
ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਸੰਘਰਸ਼ਪੂਰਨ ਜਿੱਤ ਦੇ ਨਾਲ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ........
ਦੋਹਾ : ਵਿਸ਼ਵ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੇ ਸੰਘਰਸ਼ਪੂਰਨ ਜਿੱਤ ਦੇ ਨਾਲ ਕਤਰ ਓਪਨ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਸਰਬੀਆ ਦੇ ਇਸ ਖਿਡਾਰੀ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਜਾਰਜੀਆ ਦੇ ਨਿਕੋਲੋਜ ਬਾਸਿਲਸ਼ਵਿਲੀ ਨੂੰ 4-6, 6-3, 6-4 ਨਾਲ ਹਰਾਇਆ। ਇਹ ਮੈਚ ਲਗਭਗ ਦੋ ਘੰਟੇ ਤਕ ਚਲਿਆ। ਜੋਕੋਵਿਚ ਸੈਮੀਫਾਈਨਲ 'ਚ ਸਪੇਨ ਦੇ ਰਾਬਰਟੋ ਬਾਤਿਸਤਾ ਆਗੁਟ ਨਾਲ ਭਿੜਨਗੇ
ਜਿਨ੍ਹਾਂ ਨੇ ਇਕ ਹੋਰ ਮੈਚ 'ਚ ਤਿੰਨ ਵਾਰ ਗ੍ਰੈਂਡਸਲੈਮ ਚੈਂਪੀਅਨ ਸਵਿਸ ਖਿਡਾਰੀ ਸਟੇਨ ਵਾਵਰਿੰਕਾ ਨੂੰ 6-4, 6-4 ਨਾਲ ਹਰਾਇਆ। ਚੈੱਕ ਗਣਰਾਜ ਦੇ ਟਾਮਸ ਬਿਰਡਚ ਵੀ ਸੈਮੀਫਾਈਨਲ 'ਚ ਪਹੁੰਚ ਗਏ ਹਨ। ਉਨ੍ਹਾਂ ਨੇ ਫਰਾਂਸ ਦੇ ਪੀਅਰੇ ਹਰਬਰਟ ਨੁੰ 6-2, 6-4 ਨਾਲ ਹਰਾਇਆ। ਉਨ੍ਹਾਂ ਨੂੰ ਹੁਣ ਇਟਲੀ ਦੇ ਮਾਰਕੋ ਸੇਚੀਨਾਤੋ ਨਾਲ ਭਿੜਨਾ ਹੈ ਜਿਨ੍ਹਾਂ ਨੇ ਸਰਬੀਆ ਦੇ ਡੁਸਾਨ ਲਾਜੋਵਿਚ ਨੂੰ 7-6 (7/2), 6-2 ਨਾਲ ਹਰਾਇਆ।