ਭਾਰਤ ਬਨਾਮ ਦੱਖਣੀ ਅਫ਼ਰੀਕਾ: ਅੰਡਰ-19
ਦੱਖਣੀ ਅਫਰੀਕਾ: ਭਾਰਤੀ ਅੰਡਰ-19 ਟੀਮ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ 'ਤੇ ਹੈ। ਭਾਰਤ ਨੇ ਦੱਖਣੀ ਅਫਰੀਕਾ ਨੂੰ ਦੂਜੇ ਮੈਚ ਵਿਚ ਹਰਾ ਕੇ ਤਿੰਨ ਮੈਚਾਂ ਦੀ ਲੜੀ 2-0 ਨਾਲ ਜਿੱਤ ਲਈ। ਭਾਰਤ ਨੇ ਪਹਿਲਾ ਮੈਚ DLS ਵਿਧੀ ਰਾਹੀਂ ਜਿੱਤਿਆ ਸੀ, ਜਦੋਂ ਕਿ ਦੂਜਾ ਮੈਚ ਅੱਜ 5 ਜਨਵਰੀ ਨੂੰ ਖੇਡਿਆ ਗਿਆ। ਭਾਰਤ ਨੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ। ਵੈਭਵ ਸੂਰਿਆਵੰਸ਼ੀ ਨੇ ਤੂਫਾਨੀ ਅਰਧ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਨੂੰ ਮੈਚ ਜਿੱਤਣ ਵਿੱਚ ਮਦਦ ਮਿਲੀ। ਵੈਭਵ ਸੂਰਿਆਵੰਸ਼ੀ ਨੇ 24 ਗੇਂਦਾਂ ’ਚ 68 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਜੋਰਿਚ ਵੈਨ ਸ਼ਾਲਕਵਿਕ ਨੇ 20 ਗੇਂਦਾਂ 'ਤੇ 10 ਦੌੜਾਂ ਬਣਾਈਆਂ ਅਤੇ ਅਦਨਾਨ ਲਾਗਡੀਅਨ ਨੇ 24 ਗੇਂਦਾਂ 'ਤੇ 25 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਬੁਲਬੁਲੀਆ ਵੀ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੇ। ਉਨ੍ਹਾਂ ਨੇ 14 ਗੇਂਦਾਂ 'ਤੇ 14 ਦੌੜਾਂ ਬਣਾਈਆਂ। ਹਾਲਾਂਕਿ, ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰ ਰਹੇ ਜੇਸਨ ਰੌਲਸ ਨੇ ਸੈਂਕੜਾ ਬਣਾਇਆ। 113 ਗੇਂਦਾਂ 'ਤੇ 114 ਦੌੜਾਂ ਦੀ ਉਨ੍ਹਾਂ ਦੀ ਪਾਰੀ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਡੈਨੀਅਲ ਬੋਸਮੈਨ ਨੇ ਵੀ 63 ਗੇਂਦਾਂ 'ਤੇ 31 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ 49.3 ਓਵਰਾਂ ਵਿੱਚ 10 ਵਿਕਟਾਂ 'ਤੇ 245 ਦੌੜਾਂ ਬਣਾਈਆਂ। ਭਾਰਤ ਲਈ ਕਿਸ਼ਨ ਸਿੰਘ ਨੇ 8.3 ਓਵਰਾਂ ਵਿੱਚ 46 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ, ਜਦੋਂ ਕਿ ਦੀਪੇਸ਼ ਦੇਵੇਂਦਰਨ ਨੇ ਇੱਕ ਵਿਕਟ ਲਈ। ਆਰ.ਐਸ ਐਂਬਰੀਸ ਨੇ ਦੋ ਵਿਕਟਾਂ ਲਈਆਂ।
