Ludhiana News: ਕਿਲ੍ਹਾ ਰਾਏਪੁਰ ਖੇਡ ਮੇਲੇ 'ਚ ਇਸ ਵਾਰ ਵੀ ਨਹੀਂ ਹੋਵੇਗੀ ਬੈਲ ਗੱਡੀਆਂ ਦੀ ਦੌੜ

By : GAGANDEEP

Published : Feb 5, 2024, 7:51 am IST
Updated : Feb 5, 2024, 7:57 am IST
SHARE ARTICLE
There will not be a bullock cart race at the Fort Raipur Sports Fair News in punjabi
There will not be a bullock cart race at the Fort Raipur Sports Fair News in punjabi

Ludhiana News: ਕਿਲ੍ਹਾ ਰਾਏਪੁਰ ਖੇਡ ਮੇਲੇ ਦਾ 12 ਫਰਵਰੀ ਨੂੰ ਹੋਵੇਗਾ ਆਯੋਜਨ

There will not be a bullock cart race at the Fort Raipur Sports Fair News in punjabi: ਲੁਧਿਆਣਾ ਮਿੰਨੀ ਓਲੰਪਿਕ ਵਜੋਂ ਮਸ਼ਹੂਰ ਕਿਲਾ ਰਾਏਪੁਰ ਖੇਡ ਮੇਲਾ ਇਸ ਵਾਰ 12 ਫਰਵਰੀ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਪ੍ਰਸ਼ਾਸਨ ਕਿਲ੍ਹਾ ਰਾਏਪੁਰ ਰੂਰਲ ਸਪੋਰਟਸ ਸੁਸਾਇਟੀ (ਪੱਟੀ ਸੁਹਾਵੀਆ) ਦੀ ਸਲਾਹ ਲੈ ਰਿਹਾ ਹੈ ਕਿ ਕਿਹੜੇ ਖੇਡ ਮੁਕਾਬਲੇ ਕਰਵਾਏ ਜਾਣ ਤੇ ਕਿਵੇਂ। ਇਸ ਦਾ ਮਤਲਬ ਹੈ ਕਿ ਇਸ ਵਾਰ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਸੁਸਾਇਟੀ ਦੀ ਬਜਾਏ ਪ੍ਰਸ਼ਾਸਨ ਸ਼ਾਮਲ ਹੋਵੇਗਾ ਅਤੇ ਆਪਣੇ ਤਰੀਕੇ ਨਾਲ ਖੇਡ ਮੁਕਾਬਲਿਆਂ ਦਾ ਆਯੋਜਨ ਕਰੇਗਾ।

ਇਹ ਵੀ ਪੜ੍ਹੋ: Gennady Padalka News: ਰੂਸੀ ਯਾਤਰੀ ਨੇ ਪੁਲਾੜ ’ਚ 878 ਦਿਨ ਬਿਤਾਉਣ ਦਾ ਬਣਾਇਆ ਰਿਕਾਰਡ

ਸੁਸਾਇਟੀ ਦੇ ਮੁਖੀ ਕਰਨਲ ਸੁਰਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਉਹ ਵੀ ਦਰਸ਼ਕਾਂ ਵਾਂਗ ਖੇਡਾਂ ਦਾ ਆਨੰਦ ਲੈਣ ਲਈ ਆਉਣਗੇ। ਖੇਡ ਮੈਚਾਂ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਸਬੰਧੀ ਪ੍ਰਸ਼ਾਸਨ ਵਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਹਿਲਾਂ ਇਹ ਮੈਚ 8 ਫਰਵਰੀ ਤੋਂ ਕਰਵਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਸੀ, ਪਰ ਹੁਣ ਖੇਡ ਮੈਚ 12 ਫਰਵਰੀ ਜਾਂ ਉਸ ਤੋਂ ਬਾਅਦ ਤਿੰਨ ਦਿਨ ਕਿਲ੍ਹਾ ਰਾਏਪੁਰ ਵਿਖੇ ਕਰਵਾਏ ਜਾਣਗੇ।

ਇਹ ਵੀ ਪੜ੍ਹੋ: Chandigarh News: ਕਿਰਨ ਬੇਦੀ ਹੋ ਸਕਦੀ ਪੰਜਾਬ ਦੀ ਨਵੀਂ ਰਾਜਪਾਲ, ਭਾਜਪਾ ਬੁਲਾਰੇ ਨੇ ਕੀਤਾ ਦਾਅਵਾ

ਐਸਡੀਐਮ ਵਿਕਾਸ ਹੀਰਾ ਨੇ ਦੱਸਿਆ ਕਿ ਕਿਲ੍ਹਾ ਰਾਏਪੁਰ ਖੇਡ ਮੇਲਾ 12 ਫਰਵਰੀ ਜਾਂ ਉਸ ਤੋਂ ਬਾਅਦ ਕਰਵਾਉਣ ਦੀ ਸੰਭਾਵਨਾ ਹੈ। ਇਸ ਸਬੰਧੀ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਸਬੰਧੀ ਰਣਨੀਤੀ ਤਿਆਰ ਕਰ ਲਈ ਜਾਵੇਗੀ। ਕਰਨਲ ਨੇ ਦੱਸਿਆ ਕਿ ਕਿਲਾ ਰਾਏਪੁਰ ਖੇਡ ਮੇਲਾ ਦਾ ਮਾਣ, ਬੈਲ ਗੱਡੀਆਂ ਦੀ ਦੌੜ ਪਿਛਲੀ ਵਾਰ ਵਾਂਗ ਇਸ ਵਾਰ ਨਹੀਂ ਕਰਵਾਈ ਜਾਵੇਗੀ। ਪੰਜਾਬ ਨੂੰ ਛੱਡ ਕੇ ਬਾਕੀ ਰਾਜਾਂ ਵਿੱਚ ਵੀ ਬੈਲ ਗੱਡੀਆਂ ਦੀ ਦੌੜ ਸ਼ੁਰੂ ਹੋ ਗਈ ਹੈ।

 ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from There will not be a bullock cart race at the Fort Raipur Sports Fair News in punjabi, stay tuned to Rozana Spokesman)

Tags: spokesmantv

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement