ਨਵੀਂ ਦਿੱਲੀ, 19 ਜੁਲਾਈ: ਬੀਸੀਸੀਆਈ ਨੇ ਨਵੇਂ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਤਨਖ਼ਾਹ ਦੇ ਰੂਪ ਵਿਚ ਵੱਡੀ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਹੈ।
ਨਵੀਂ ਦਿੱਲੀ, 19 ਜੁਲਾਈ: ਬੀਸੀਸੀਆਈ ਨੇ ਨਵੇਂ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਤਨਖ਼ਾਹ ਦੇ ਰੂਪ ਵਿਚ ਵੱਡੀ ਰਾਸ਼ੀ ਦੇਣ ਦਾ ਫ਼ੈਸਲਾ ਕੀਤਾ ਹੈ। ਇਹ ਰਕਮ ਸਾਲਾਨਾ ਅੱਠ ਕਰੋੜ ਰੁਪਏ ਤਕ ਹੋ ਸਕਦੀ ਹੈ। ਅਜਿਹਾ ਪਤਾ ਲੱਗਾ ਹੈ ਕਿ ਬੀਸੀਸੀਆਈ ਦੇ ਉੱਚ ਅਧਿਕਾਰੀਆਂ ਵਿਚ ਸ਼ਾਸਤਰੀ ਦੀ ਤਨਖ਼ਾਹ ਨੂੰ ਲੈ ਕੇ ਅਪਣੇ ਫ਼ੈਸਲੇ ਵਿਚ ਸਰਬਸੰਮਤੀ ਸੀ। ਸ਼ਾਸਤਰੀ ਦੀ ਤਨਖ਼ਾਹ ਸਾਬਕਾ ਕੋਚ ਅਨਿਲ ਕੁੰਬਲੇ ਦੀ ਤਨਖ਼ਾਹ ਤੋਂ ਘੱਟ ਤੋਂ ਘੱਟ ਇਕ ਕਰੋੜ ਰੁਪਏ ਜ਼ਿਆਦਾ ਹੋਵੇਗਾ।
ਕੁੰਬਲੇ ਨੂੰ ਸਾਢੇ 6 ਕਰੋੜ ਰੁਪਏ ਤਨਖ਼ਾਹ ਦੇ ਤੌਰ 'ਤੇ ਮਿਲਦੇ ਸਨ। ਦਿਲਚਸਪ ਗੱਲ ਹੈ ਕਿ ਕੁੰਬਲੇ ਨੇ ਅਪਣੀ ਤਨਖ਼ਾਹ ਵਧਾ ਕੇ ਉੁਨ੍ਹਾਂ ਹੀ ਕਰਨ ਦੀ ਮੰਗ ਕੀਤੀ ਸੀ, ਜਿੰਨੀ ਸ਼ਾਸਤਰੀ ਨੂੰ ਮਿਲੇਗੀ। ਤਿੰਨ ਹੋਰ ਕੋਚ ਭਰਤ ਅਰੂਣ, ਆਰ ਸ਼੍ਰੀਧਰ ਅਤੇ ਸੰਜੇ ਬਾਂਗੜ ਨੂੰ ਦੋ ਤੋਂ ਤਿੰਨ ਕਰੋੜ ਰੁਪਏ ਦੇ ਵਿਚਕਾਰ ਮਿਲਣ ਦਾ ਅੰਦਾਜ਼ਾ ਹੈ।