ਲਾ ਲਿਗਾ : ਰੀਅਲ ਮੈਡ੍ਰਿਡ ਨੇ ਅਲਾਵੇਸ ਨੂੰ ਹਰਾਇਆ
Published : Feb 5, 2019, 5:11 pm IST
Updated : Feb 5, 2019, 5:11 pm IST
SHARE ARTICLE
La Liga: Real Madrid beat Alwes
La Liga: Real Madrid beat Alwes

ਕਰੀਮ ਬੇਨਜੇਮਾ ਅਤੇ ਵਿਨਿਸਿਅਸ ਜੂਨੀਅਰ ਦੇ ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਐਤਵਾਰ ਨੂੰ ਅਲਾਵੇਸ ਨੂੰ 3-0 ਨਾਲ ਹਰਾ ਕੇ ਲਾ ਲੀਗਾ 'ਚ ਬਾਰਸੀਲੌਨਾ ਅਤੇ ਐਟਲੈਟਿਕੋ.....

ਮੈਡ੍ਰਿਡ : ਕਰੀਮ ਬੇਨਜੇਮਾ ਅਤੇ ਵਿਨਿਸਿਅਸ ਜੂਨੀਅਰ ਦੇ ਗੋਲ ਦੀ ਬਦੌਲਤ ਰੀਅਲ ਮੈਡ੍ਰਿਡ ਨੇ ਐਤਵਾਰ ਨੂੰ ਅਲਾਵੇਸ ਨੂੰ 3-0 ਨਾਲ ਹਰਾ ਕੇ ਲਾ ਲੀਗਾ 'ਚ ਬਾਰਸੀਲੌਨਾ ਅਤੇ ਐਟਲੈਟਿਕੋ ਮੈਡ੍ਰਿਡ ਨਾਲ ਆਪਣੇ ਅੰਕਾਂ ਦੇ ਫਰਕ ਨੂੰ ਘੱਟ ਕੀਤਾ। ਬੇਨਜੇਮਾ, ਵਿਨਿਸਿਅਸ ਅਤੇ ਗੈਰੇਥ ਬੇਲ ਨੇ ਪਹਿਲੀ ਵਾਰ ਨਾਲ-ਨਾਲ ਸ਼ੁਰੂਆਤ ਕੀਤੀ ਅਤੇ ਇਸ ਵਿਚੋਂ 2 ਖਿਡਾਰੀਆਂ ਨੇ ਗੋਲ ਕੀਤੇ। ਮੈਡ੍ਰਿਡ ਨੂੰ ਵੇਲੇਂਸਿਆ ਵਿਰੁਧ ਬਾਰਸੀਲੋਨਾ ਦੇ ਡਰਾਅ ਅਤੇ ਐਟਲੈਟਿਕੋ ਦੀ ਰੀਅਲ ਬੇਟਿਸ ਵਿਰੁਧ ਹਾਰ ਦਾ ਵੀ ਫਾਇਦਾ ਮਿਲਿਆ। ਮੈਡ੍ਰਿਡ ਵਲੋਂ ਇਕ ਹੋਰ ਗੋਲ ਬਦਲ ਖਿਡਾਰੀ ਮਾਰਿਆਨੋ ਡਿਆਜ ਨੇ ਕੀਤਾ।

ਇਸ ਜਿੱਤ ਨਾਲ ਰੀਅਲ ਮੈਡ੍ਰਿਡ ਦੇ 22 ਮੈਚਾਂ ਵਿਚ 42 ਅੰਕ ਹੋ ਗਏ ਹਨ ਅਤੇ ਟੀਮ ਤੀਜੇ ਸਥਾਨ 'ਤੇ ਹੈ। ਐਟਲੈਟਿਕੋ ਮੈਡ੍ਰਿਡ ਇੰਨੇ ਹੀ ਮੈਚਾਂ ਵਿਚ 44 ਅੰਕਾਂ ਦੇ ਨਾਲ ਦੂਜੇ ਜਦਕਿ ਬਾਰਸੀਲੋਨਾ 50 ਅੰਕਾਂ ਦੇ ਨਾਲ ਚੋਟੀ 'ਤੇ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement