Shashank Singh praised his father : ਪੰਜਾਬ ਕਿੰਗਜ਼ ਦੇ ਬੱਲੇਬਾਜ ਸ਼ਸ਼ਾਂਕ ਸਿੰਘ ਨੇ ਅਪਣੇ ਪਿਤਾ ਦੀ ਕੀਤੀ ਸ਼ਲਾਘਾ 
Published : Jun 5, 2025, 12:47 pm IST
Updated : Jun 5, 2025, 12:47 pm IST
SHARE ARTICLE
Punjab Kings batsman Shashank Singh praised his father Latest News in Punjabi
Punjab Kings batsman Shashank Singh praised his father Latest News in Punjabi

Shashank Singh praised his father : ਪਿਤਾ ਸ਼ੈਲੇਸ਼ ਸਿੰਘ ਦੀ ਆਈਪੀਐਸ ਵਜੋਂ ਸੇਵਾਮੁਕਤੀ ’ਤੇ ਕਹੇ ਭਾਵੁਕ ਸ਼ਬਦ

Punjab Kings batsman Shashank Singh praised his father Latest News in Punjabi : ਪੰਜਾਬ ਕਿੰਗਜ਼ ਦੇ ਬੱਲੇਬਾਜ ਸ਼ਸ਼ਾਂਕ ਸਿੰਘ ਨੇ ਅਪਣੇ ਪਿਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪਿਤਾ ਸ਼ੈਲੇਸ਼ ਸਿੰਘ ਦੀ ਆਈਪੀਐਸ ਵਜੋਂ ਸੇਵਾਮੁਕਤੀ ’ਤੇ ਭਾਵੁਕ ਸ਼ਬਦ ਕਹੇ ਹਨ।

ਦਰਅਸਲ ਪੰਜਾਬ ਕਿੰਗਜ਼ ਦੇ ਬੱਲੇਬਾਜ ਸ਼ਸ਼ਾਂਕ ਸਿੰਘ ਦੇ ਪਿਤਾ ਸ਼ੈਲੇਸ਼ ਸਿੰਘ ਦੀ 37 ਸਾਲ ਬਾਅਦ ਆਈਪੀਐਸ ਵਜੋਂ ਸੇਵਾਮੁਕਤੀ ਹੋਈ ਹੈ। ਜਿਸ ਕਾਰਨ ਸ਼ਸ਼ਾਂਕ ਸਿੰਘ ਨੇ ਭਾਵੁਕ ਹੁੰਦਿਆਂ ਅਪਣੇ ਪਿਤਾ ਦੀ ਅਨੁਸ਼ਾਸਨ ਤੇ ਇਮਾਨਦਾਰੀ ਨਾਲ ਕੀਤੀ ਡਿਊਟੀ ਦੀ ਸ਼ਲਾਘਾ ਕੀਤੀ ਹੈ। 

ਉਨ੍ਹਾਂ ਕਿਹਾ ਕਿ ਜੇ ਮੈਂ ਤੁਹਾਡੇ ਨਾਲੋਂ ਅੱਧਾ ਇਨਸਾਨ ਵੀ ਬਣ ਸਕਿਆ, ਤਾਂ ਮੈਂ ਅਪਣੇ ਆਪ ਨੂੰ ਸਫ਼ਲ ਸਮਝਾਂਗਾ। ਜਾਣਕਾਰੀ ਅਨੁਸਾਰ ਸ਼ੈਲੇਸ਼ ਸਿੰਘ ਨੇ ਲਗਭਗ ਚਾਰ ਦਹਾਕਿਆਂ ਤਕ ਅਨੁਸ਼ਾਸਨ ਤੇ ਇਮਾਨਦਾਰੀ ਨਾਲ ਕੀਤੀ ਦੇਸ਼ ਦੀ ਸੇਵਾ ਕੀਤੀ। ਜਿਸ ’ਤੇ ਸ਼ਸ਼ਾਂਕ ਨੇ ਪਿਤਾ ਸ਼ੈਲੇਸ਼ ਸਿੰਘ ਦੀ ਸੇਵਾਮੁਕਤੀ ਦਾ ਸਨਮਾਨ ਕਰਦੇ ਹੋਏ ਪੋਸਟ ਸਾਂਝੀ ਕੀਤੀ।

ਸ਼ਸ਼ਾਂਕ ਵਲੋਂ ਲਿਖਿਆ ਇਹ ਸੁਨੇਹਾ ਇਕ ਸਧਾਰਨ ਵਿਦਾਇਗੀ ਤੋਂ ਕਿਤੇ ਜਿਆਦਾ ਸੀ। ਇਹ ਇਕ ਪੁੱਤਰ ਦੀ ਉਨ੍ਹਾਂ ਕਦਰਾਂ-ਕੀਮਤਾਂ ਪ੍ਰਤੀ ਦਿਲੋਂ ਸਨਮਾਨ ਸੀ। ਜਿਨ੍ਹਾਂ ਨੇ ਉਸ ਦੇ ਜੀਵਨ ਤੇ ਕਰੀਅਰ ਨੂੰ ਆਕਾਰ ਦਿਤਾ। ਸ਼ਸ਼ਾਂਕ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਪ੍ਰਸ਼ੰਸਾ ਨਹੀਂ ਮੰਗੀ, ਸਿਰਫ਼ ਇਮਾਨਦਾਰੀ ਤੇ ਤਾਕਤ ਨਾਲ ਅਪਣਾ ਫ਼ਰਜ਼ ਨਿਭਾਇਆ। ਸ਼ਸ਼ਾਂਕ ਨੇ ਅਪਣੇ ਪਿਤਾ ਤੋਂ ਹੀ ਸ਼ਬਦਾਂ ਤੋਂ ਨਹੀਂ, ਸਗੋਂ ਕਾਰਵਾਈ ਦੁਆਰਾ ਪਰਿਭਾਸ਼ਿਤ ਲੀਡਰਸ਼ਿਪ ਦੇਖੀ।

ਸ਼ਸ਼ਾਂਕ ਕ੍ਰਿਕਟ ਦੇ ਮੈਦਾਨ ’ਤੇ ਕਦਮ ਰੱਖਦਾ ਹਨ ਤਾਂ, ਤਾਂ ਉਹ ਪ੍ਰਤਿਭਾ ਤੋਂ ਕਿਤੇ ਜਿਆਦਾ ਆਪਣੇ ਨਾਲ ਵਿਰਾਸਤ ਲੈ ਕੇ ਜਾਂਦੇ ਹਨ। ਨਤੀਜਾ ਭਾਵੇਂ ਕੁੱਝ ਵੀ ਹੋਵੇ, ਅਪਣਾ ਸੱਭ ਤੋਂ ਵਧੀਆ ਦੇਣ ਦੀ ਵਿਰਾਸਤ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement