
45 ਸਾਲ ਦੇ ਸਾਬਕਾ ਗੇਂਦਬਾਜ਼ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਦੀ ਜਗ੍ਹਾ ਲਈ ਹੈ
ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸਾਬਕਾ ਤੇਜ਼ ਗੇਂਦਬਾਜ਼ ਅਜੀਤ ਅਗਰਕਰ ਨੂੰ ਨਵਾਂ ਮੁੱਖ ਚੋਣਕਾਰ ਨਿਯੁਕਤ ਕੀਤਾ ਗਿਆ ਹੈ। ਕ੍ਰਿਕਟ ਸਲਾਹਕਾਰ ਕਮੇਟੀ ਦੇ ਤਿੰਨ ਮੈਂਬਰਾਂ ਨੇ ਸਰਬਸੰਮਤੀ ਨਾਲ ਅਜੀਤ ਅਗਰਕਰ ਦੇ ਨਾਂ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਬੀਸੀਸੀਆਈ ਨੇ ਅਗਰਕਰ ਦੇ ਚੋਣ ਕਮੇਟੀ ਦਾ ਚੇਅਰਮੈਨ ਬਣਨ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿਤੀ।
ਇਹ ਵੀ ਪੜ੍ਹੋ: ਜੌੜਾਂ ਦੇ ਦਰਦ ਸਣ ਹੋਰ ਕਈ ਸਮੱਸਿਆਵਾਂ ਦਾ ਇਲਾਜ ਕਰਦਾ ਹੈ ਆਮਲੇ ਦਾ ਮੁਰੱਬਾ
45 ਸਾਲ ਦੇ ਸਾਬਕਾ ਗੇਂਦਬਾਜ਼ ਨੇ ਸਾਬਕਾ ਕ੍ਰਿਕਟਰ ਚੇਤਨ ਸ਼ਰਮਾ ਦੀ ਜਗ੍ਹਾ ਲਈ ਹੈ। ਸ਼ਰਮਾ ਨੂੰ ਇਕ ਸਟਿੰਗ ਆਪ੍ਰੇਸ਼ਨ ਦੇ ਬਾਅਦ ਹਟਾਇਆ ਗਿਆ ਸੀ। ਇਸ ਵਿਚ ਉਹ ਫਿਟਨੈੱਸ ਲਈ ਭਾਰਤੀ ਕ੍ਰਿਕਟਰਾਂ ਦੇ ਇੰਜੈਕਸ਼ਨ ਲੈਣ ਦਾ ਦਾਅਵਾ ਕਰਦੇ ਹੋਏ ਸੁਣੇ ਗਏ ਸਨ।
ਇਹ ਵੀ ਪੜ੍ਹੋ: ਹਿਮਾਚਲ ਨਾਲ ਪੰਜਾਬ ਨੂੰ ਹਮਦਰਦੀ ਹੈ ਪਰ ਉਹ ਪੰਜਾਬ ਦੇ ਨੁਕਸਾਨ ’ਚੋਂ ਅਪਣਾ ਫ਼ਾਇਦਾ ਨਾ ਲੱਭੇ
ਟੀਮ ਇੰਡੀਆ ਦੇ ਚੀਫ ਸਿਲੈਕਟਰ ਦਾ ਅਹੁਦਾ ਪਿਛਲੇ 5 ਮਹੀਨਿਆਂ ਤੋਂ ਖਾਲੀ ਸੀ ਕਿਉਂਕਿ ਚੇਤਨ ਸ਼ਰਮਾ ਚੀਫ ਸਿਲੈਕਟਰ ਦੇ ਅਹੁਦੇ ਤੋਂ ਹਟਾ ਦਿਤੇ ਗਏ ਸਨ। ਉਨ੍ਹਾਂ ਦੀ ਜਗ੍ਹਾ ਸ਼ਿਵ ਸੁੰਦਰ ਦਾਸ ਨੂੰ ਇੰਟਰਿਮ ਸਿਲੈਕਟਰ ਬਣਾਇਆ ਗਿਆ ਸੀ।