
ਮੈਚ 1-1 ਦੀ ਬਰਾਬਰੀ 'ਤੇ ਸਮਾਪਤ ਹੋਇਆ
ਨਵੀਂ ਦਿੱਲੀ : ਏਸ਼ੀਆਈ ਹਾਕੀ ਚੈਂਪੀਅਨਸ਼ਿਪ 2023 'ਚ ਭਾਰਤ ਸ਼ੁੱਕਰਵਾਰ ਨੂੰ ਜਾਪਾਨ ਨਾਲ ਮੁਕਾਬਲਾ ਕਰੇਗਾ। ਭਾਰਤ 15 ਪੈਨਲਟੀ ਕਾਰਨਰ ਮਿਲਣ ਦੇ ਬਾਵਜੂਦ ਜਾਪਾਨ ਨੂੰ ਹਰਾ ਨਹੀਂ ਸਕਿਆ। ਮੈਚ 1-1 ਦੀ ਬਰਾਬਰੀ 'ਤੇ ਸਮਾਪਤ ਹੋਇਆ। ਭਾਰਤ ਲਈ ਹਰਮਨਪ੍ਰੀਤ ਸਿੰਘ ਨੇ ਗੋਲ ਕੀਤਾ। ਇਸ ਦੇ ਨਾਲ ਹੀ ਜਾਪਾਨ ਲਈ ਕੇਨ ਨਾਗਾਯੋਸ਼ੀ ਨੇ ਗੋਲ ਕੀਤਾ।
ਚੇਨਈ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ ਵਿਚ ਪਹਿਲੇ ਮੈਚ ਵਿਚ ਚੀਨ ਨੂੰ 7-2 ਨਾਲ ਹਰਾਉਣ ਤੋਂ ਬਾਅਦ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਪਹਿਲੀ ਤਿਮਾਹੀ 'ਚ ਭਾਰਤ ਅਤੇ ਜਾਪਾਨ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਹਾਲਾਂਕਿ ਭਾਰਤ ਨੂੰ 3 ਪੈਨਲਟੀ ਕਾਰਨਰ ਮਿਲੇ ਪਰ ਇਕ ਵੀ ਗੋਲ ਨਹੀਂ ਹੋ ਸਕਿਆ। ਇਸ ਦੇ ਨਾਲ ਹੀ ਦੂਜੇ ਕੁਆਰਟਰ ਵਿਚ ਵੀ ਦੋਵਾਂ ਟੀਮਾਂ ਨੇ ਚੰਗਾ ਪ੍ਰਦਰਸ਼ਨ ਕੀਤਾ।
ਹਾਫ ਟਾਈਮ ਤੋਂ ਪਹਿਲਾਂ 28ਵੇਂ ਮਿੰਟ ਵਿਚ ਜਾਪਾਨ ਨੂੰ ਪੈਨਲਟੀ ਕਾਰਨਰ ਮਿਲਿਆ। ਕੇਨ ਨਾਗਾਯੋਸ਼ੀ ਨੇ ਵਧੀਆ ਡਰੈਗ-ਫਲਿਕ ਗੋਲ ਕਰ ਕੇ ਟੀਮ ਨੂੰ ਭਾਰਤ ਵਿਰੁਧ ਲੀਡ ਬਣਾਉਣ ਵਿਚ ਮਦਦ ਕੀਤੀ। ਅੱਧੇ ਸਮੇਂ ਤੱਕ ਜਾਪਾਨ 1-0 ਨਾਲ ਅੱਗੇ ਸੀ। ਜਾਪਾਨ ਨੇ ਪਹਿਲੇ ਹਾਫ ਟਾਈਮ ਤੱਕ 8 ਪੈਨਲਟੀ ਕਾਰਨਰ ਬਚਾਏ।
ਖੇਡ ਦੇ ਤੀਜੇ ਕੁਆਰਟਰ ਵਿਚ ਭਾਰਤ ਲਈ ਚੰਗੀ ਖ਼ਬਰ ਆਈ। ਭਾਰਤ ਨੂੰ 43ਵੇਂ ਮਿੰਟ ਵਿਚ ਇੱਕ ਵਾਰ ਫਿਰ ਪੈਨਲਟੀ ਕਾਰਨਰ ਮਿਲਿਆ। ਕਪਤਾਨ ਹਰਮਨਪ੍ਰੀਤ ਸਿੰਘ ਨੇ 10ਵੇਂ ਪੈਨਲਟੀ ਕਾਰਨਰ 'ਤੇ ਭਾਰਤ ਨੂੰ ਵਾਪਸੀ ਦਾ ਮੌਕਾ ਦਿਤਾ। ਹਰਮਨਪ੍ਰੀਤ ਨੇ ਗੋਲ ਕਰ ਕੇ ਮੈਚ ਨੂੰ 1-1 ਨਾਲ ਬਰਾਬਰ ਕਰ ਦਿਤਾ।
ਇਸ ਤੋਂ ਬਾਅਦ ਆਖ਼ਰੀ ਕੁਆਰਟਰ ਵਿਚ ਨਾ ਤਾਂ ਜਾਪਾਨ ਅਤੇ ਨਾ ਹੀ ਭਾਰਤ ਗੋਲ ਕਰ ਸਕੇ। ਇਸ ਤਰ੍ਹਾਂ ਮੈਚ 1-1 ਦੀ ਬਰਾਬਰੀ 'ਤੇ ਖਤਮ ਹੋਇਆ।
ਦੱਸ ਦੇਈਏ ਕਿ ਭਾਰਤ 4 ਅੰਕਾਂ ਨਾਲ ਟੂਰਨਾਮੈਂਟ ਵਿਚ ਦੂਜੇ ਸਥਾਨ 'ਤੇ ਹੈ। ਗੋਲ ਫਰਕ 'ਤੇ ਕੋਰੀਆ ਤੋਂ ਅੱਗੇ। ਮਲੇਸ਼ੀਆ 6 ਅੰਕਾਂ ਨਾਲ ਅੰਕ ਸੂਚੀ ਵਿਚ ਸਿਖਰ 'ਤੇ ਹੈ। ਭਾਰਤ ਹੁਣ ਐਤਵਾਰ ਨੂੰ ਟੇਬਲ 'ਚ ਚੋਟੀ ਦੇ ਖਿਡਾਰੀ ਮਲੇਸ਼ੀਆ ਨਾਲ ਖੇਡੇਗਾ।