ਟੀਮ ਨੂੰ ਜਿਤਾਉਣ ਦੇ ਜੋਸ਼ ਨਾਲ ਮੈਦਾਨ 'ਚ ਉਤਰਿਆ ਸੀ : ਕੁਨਾਲ ਪਾਂਡਿਅਾ
Published : May 5, 2018, 12:51 pm IST
Updated : May 5, 2018, 12:51 pm IST
SHARE ARTICLE
kings xi punjab vs mumbai indians
kings xi punjab vs mumbai indians

ਕਿੰਗਜ਼ ਇਲੈਵਨ ਪੰਜਾਬ ਵਿਰੁਧ ਅਾਖਰੀ ਉਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਦੇ ਜਰੀਏ ਮੁੰਬਈ ਦੀ ਜਿੱਤ ਪੱਕੀ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਆਲਰਾਉਂਡਰ...

ਇੰਦੌਰ, 5 ਮਈ : ਕਿੰਗਜ਼ ਇਲੈਵਨ ਪੰਜਾਬ ਵਿਰੁਧ ਅਾਖਰੀ ਉਵਰਾਂ ਵਿਚ ਧਮਾਕੇਦਾਰ ਬੱਲੇਬਾਜ਼ੀ ਦੇ ਜਰੀਏ ਮੁੰਬਈ ਦੀ ਜਿੱਤ ਪੱਕੀ ਕਰਨ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਆਲਰਾਉਂਡਰ ਕੁਨਾਲ ਪਾਂਡਿਅਾ ਨੇ ਅਪਣੇ ਪ੍ਰਦਰਸ਼ਨ 'ਤੇ ਖ਼ੁਸ਼ੀ ਜਤਾਈ ਹੈ। ਪੰਡਿਯਾ ਨੇ 12 ਗੇਂਦਾ ਤੇ 31 ਦੋੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਮੈਚ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਗੱਲਬਾਤ ਦੌਰਾਨ ਕਿਹਾ ਕਿ ਮੈਂ ਅਪਣੇ ਪ੍ਰਦਰਸ਼ਨ ਤੋਂ ਖ਼ੁਸ਼ ਹਾਂ।

mumbai vs punjabmumbai vs punjab

ਪਿਛਲੇ ਮੈਚ ਦੇ ਦੌਰਾਨ ਬੈਗਲੋਰ ਵਿਰੁਧ ਮੈਨੂੰ ਬੱਲੇਬਾਜ਼ੀ ਦਾ ਇਸ ਤਰ੍ਹਾਂ ਦਾ ਹੀ ਮੌਕਾ ਮਿਲਿਆ ਸੀ ਪਰ ਮੈਂ ਅਪਣੀ ਟੀਮ ਦੇ ਲਈ ਚੰਗਾ ਪ੍ਰਦਰਸ਼ਨ ਨਾ ਕਰ ਸਕਿਆ। ਅਪਣੇ ਕਰੋ ਜਾਂ ਮਰੋ ਦੇ ਮੈਚ ਵਿਚ ਮੁੰਬਈ ਨੇ ਪੰਜਾਬ 'ਤੇ ਜਿੱਤ ਦਰਜ ਕਰ ਲਈ ਹੈ। ਓਪਨਰ ਸੂਰਿਆਕੁਮਾਰ ਯਾਦਵ (57) ਦੇ ਸ਼ਾਨਦਾਰ ਅਰਧ ਸੈਂਕੜੇ ਤੇ ਕਪਤਾਨ ਰੋਹਿਤ ਸ਼ਰਮਾ (24) ਤੇ ਕੁਨਾਲ ਪਾਂਡਿਅਾ (31) ਦੀਆਂ ਅਜੇਤੂ ਪਾਰੀਆਂ ਦੀ ਬਦੌਲਤ ਪਿਛਲੇ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਕਿੰਗਸ ਇਲੈਵਨ ਪੰਜਾਬ ਨੂੰ 6 ਵਿਕਟਾਂ ਨਾਲ ਹਰਾ ਕੇ ਆਈ.ਪੀ.ਐਲ. 11 ਦੇ ਪਲੇਅ ਆਫ਼ 'ਚ ਜਾਣ ਦੀਆਂ ਅਪਣੀਆਂ ਉਮੀਦਾਂ ਨੂੰ ਬਰਕਰਾਰ ਰਖਿਆ।

mumbai vs punjabmumbai vs punjab

ਇਨ੍ਹਾਂ ਦੋਹਾਂ ਨੇ ਆਖਰੀ ਓਵਰਾਂ 'ਚ ਸ਼ਾਨਦਾਰ ਬੱਲੇਬਾਜ਼ੀ ਕਰ ਕੇ ਟੀਮ ਨੂੰ 4 ਵਿਕਟਾਂ 'ਤੇ 176 ਦੌੜਾਂ ਬਣਾ ਕੇ 19 ਓਵਰਾਂ 'ਚ ਹੀ ਜਿੱਤ ਦਿਵਾ ਦਿਤੀ। ਮੁੰਬਈ ਦੀ 9 ਮੈਚਾਂ 'ਚ ਇਹ ਤੀਜੀ ਜਿੱਤ ਹੈ ਜਦਕਿ ਪੰਜਾਬ ਦੀ 8 ਮੈਚਾਂ 'ਚ ਇਹ ਤੀਜੀ ਹਾਰ ਹੈ। ਮੁੰਬਈ ਨੇ ਹਾਲਾਂਕਿ ਇਹ ਮੈਚ ਜਿੱਤ ਲਿਆ ਹੈ ਪਰ ਅਜੇ ਵੀ ਉਸ ਨੂੰ ਅਪਣੇ ਬਾਕੀ 5 ਮੈਚ ਜਿੱਤਣੇ ਪੈਣਗੇ ਤਾਂ ਹੀ ਉਹ ਪਲੇਅ ਆਫ਼ 'ਚ ਪਹੁੰਚ ਸਕੇਗਾ।
 

Location: India, Delhi, New Delhi

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement