ENG vs AUS : ਲਗਾਤਾਰ ਪੰਜਵੀਂ ਹਾਰ ਮਗਰੋਂ ਇੰਗਲੈਂਡ ਵਿਸ਼ਵ ਕੱਪ ਦੀ ਦੌੜ ’ਚੋਂ ਬਾਹਰ, ਆਸਟਰੇਲੀਆ ਤੋਂ 33 ਦੌੜਾਂ ਨਾਲ ਹਾਰਿਆ
Published : Nov 4, 2023, 10:35 pm IST
Updated : Nov 4, 2023, 10:38 pm IST
SHARE ARTICLE
ENG vs AUS
ENG vs AUS

ਤਿੰਨ ਮਹੱਤਵਪੂਰਨ ਵਿਕੇਟਾਂ ਲੈ ਕੇ ਐਡਮ ਜ਼ੰਪਾ ਬਣੇ ‘ਪਲੇਅਰ ਆਫ਼ ਦ ਮੈਚ’

ENG vs AUS Cricket World Cup 2023 match won by Australia: ਆਸਟਰੇਲੀਆ ਨੇ ਕ੍ਰਿਕੇਟ ਵਿਸ਼ਵ ਕੱਪ ਦੇ ਅਪਣੇ ਸੱਤਵੇਂ ਮੈਚ ’ਚ ਇੰਗਲੈਂਡ ਨੂੰ 33 ਦੌੜਾਂ ਨਾਲ ਹਰਾ ਦਿਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 49.3 ਓਵਰਾਂ ’ਚ 286 ਦੌੜਾਂ ਬਣਾਈਆਂ ਸਨ। ਇੰਗਲੈਂਡ ਦੀ ਟੀਮ ਇਸ ਦੇ ਜਵਾਬ ’ਚ 48.1 ਓਵਰ ’ਚ 253 ਦੌੜਾਂ ਬਣਾ ਕੇ ਹੀ ਆਊਟ ਹੋ ਗਈ। ਇਸ ਦੇ ਨਾਲ ਹੀ ਇੰਗਲੈਂਡ ਰਸਮੀ ਤੌਰ ’ਤੇ ਵਿਸ਼ਵ ਕੱਪ ਸੈਮੀਫ਼ਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ ਹੈ। 2019 ਦੀ ਵਿਸ਼ਵ ਜੇਤੂ ਰਹੀ ਟੀਮ ਦੀ ਇਹ ਲਗਾਤਾਰ ਪੰਜਵੀਂ ਹਾਰ ਹੈ। 

ਆਸਟਰੇਲੀਆ ਵਲੋਂ ਐਡਮ ਜ਼ੰਪਾ ਨੇ ਸਭ ਤੋਂ ਵੱਧ 3 ਵਿਕੇਟਾਂ ਲਈਆਂ ਜਿਸ ਨੂੰ ‘ਪਲੇਅਰ ਆਫ਼ ਦ ਮੈਚ’ ਐਲਾਨਿਆ ਗਿਆ। ਇਸ ਤੋਂ ਇਲਾਵਾ ਮਿਸ਼ੇਲ ਸਟਾਰਕ, ਜੋਸ਼ ਹੇਜ਼ਲਵੁੱਡ ਅਤੇ ਪੈਟ ਕਮਿੰਸ ਨੇ 2-2 ਵਿਕੇਟਾਂ ਲਈਆਂ ਅਤੇ ਮਾਰਕਸ ਸਟੋਨਿਸ ਨੇ ਇਕ ਵਿਕੇਟ ਪ੍ਰਾਪਤ ਕੀਤੀ। ਇੰਗਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਜਿਸ ਦੀ ਪਹਿਲੀ ਵਿਕੇਟ ਬਗ਼ੈਰ ਕੋਈ ਦੌੜ ਬਣਾਏ ਜੌਨੀ ਬੇਅਰਸਟਾ ਦੇ ਰੂਪ ’ਚ ਡਿੱਗ ਗਈ।

ਹਾਲਾਂਕਿ ਡੇਵਿਡ ਮਲਾਨ (50) ਅਤੇ ਬੇਨ ਸਟੋਕਸ (64) ਨੇ ਪਾਰੀ ਨੂੰ ਕੁਝ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸਮੇਂ-ਸਮੇਂ ’ਤੇ ਵਿਕੇਟਾਂ ਡਿਗਦੇ ਰਹਿਣ ਕਾਰਨ ਪੂਰੀ ਟੀਮ 253 ਦੌੜਾਂ ਹੀ ਬਣਾ ਸਕੀ। ਮੋਈਨ ਅਲੀ ਨੇ 42 ਦੌੜਾਂ ਬਣਾਈਆਂ।  ਇਸ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਕ੍ਰਿਸ ਵੋਕਸ ਦੀਆਂ ਚਾਰ ਵਿਕਟਾਂ ਦੇ ਦਮ ’ਤੇ ਇੰਗਲੈਂਡ ਨੇ ਆਈ.ਸੀ.ਸੀ. ਵਨਡੇ ਵਿਸ਼ਵ ਕੱਪ ਦੇ ਮੈਚ ਵਿਚ ਅਪਣੇ ਕੱਟੜ ਵਿਰੋਧੀ ਆਸਟਰੇਲੀਆ ਨੂੰ 49.3 ਓਵਰਾਂ ’ਚ 286 ਦੌੜਾਂ ’ਤੇ ਆਊਟ ਕਰ ਕੇ ਵੱਡਾ ਸਕੋਰ ਬਣਾਉਣ ਤੋਂ ਰੋਕ ਦਿਤਾ।

ਵੋਕਸ ਨੇ 54 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਆਦਿਲ ਰਾਸ਼ਿਦ ਅਤੇ ਮਾਰਕ ਵੁੱਡ ਨੇ ਦੋ-ਦੋ ਵਿਕਟਾਂ ਲਈਆਂ, ਜਿਸ ਕਾਰਨ ਇੰਗਲੈਂਡ ਪੂਰੀ ਆਸਟ੍ਰੇਲੀਆਈ ਟੀਮ ਨੂੰ ਆਊਟ ਕਰਨ ’ਚ ਸਫਲ ਰਿਹਾ | ਮਾਰਨਸ ਲਾਬੂਸ਼ੇਨ (83 ਗੇਂਦਾਂ ’ਤੇ 71 ਦੌੜਾਂ) ਨੇ ਸਟੀਵ ਸਮਿਥ (52 ਗੇਂਦਾਂ ’ਤੇ 44 ਦੌੜਾਂ) ਨਾਲ ਤੀਜੇ ਵਿਕਟ ਲਈ 75 ਦੌੜਾਂ ਅਤੇ ਕੈਮਰਨ ਗ੍ਰੀਨ (52 ਗੇਂਦਾਂ ’ਤੇ 47 ਦੌੜਾਂ) ਦੇ ਨਾਲ ਪੰਜਵੇਂ ਵਿਕਟ ਲਈ 61 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਸਟ੍ਰੇਲੀਆ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਹੇਠਲੇ ਕ੍ਰਮ ’ਚ ਮਾਰਕਸ ਸਟੋਇਨਿਸ (32 ਗੇਂਦਾਂ ’ਚ 35) ਅਤੇ ਐਡਮ ਜ਼ੰਪਾ (19 ਗੇਂਦਾਂ ’ਚ 29) ਨੇ ਉਪਯੋਗੀ ਯੋਗਦਾਨ ਪਾਇਆ।

 (For more news apart from ENG vs AUS , stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement