
ਪਾਕਿਸਤਾਨ ਦੇ ਪੂਰਬੀ ਗੇਂਦਬਾਜ ਵਸੀਮ ਅਕਰਮ ਬਿਨਾਂ ਦਰਸ਼ਕਾਂ ਦੇ ਟੀ-20 ਵੱਲਡ ਕੱਪ ਕਰਵਾਉਂਣ ਦੀ ਹਮਾਇਤ ਵਿਚ ਨਹੀਂ ਹਨ।
ਪਾਕਿਸਤਾਨ ਦੇ ਪੂਰਬੀ ਗੇਂਦਬਾਜ ਵਸੀਮ ਅਕਰਮ ਬਿਨਾਂ ਦਰਸ਼ਕਾਂ ਦੇ ਟੀ-20 ਵੱਲਡ ਕੱਪ ਕਰਵਾਉਂਣ ਦੀ ਹਮਾਇਤ ਵਿਚ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਵਾਇਰਸ ਤੇ ਕਾਬੂ ਪਾਉਂਣ ਤੋਂ ਬਾਅਦ ਹੀ ICC ਨੂੰ ਇਸ ਟੂਰਨਾਂਮੈਂਟ ਦੀ ਮੇਜੁਬਾਨੀ ਦੇ ਲਈ ਉਚਿਤ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਦੱਸ ਦੱਈਏ ਕਿ ਇਹ ਅੰਦਾਜ਼ੇ ਲਗਾਏ ਜਾ ਰਹੇ ਹਨ
photo
ਕਿ ਕਰੋਨਾ ਸੰਕਟ ਦੇ ਕਾਰਨ ਆਸਟ੍ਰੇਲੀਆ ਵਿਚ ਅਕਤੂਬ-ਨਵੰਬਰ ਮਹੀਨੇ ਵਿਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਅੱਗੇ ਕੀਤਾ ਜਾ ਸਕਦਾ ਹੈ। ਅਕਰਮ ਨੇ ਦਾ ਨਿਊਜ ਨੂੰ ਦੱਸਿਆ ਕਿ ਨਿਜੀ ਤੌਰ ਤੇ ਮੈਨੂੰ ਇਹ ਸਹੀ ਨਹੀਂ ਲੱਗਦਾ ਕਿ ਬਿਨਾਂ ਦਰਸ਼ਕਾਂ ਦੇ ਵਿਸ਼ਵ ਕੱਪ ਕਿਸ ਤਰ੍ਹਾਂ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ ਦਾ ਮਤਲਬ ਹੈ ਕਿ ਦਰਸ਼ਕਾਂ ਨਾਲ ਖਚਾ-ਖਚ ਭਰੇ ਸਟੇਡੀਅਮ, ਦੁਨੀਆਂ ਭਰ ਤੋਂ ਲੋਕ ਆਪਣੀ ਟੀਮਾਂ ਦਾ ਸਮਰਥਨ ਕਰਨ ਲਈ ਆਉਂਦੇ ਹਨ।
photo
ਇਹ ਸਭ ਮਾਹੌਲ ਦੀ ਗੱਲ ਹੈ ਬਿਨਾਂ ਦਰਸ਼ਕਾਂ ਦੇ ਕਿਹੜਾ ਮਾਹੌਲ। ਦੱਸ ਦੱਈਏ ਕਿ ICC ਦੇ ਵੱਲੋ ਵਿਸ਼ਵ ਕੱਪ ਨੂੰ ਲੈ ਕੇ 10 ਜੂਨ ਤੱਕ ਆਪਣਾ ਫੈਸਲਾ ਟਾਲਿਆ ਗਿਆ ਹੈ। ਉਧਰ ਅਕਰਮ ਦਾ ਕਹਿਣਾ ਹੈ ਕਿ ਮੇਰੇ ਹਿਸਾਬ ਨਾਲ ICC ਨੂੰ ਉਚਿਤ ਸਮੇਂ ਦਾ ਇੰਤਜ਼ਾਰ ਕਰਨ ਦੀ ਲੋੜ ਹੈ। ਇਸ ਲਈ ਇਕ ਵਾਰ ਇਸ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾਵੇ ।
Cricket coronavirus
ਅਤੇ ਯਾਤਰਾਂ ਦੇ ਆਉਂਣ ਜਾਣ ਤੇ ਪਾਬੰਦੀ ਹੱਟ ਜਾਵੇ ਫਿਰ ਵਧੀਆ ਤਰੀਕੇ ਨਾਲ ਵਿਸ਼ਵ ਕੱਪ ਹੋ ਸਕੇਗਾ। ਇਸ ਤੋਂ ਇਲਾਵਾ ਗੇਂਦ ਤੇ ਲਾਰ ਦੇ ਮਸਲੇ ਨੂੰ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਆਈਸੀਸੀ ਨੂੰ ਇਸ ਦਾ ਵੀ ਕੋਈ ਹੱਲ ਕੱਡਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿਉੰਕਿ ਤੇਜ਼ ਗੇਂਦਬਾਜਾਂ ਨੂੰ ਲਾਰ ਤੇ ਪਾਬੰਦੀ ਪਸੰਦ ਨਹੀਂ ਹੈ, ਪਸੀਨ ਨਾਲ ਉਹ ਗੱਲ ਨਹੀਂ ਬਣ ਪਾਉਂਦੀ।
Cricket