Hydrabad Cricket Association: ਦਲਜੀਤ ਸਿੰਘ ਬਣੇ ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ ਦੇ ਪਹਿਲੇ ਦਸਤਾਰਧਾਰੀ ਸਿੱਖ ਆਗੂ
Published : Nov 4, 2023, 2:01 pm IST
Updated : Nov 4, 2023, 2:01 pm IST
SHARE ARTICLE
File Photo
File Photo

Daljit Singh ਪਹਿਲਾਂ ਖਾਲਸਾ ਕ੍ਰਿਕੇਟ ਕਲੱਬ ਦੇ ਸਕੱਤਰ ਵੀ ਰਹੇ ਹਨ

Hydrabad: : ਹੈਦਰਾਬਾਦ ਕ੍ਰਿਕਟ ਐਸੋਸੀਏਸ਼ਨ (HCA) ਵਿਚ ਛੇ ਅਹੁਦਿਆਂ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ, ਖਜ਼ਾਨਚੀ ਅਤੇ ਕੌਂਸਲਰ ਲਈ ਹੋਈਆਂ ਚੋਣਾਂ ਤੋਂ ਬਾਅਦ ਦਲਜੀਤ ਸਿੰਘ ਨੂੰ HCA ਦਾ ਨਵਾਂ ਮੀਤ ਪ੍ਰਧਾਨ ਚੁਣ ਲਿਆ ਗਿਆ ਹੈ। HCA ਚੋਣਾਂ ਵਿਚ 170 ਤੋਂ ਵੱਧ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਜਿਨ੍ਹਾਂ ਵਿਚੋਂ ਇਹ ਪਹਿਲੀ ਵਾਰ ਹੈ ਜਦੋਂ ਅਜਿਹੇ ਉਚ ਅਹੁਦੇ ਲਈ ਕੋਈ ਦਸਤਾਰਧਾਰੀ ਸਿੱਖ ਦੀ ਚੋਣ ਹੋਈ ਹੋਵੇ।  
ਦਲਜੀਤ ਸਿੰਘ ਜੋ ਕਿ ਅਗਲੇ ਤਿੰਨ ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ ਨੇ ਇਕ ਇੰਟਰਵਿਊ ਦੌਰਾਨ ਕਿਹਾ, "ਮੈਨੂੰ ਆਪਣੀ ਲੀਡਰਸ਼ਿਪ 'ਤੇ ਪੂਰਾ ਭਰੋਸਾ ਹੈ ਅਤੇ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਇਥੇ ਬਿਲਕੁਲ ਵੀ ਭ੍ਰਿਸ਼ਟਾਚਾਰ ਨਹੀਂ ਚੱਲਣ ਦਵਾਂਗਾ।"

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਸਾਬਕਾ ਪ੍ਰਧਾਨ ਐਚਸੀਏ ਮੁਹੰਮਦ ਅਜ਼ਹਰੂਦੀਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਐਚਸੀਏ ਦੀਆਂ ਚੋਣਾਂ ਸਤੰਬਰ 2022 ਵਿਚ ਹੋਣੀਆਂ ਸਨ। ਹਾਲਾਂਕਿ ਇਸਦੇ ਸਾਬਕਾ ਪ੍ਰਧਾਨ ਅਜ਼ਹਰੂਦੀਨ ਦੁਆਰਾ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਇਹ ਮਾਮਲਾ ਸੁਪਰੀਮ ਕੋਰਟ ਵਿਚ ਗਿਆ ਅਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਇਸ ਮੁੱਦੇ ਦੀ ਘੋਖ ਕਰਨ ਲਈ ਜਸਟਿਸ (ਸੇਵਾਮੁਕਤ) ਲੌ ਨਾਗੇਸ਼ਵਰ ਰਾਓ ਦੀ ਅਗਵਾਈ ਵਿਚ ਇੱਕ ਮੈਂਬਰੀ ਕਮੇਟੀ ਨਿਯੁਕਤ ਕੀਤੀ। ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਨਿਯਮਾਂ ਦੀ ਉਲੰਘਣਾ ਵਿਚ ਇਕੋ ਸਮੇਂ ਦੋ ਅਹੁਦਿਆਂ 'ਤੇ ਕੰਮ ਕਰਨ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਉਹ ਇਕੋ ਸਮੇਂ ਐਚਸੀਏ ਅਤੇ ਡੇਕਨ ਬਲੂ ਕ੍ਰਿਕਟ ਕਲੱਬ ਦੋਵਾਂ ਦੇ ਪ੍ਰਧਾਨ ਸਨ।  ਇਸ ਤੋਂ ਪਹਿਲਾਂ ਹੈਦਰਾਬਾਦ ਦੇ ਉੱਪਲ ਪੁਲਿਸ ਸਟੇਸ਼ਨ ਵਿਚ ਅਜ਼ਹਰੂਦੀਨ ਅਤੇ ਐਚਸੀਏ ਦੇ ਕੁਝ ਸਾਬਕਾ ਅਹੁਦੇਦਾਰਾਂ ਵਿਰੁੱਧ ਐਚਸੀਏ ਦੇ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਵਿਚ ਕੇਸ ਦਰਜ ਕੀਤਾ ਗਿਆ ਸੀ।

ਦਲਜੀਤ ਸਿੰਘ ਜੋ ਕਿ ਇੱਕ ਬਿਜਨੇਸਮੈਨ ਨੇ ਅਤੇ ਮੈਸਰਜ਼ ਸਵਰਨ ਐਗਰੀ-ਟੈਕ ਕੰਸਲਟੈਂਟ ਇੰਜੀਨੀਅਰਜ਼ ਦੀ ਅਗਵਾਈ ਕਰਦੇ ਹਨ। ਇਹ ਕੰਪਨੀ ਦੇਸ਼ ਭਰ ਵਿਚ ਅਤਿ-ਆਧੁਨਿਕ ਖੇਤੀ ਮਸ਼ੀਨਰੀ ਵੰਡ ਕੇ ਕਿਸਾਨ ਭਾਈਚਾਰੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਮਰਪਿਤ ਹੈ। ਉਨ੍ਹਾਂ ਦਾ ਕਹਿਣਾ ਕਿ, "ਮੈਂ ਖੇਤੀਬਾੜੀ ਸੈਕਟਰ ਪ੍ਰਤੀ ਆਪਣੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੇ ਹੋਏ, ਪੂਰੇ ਭਾਰਤ ਵਿਚ ਮਿਤਸੁਬੀਸ਼ੀ ਖੇਤੀਬਾੜੀ ਉਤਪਾਦਾਂ ਲਈ ਵਿਸ਼ੇਸ਼ ਵਿਤਰਣ ਰੱਖਦਾ ਹਾਂ।"
ਦਲਜੀਤ ਸਿੰਘ 15 ਫਰਵਰੀ 2014 ਤੋਂ 15 ਮਾਰਚ 2015 ਤੱਕ ਗੁਰਦੁਆਰਾ ਸੱਚਖੰਡ ਸ਼੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਵਿਖੇ ਕਮੇਟੀ ਮੈਂਬਰ ਵਜੋਂ ਸੇਵਾ ਵੀ ਨਿਭਾ ਚੁਕੇ ਹਨ

ਨਵੇਂ ਚੁਣੇ ਗਏ ਮੀਤ ਪ੍ਰਧਾਨ ਨੇ ਇਸਤੋਂ ਪਹਿਲਾਂ ਖਾਲਸਾ ਕ੍ਰਿਕੇਟ ਕਲੱਬ ਦੇ ਸਕੱਤਰ ਵੀ ਰਹੇ ਹਨ। ਜਿੱਥੇ ਉਨ੍ਹਾਂ ਨੌਜਵਾਨ ਕ੍ਰਿਕਟਰਾਂ ਨੂੰ ਖੇਡ ਵਿਚ ਉੱਚ ਪੱਧਰਾਂ ਤੱਕ ਪਹੁੰਚਣ ਲਈ ਸਰਗਰਮੀ ਨਾਲ ਉਤਸ਼ਾਹਿਤ ਕੀਤਾ। ਦਲਜੀਤ ਸਿੰਘ ਦੇ ਸਫ਼ਰ ਦਾ ਇਹ ਮੀਲ ਪੱਥਰ ਉਹਨਾਂ ਦੇ ਅਟੁੱਟ ਸਮਰਪਣ, ਸਖ਼ਤ ਮਿਹਨਤ ਅਤੇ ਪੂਰੀ ਇਮਾਨਦਾਰੀ ਨਾਲ ਸੰਭਵ ਹੋ ਪਾਇਆ ਹੈ। ਉਨ੍ਹਾਂ ਦਾ ਕਹਿਣਾ ਕਿ, "ਮੈਂ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਰੱਬ ਦੀ ਕਿਰਪਾ ਅਤੇ ਮੇਰੇ ਪਰਿਵਾਰ ਦੇ ਮੈਂਬਰਾਂ ਅਤੇ ਚੰਗੇ ਦੋਸਤਾਂ ਦੇ ਅਸੀਸਾਂ ਨੂੰ ਦਿੰਦਾ ਹਾਂ, ਜਿਨ੍ਹਾਂ ਨੇ ਮੈਨੂੰ ਲਗਾਤਾਰ ਸਮਰਥਨ ਦਿੱਤਾ ਹੈ। ਮੈਂ ਉਨ੍ਹਾਂ ਦੇ ਹੌਸਲੇ ਅਤੇ ਅਟੁੱਟ ਸਮਰਥਨ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ।"

ਇਸ ਦੌਰਾਨ ਜਗਨਮੋਹਨ ਰਾਓ ਨੂੰ HCA ਦਾ ਨਵਾਂ ਪ੍ਰਧਾਨ, ਦਲਜੀਤ ਸਿੰਘ ਨੂੰ ਮੀਤ ਪ੍ਰਧਾਨ, ਦੇਵਰਾਜ ਨੂੰ ਨਵਾਂ ਸਕੱਤਰ ਅਤੇ ਬਸਵਰਾਜੂ ਨੂੰ HCA ਦਾ ਸੰਯੁਕਤ ਸਕੱਤਰ ਚੁਣਿਆ ਗਿਆ ਹੈ। ਉੱਥੇ ਹੀ ਸੀਜੇ ਸ੍ਰੀਨਿਵਾਸ ਰਾਓ ਨੇ ਖਜ਼ਾਨਚੀ ਅਤੇ ਸੁਨੀਲ ਅਗਰਵਾਲ ਕੌਂਸਲਰ ਵਜੋਂ ਜਿੱਤੇ ਹਨ।

(For more news apart from Daljit Singh became the first Turban-wearing Sikh as a vice president of Hyderabad Cricket association, stay tuned to Rozana Spokesman).

SHARE ARTICLE

ਏਜੰਸੀ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement