ਰਾਸ਼ਟਰ ਮੰਡਲ ਖੇਡਾਂ : ਭਾਰਤ ਨੇ ਖੋਲ੍ਹਿਆ ਖ਼ਾਤਾ, ਵੇਟਲਿਫਟਿੰਗ 'ਚ ਮਿਲਿਆ ਪਹਿਲਾ ਸਿਲਵਰ ਮੈਡਲ
Published : Apr 5, 2018, 9:43 am IST
Updated : Apr 5, 2018, 9:43 am IST
SHARE ARTICLE
Commonwealth Games 2018 : Gururaja win Silver medal win
Commonwealth Games 2018 : Gururaja win Silver medal win

ਭਾਰਤ ਨੇ 12ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਮੈਡਲਾਂ ਦਾ ਖ਼ਾਤਾ ਖੋਲ੍ਹ ਦਿਤਾ ਹੈ। ਵੇਟਲਿਫ਼ਟਰ ਗੁਰੂਰਾਜਾ ਨੇ ਭਾਰਤ ਨੂੰ 21ਵੀਆਂ ਰਾਸ਼ਟਰ

ਗੋਲਡ ਕੋਸਟ : ਭਾਰਤ ਨੇ 12ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਮੈਡਲਾਂ ਦਾ ਖ਼ਾਤਾ ਖੋਲ੍ਹ ਦਿਤਾ ਹੈ। ਵੇਟਲਿਫ਼ਟਰ ਗੁਰੂਰਾਜਾ ਨੇ ਭਾਰਤ ਨੂੰ 21ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਪਹਿਲਾ ਮੈਡਲ ਦਿਵਾਇਆ। ਉਨ੍ਹਾਂ ਨੇ ਪੁਰਸ਼ਾਂ ਦੇ 56 ਕਿੱਲੋ ਵਰਗ ਵਿਚ ਚਾਂਦੀ ਦਾ ਮੈਡਲ ਅਪਣੇ ਨਾਮ ਕੀਤਾ। ਦਸ ਦਈਏ ਕਿ ਗੁਰੂਰਾਜਾ ਦਾ ਜੀਵਨ ਕਾਫ਼ੀ ਸੰਘਰਸ਼ਾਂ ਭਰਿਆ ਰਿਹਾ ਹੈ। 

Commonwealth Games 2018 : Gururaja win Silver medal winCommonwealth Games 2018 : Gururaja win Silver medal win

ਭਾਰਤੀ ਹਵਾਈ ਫ਼ੌਜ ਦੇ ਹੇਠਲੀ ਸ਼੍ਰੇਣੀ ਦੇ ਕਰਮਚਾਰੀ ਗੁਰੂਰਾਜਾ ਦਾ ਇਹ ਮੈਡਲ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਕੁੱਝ ਚੰਗੀ ਕਿਸਮਤ ਦਾ ਨਤੀਜਾ ਹੈ। ਟਰੱਕ ਡਰਾਈਵਰ ਦੇ ਬੇਟੇ ਗੁਰੂਰਾਜਾ ਪਹਿਲਵਾਨ ਬਣਨਾ ਚਾਹੁੰਦੇ ਸਨ ਪਰ ਕੋਚ ਦੀਆਂ ਦੂਰਦਰਸ਼ੀ ਨਜ਼ਰਾਂ ਨੂੰ ਉਨ੍ਹਾਂ ਵਿਚ ਭਾਰ ਤੋਲਕ ਦੀ ਪ੍ਰਤਿਭਾ ਨਜ਼ਰ ਆਈ ਅਤੇ ਇਸ ਖੇਡ ਵਿਚ ਉਨ੍ਹਾਂ ਨੂੰ ਮੁਹਾਰਤ ਦਿਵਾਈ। 

Commonwealth Games 2018 : Gururaja win Silver medal winCommonwealth Games 2018 : Gururaja win Silver medal win

ਵੇਟਲਿਫ਼ਟਰ ਪੀ. ਗੁਰੂਰਾਜਾ ਨੇ ਅਪਣਾ ਸਰਵਸ਼੍ਰੇਸਠ ਵਿਅਕਤੀਗਤ ਪ੍ਰਦਰਸ਼ਨ ਦੁਹਾਰਾਉਂਦੇ ਹੋਏ 249 ਕਿੱਲੋ (111 ਅਤੇ 138 ਕਿੱਲੋ) ਵਜ਼ਨ ਉਠਾਇਆ। ਮਲੇਸ਼ੀਆ ਦੇ ਤਿੰਨ ਵਾਰ ਦੇ ਚੈਂਪੀਅਨ ਮੁਹੰਮਦ ਇਜ਼ਹਾਰ ਅਹਿਮਦ ਨੇ ਖੇਡਾਂ ਵਿਚ ਨਵਾਂ ਰਿਕਾਰਡ ਬਣਾਉਂਦੇ ਹੋਏ 261 ਕਿੱਲੋ (117 ਅਤੇ 144) ਵਜ਼ਨ ਉਠਾ ਕੇ ਗੋਲਡ ਮੈਡਲ ਅਪਣੇ ਨਾਮ ਕੀਤਾ। 

Commonwealth Games 2018 : Gururaja win Silver medal winCommonwealth Games 2018 : Gururaja win Silver medal win

ਗੁਰੂਰਾਜਾ ਸਨੈਚ ਤੋਂ ਬਾਅਦ ਤੀਜੇ ਸਥਾਨ 'ਤੇ ਸਨ, ਜਿਨ੍ਹਾਂ ਨੇ ਦੋ ਯਤਨਾਂ ਵਿਚ 111 ਕਿੱਲੋ ਵਜ਼ਨ ਉਠਾਇਆ। ਕਲੀਨ ਅਤੇ ਜਰਕ ਵਿਚ ਪਹਿਲੇ ਦੋ ਯਤਨਾਂ ਵਿਚ ਉਹ ਨਾਕਾਮ ਰਹੇ ਪਰ ਆਖ਼ਰੀ ਯਤਨ ਵਿਚ 138 ਕਿੱਲੋ ਵਜ਼ਨ ਉਠਾ ਕੇ ਸਿਲਵਰ ਮੈਡਲ ਜਿੱਤਿਆ। ਅਹਿਮਦ ਨੇ ਅਪਣੇ ਹਮਵਤਨ ਹਾਮਿਜ਼ਾਨ ਅਮੀਰੁਲ ਇਬਰਾਹੀਮ ਦਾ 116 ਕਿੱਲੋ ਦਾ ਸਨੈਚ ਦਾ ਰਿਕਾਰਡ ਬਿਹਤਰ ਰਿਹਾ ਜੋ ਉਨ੍ਹਾਂ ਨੇ 2010 ਦਿੱਲੀ ਰਾਸ਼ਟਰ ਮੰਡਲ ਖੇਡਾਂ ਵਿਚ ਬਣਾਇਆ ਸੀ। ਉਨ੍ਹਾਂ ਨੇ ਓਵਰਆਲ ਰਿਕਾਰਡ ਵੀ ਤੋੜਿਆ ਜੋ ਇਬਰਾਹੀਮ ਦੇ ਹੀ ਨਾਮ ਸੀ। ਸ੍ਰੀਲੰਕਾ ਦੇ ਲਕਮਲ ਚਤੁਰੰਗਾ ਨੂੰ ਕਾਸ਼ੀ ਦਾ ਮੈਡਲ ਮਿਲਿਆ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement