
ਹਸਨ ਅਲੀ ਚੌਥੇ ਕ੍ਰਿਕਟਰ ਹਨ, ਜੋ ਭਾਰਤੀ ਲੜਕੀ ਨਾਲ ਵਿਆਹ ਕਰਨਗੇ।
ਕਰਾਚੀ : ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਨੇ ਭਾਰਤੀ ਮੂਲ ਦੀ ਸ਼ਾਮਿਆ ਆਰਜ਼ੂ ਨਾਲ ਦੁਬਈ ਵਿਚ 20 ਅਗਸਤ ਨੂੰ ਹੋਣ ਵਾਲੇ ਵਿਆਹ ਸਮਾਗਮ ਵਿਚ ਭਾਰਤੀ ਕ੍ਰਿਕਟਰਾਂ ਨੂੰ ਵੀ ਸੱਦਾ ਦੇਣਗੇ। ਇਸ ਗੱਲ ਦਾ ਖੁਲਾਸਾ ਕਰਦਿਆਂ ਹਸਨ ਅਲੀ ਨੇ ਇਕ ਪਾਕਿ ਅਖਬਾਰ ਨੂੰ ਇੰਟਰਵਿਊ ਦਿੱਤਾ ਜਿਸ ਵਿਚ ਉਸ ਨੇ ਕਿਹਾ, ''ਮੈਂ ਅਪਣੇ ਵਿਆਹ 'ਤੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਬੁਲਾਉਣਾ ਚਾਹੁੰਦਾ ਹਾਂ। ਆਖਿਰਕਾਰ ਅਸੀਂ ਲੋਕ ਕ੍ਰਿਕਟ ਦੇ ਸਾਥੀ ਹੀ ਤਾਂ ਹਾਂ।'' ਹਾਲਾਂਕਿ ਹਸਨ ਅਲੀ ਨੇ ਮੀਡੀਆ ਨੂੰ ਇਹ ਨਹੀਂ ਦਸਿਆ ਕਿ ਉਸ ਨੇ ਦੁਬਈ ਵਿਚ ਹੋਣ ਵਾਲੇ ਆਪਣੇ ਵਿਆਹ ਦੇ ਸਮਾਰੋਹ ਵਿਚ ਕਿਨ੍ਹਾਂ ਭਾਰਤੀ ਖਿਡਾਰੀਆਂ ਨੂੰ ਬੁਲਾਇਆ ਹੈ।
Would love it if some Indian players attend my wedding: Hasan Ali
ਹਸਨ ਅਲੀ ਚੌਥੇ ਕ੍ਰਿਕਟਰ ਹਨ ਜੋ ਭਾਰਤੀ ਲੜਕੀ ਨਾਲ ਵਿਆਹ ਕਰਨਗੇ। ਉਸ ਤੋਂ ਪਹਿਲਾਂ ਜ਼ਹੀਰ ਅਬਾਸ, ਮੋਹਸਿਨ ਖ਼ਾਨ, ਸ਼ੋਇਬ ਮਲਿਕ ਵੀ ਭਾਰਤੀ ਮੂਲ ਦੀ ਲੜਕੀ ਨਾਲ ਵਿਆਹ ਕਰ ਚੁੱਕੇ ਹਨ। ਮਲਿਕ ਨੇ ਭਾਰਤੀ ਸਟਾਰ ਖਿਡਾਰਨ ਸਾਨੀਆ ਮਿਰਜ਼ਾ ਨਾਲ ਅਪ੍ਰੈਲ 2010 ਵਿਚ ਵਿਆਹ ਕੀਤਾ ਸੀ। ਉੱਥੇ ਹੀ ਜ਼ਹੀਰ ਅੱਬਾਸ ਭਾਰਤੀ ਲੜਕੀ ਨਾਲ ਵਿਆਹ ਕਰਨ ਵਾਲੇ ਪਹੇਲ ਪਾਕਿਸਤਾਨੀ ਕ੍ਰਿਕਟਰ ਸੀ।
Would love it if some Indian players attend my wedding: Hasan Ali
ਹਸਨ ਨੇ ਉਰਦੂ ਦੇ ਇਕ ਅਖ਼ਬਾਰ ਨੂੰ ਦਿਤੀ ਇੰਟਰਵਿਉ ਵਿਚ ਕਿਹਾ, ''ਮੈਂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਵਿਆਹ ਸਮਾਗਮ ਵਿਚ ਸੱਦਾ ਦੇਵਾਂਗਾ। ਕ੍ਰਿਕਟ ਵਿਚ ਅਸੀਂ ਇਕ ਦੂਜੇ ਦੇ ਦੋਸਤ ਹਾਂ।''
Would love it if some Indian players attend my wedding: Hasan Ali