੇ ਦੱਖਣੀ ਅਫਰੀਕਾ ਛੇਵੇਂ ਨੰਬਰ ਤੇ ਹੈ। ਵੈਸਟਇੰਡੀਜ਼ ਸੱਤਵੇਂ, ਇੰਗਲੈਂਡ ਅੱਠਵੇਂ, ਅਫਗਾਨਿਸਤਾਨ ਨੌਵੇਂ ਅਤੇ ਜਿਮਬਾਬਵੇ ਦਸਵੇਂ ਨੰਬਰ ਤੇ ਹੈ।
India vs Bangladesh
ਪਾਕਿਸਤਾਨ ਟੀ -20 ਮੈਚਾਂ ਦੀ ਸੂਚੀ ਦੇ ਨਾਲ-ਨਾਲ ਜ਼ਿਆਦਾਤਰ ਜਿੱਤਾਂ ਦੀ ਸੂਚੀ ਵਿਚ ਪਹਿਲੇ ਸਥਾਨ 'ਤੇ ਰਿਹਾ। ਉਸ ਨੇ 147 ਮੈਚਾਂ ਵਿਚੋਂ 90 ਜਿੱਤੇ ਹਨ। ਭਾਰਤ 74 ਮੈਚ ਜਿੱਤ ਕੇ ਪਾਕਿਸਤਾਨ ਤੋਂ ਬਾਅਦ ਦੂਜੇ ਨੰਬਰ ‘ਤੇ ਹੈ। ਦੱਖਣੀ ਅਫਰੀਕਾ (68) ਤੀਜੇ, ਆਸਟਰੇਲੀਆ (63) ਚੌਥੇ ਅਤੇ ਨਿਊਜ਼ੀਲੈਂਡ (60) ਪੰਜਵੇਂ ਨੰਬਰ ‘ਤੇ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।