
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ 5 ਅਗਸਤ ਦੀ ਤਰੀਕ ਨੂੰ ਯਾਦ ਰੱਖੇਗਾ। 5 ਅਗਸਤ ਨੂੰ ਹੀ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਈ ਗਈ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਾਵਾਰ ਨੂੰ ਉੱਤਰ ਪ੍ਰਦੇਸ਼ ਵਿਚ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਦੇ ਲਾਭਪਾਤਰੀਆਂ ਨਾਲ ਗੱਲ ਕੀਤੀ। ਇਸ ਮੌਕੇ ਉਹਨਾਂ ਕਿਹਾ ਕਿ ਅਗਸਤ ਮਹੀਨੇ ਦੀ ਸ਼ੁਰੂਆਤ ਪ੍ਰਾਪਤੀਆਂ ਲੈ ਕੇ ਆਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ 5 ਅਗਸਤ ਦੀ ਤਰੀਕ ਨੂੰ ਯਾਦ ਰੱਖੇਗਾ। 5 ਅਗਸਤ ਨੂੰ ਹੀ ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਈ ਗਈ ਸੀ।
PM modi
ਹੋਰ ਪੜ੍ਹੋ: ਉਲੰਪਿਕ: ਹਾਰ ਤੋਂ ਬਾਅਦ ਹਾਕੀ ਖਿਡਾਰਨ ਵੰਦਨਾ ਦੇ ਪਰਿਵਾਰ ਨਾਲ ਬਦਸਲੂਕੀ. ਵਰਤੇ ਗਏ ਜਾਤੀਸੂਚਕ ਸ਼ਬਦ
ਪਿਛਲੇ ਸਾਲ ਰਾਮ ਮੰਦਰ ਦੇ ਨਿਰਮਾਣ ਦੀ ਸ਼ੁਰੂਆਤ ਵੀ ਇਸੇ ਦਿਨ ਹੋਈ ਅਤੇ ਇਸ ਸਾਲ ਭਾਰਤੀ ਹਾਕੀ ਟੀਮ ਨੂੰ 4 ਦਹਾਕਿਆਂ ਬਾਅਦ ਮੈਡਲ ਮਿਲਿਆ ਹੈ। ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਨੌਜਵਾਨ ਖੇਡਾਂ ਵਿਚ ਗੋਲ ਕਰ ਰਹੇ ਹਨ ਪਰ ਕੁਝ ਲੋਕ ਸਿਆਸੀ ਸੈਲਫ ਗੋਲ ਵਿਚ ਲੱਗੇ ਹਨ। ਦੇਸ਼ ਦੀ ਸੰਸਦ ਵਿਚ ਵਿਚ ਵਿਰੋਧੀ ਪਾਰਟੀਆਂ ਲਗਾਤਾਰ ਹੰਗਾਮਾ ਕਰ ਰਹੀਆਂ ਹਨ ਤੇ ਦੇਸ਼ ਦੀਆਂ ਭਾਵਨਾਵਾਂ ਦਾ ਅਪਮਾਨ ਕਰ ਰਹੀਆਂ ਹਨ।
India Hockey Team
ਹੋਰ ਪੜ੍ਹੋ: ਭਗਵੰਤ ਮਾਨ ਦੀ ਪੀਐਮ ਮੋਦੀ ਨੂੰ ਅਪੀਲ, ‘ਖੇਤੀ ਕਾਨੂੰਨ ਵਾਪਸ ਲੈ ਕੇ ਖਿਡਾਰੀਆਂ ਨੂੰ ਦਿਓ ਤੋਹਫਾ’
ਵਿਰੋਧੀ ਧਿਰਾਂ ਸਿਰਫ ਦੇਸ਼ ਹਿੱਤ ਦੇ ਕੰਮ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵਿਚ ਲੱਗੀਆਂ ਹਨ, ਦੇਸ਼ ਦੀ ਜਨਤਾ ਇਸ ਨੂੰ ਕਦੇ ਨਹੀਂ ਭੁੱਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੇ ਪਿਛਲੇ ਕੁਝ ਦਿਨਾਂ ਵਿਚ ਕਈ ਰਿਕਾਰਡ ਹਾਸਲ ਕੀਤੇ ਹਨ।
PM Modi
ਹੋਰ ਪੜ੍ਹੋ: ਸੁਪਰੀਮ ਕੋਰਟ ਨੇ ਪਤੀ ਨੂੰ ਦਿਤੀ ਹਦਾਇਤ, ਕਿਹਾ- ਪਤਨੀ ਦਾ ਕਰੋ ਸਨਮਾਨ, ਨਹੀਂ ਤਾਂ ਜਾਣਾ ਪਵੇਗਾ ਜੇਲ੍ਹ
ਉਲੰਪਿਕ ਵਿਚ ਦੇਸ਼ ਦੇ ਖਿਡਾਰੀ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਜਦਕਿ ਕੋਰੋਨਾ ਟੀਕਾਕਰਣ ਦਾ ਅੰਕੜਾ 50 ਕਰੋੜ ਤੱਕ ਪਹੁੰਚ ਰਿਹਾ ਹੈ। ਜੀਐਸਟੀ ਕਲੈਕਸ਼ਨ ਵਧਿਆ ਹੈ ਅਤੇ ਦੇਸ਼ ਨੇ ਨਿਰਯਾਤ ਵਿਚ ਵੀ ਰਿਕਾਰਡ ਬਣਾਇਆ ਹੈ। ਦੇਸ਼ ਦੀ ਪਹਿਲੀ ਮੇਡ ਇਨ ਇੰਡੀਆ ਏਅਰਕ੍ਰਾਫਟ ਆਈਐਨਐਸ ਵਿਕਰਾਂਤ ਨੇ ਅਪਣਾ ਟਰਾਇਲ ਸ਼ੁਰੂ ਕਰ ਦਿੱਤਾ ਹੈ।