ਰਾਸ਼ਟਰਮੰਡਲ ਖੇਡਾਂ 2018 : ਬੈਡਮਿੰਟਨ ਦੇ ਸਿੰਗਲ ਤੇ ਡਬਲ ਮੁਕਾਬਲੇ 'ਚ ਭਾਰਤ ਦੀ ਜਿੱਤ
Published : Apr 5, 2018, 6:58 pm IST
Updated : Apr 5, 2018, 6:58 pm IST
SHARE ARTICLE
 badminton
badminton

ਭਾਰਤੀ ਬੈਡਮਿੰਟਨ ਖਿਡਾਰੀਆਂ ਨੇ 21ਵੇਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਮਿਸ਼ਰਤ ਟੀਮ ਮੁਕਾਬਲੇ ਦੇ ਸ਼ੁਰੂਆਤੀ ਦੌਰ ਦੇ ਇਕਪਾਸੜ ਮੁਕਾਬਲੇ ਵਿਚ ਸ਼੍ਰੀਲੰਕਾ...

ਨਵੀਂ ਦਿੱਲੀ : ਭਾਰਤੀ ਬੈਡਮਿੰਟਨ ਖਿਡਾਰੀਆਂ ਨੇ 21ਵੇਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਮਿਸ਼ਰਤ ਟੀਮ ਮੁਕਾਬਲੇ ਦੇ ਸ਼ੁਰੂਆਤੀ ਦੌਰ ਦੇ ਇਕਪਾਸੜ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 5-0 ਨਾਲ ਹਾਰ ਦਿਤੀ। ਭਾਰਤ ਲਈ ਸਿੰਗਲ ਮੁਕਾਬਲੇ ਵਿਚ ਸਾਇਨਾ ਨੇਹਵਾਲ ਅਤੇ ਕਿਦਾਂਬੀ ਸ਼੍ਰੀਕਾਂਤ ਨੇ ਆਸਾਨੀ ਨਾਲ ਜਿੱਤ ਦਰਜ ਕੀਤੀ ਤਾਂ ਉਥੇ ਹੀ ਡਬਲਜ਼ ਵਿਚ ਪ੍ਰਣਵ ਚੋਪੜਾ ਅਤੇ ਰੂਥਵਿਕਾ ਗਾਡੇ ਦੀ ਜੋੜੀ ਨੂੰ ਜਿੱਤ ਦਾ ਸਵਾਦ ਚੱਖਣ ਲਈ ਸੰਘਰਸ਼ ਕਰਨਾ ਪਿਆ।

CWG 2018CWG 2018

ਪ੍ਰਣਵ ਅਤੇ ਰੂਥਵਿਕਾ ਨੇ ਸਚਿਨ ਡਿਆਜ ਅਤੇ ਤੀਲਿਨੀ ਪ੍ਰਮੋਦਿਕਾ ਦੀ ਸ਼੍ਰੀਲੰਕਾਈ ਜੋੜੀ ਨੂੰ ਲਗਭਗ ਇਕ ਘੰਟੇ ਚਲੇ ਮੁਕਾਬਲੇ ਵਿਚ 21-15, 19-21, 22-20 ਨਾਲ ਹਰਾਇਆ। ਪੁਰਸ਼ ਸਿੰਗਲ ਵਿਚ ਸਿਖਰ ਦਰਜਾ ਪ੍ਰਾਪਤ ਸ਼੍ਰੀਕਾਂਤ ਨੇ ਨਿਲੁਕਾ ਕਰੁਣਾਰਤਨੇ ਨੂੰ ਸਿੱਧੇ ਗੇਮ ਵਿਚ 21-16, 21-10 ਨਾਲ ਹਰਾਇਆ ਕੀਤਾ।

CWG 2018CWG 2018

ਪੁਰਸ਼ ਡਬਲਜ਼ ਵਿਚ ਸਾਤਵਿਕ ਰੰਕਿਰੇਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਜਿੱਤ ਨਾਲ ਆਗਾਜ ਕਰਦੇ ਹੋਏ ਦਿਨੁਕਾ ਕਰੁਣਾਰਤਨੇ ਅਤੇ ਬੁਵਾਨੇਕਾ ਗੂਣਥਿਲਕਾ ਨੂੰ 21-17, 21-14 ਨਾਲ ਹਾਰ ਦਿਤੀ। ਇਸ ਦੇ ਬਾਅਦ ਕੋਰਟ ਵਿਚ ਉਤਰੀ ਸਾਇਨਾ ਨੂੰ ਵੀ ਜਿੱਤ ਲਈ ਜ਼ਿਆਦਾ ਪਸੀਨਾ ਨਹੀਂ ਬਹਾਉਣਾ ਪਿਆ। ਉਨ੍ਹਾਂ ਨੇ ਮਧੁਸ਼ਿਕਾ ਬੇਰੂਇਲਾਗੇ ਨੂੰ 22 ਮਿੰਟ ਚਲੇ ਮੁਕਾਬਲੇ ਵਿਚ 21-8, 21-14 ਨਾਲ ਮਾਤ ਦਿਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement