
ਸ਼ੁਭਮਨ ਗਿੱਲ ਨੇ 62 ਗੇਂਦਾਂ ਵਿਚ 1 ਛੱਕਾ ਤੇ 4 ਚੌਕਿਆਂ ਨਾਲ 67 ਦੌੜਾਂ ਦੀ ਅਜੇਤੂ ਪਾਰੀ ਖੇਡੀ
ਨਵੀਂ ਦਿੱਲੀ - ਏਸ਼ੀਆ ਕੱਪ 2023 ਦਾ 5ਵਾਂ ਮੈਚ ਭਾਰਤ ਤੇ ਨੇਪਾਲ ਦਰਮਿਆਨ ਸ਼੍ਰੀਲੰਕਾ ਦੇ ਪੱਲੇਕੇਲੇ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ 'ਚ ਖੇਡਿਆ ਗਿਆ। ਮੈਚ 'ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨੇਪਾਲ ਨੇ 48.2 ਓਵਰਾਂ 'ਚ ਸਾਰੀਆਂ ਵਿਕਟਾਂ ਗੁਆ ਕੇ 230 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ।
ਮੀਂਹ ਕਾਰਨ ਮੈਚ ਨੂੰ 23 ਓਵਰਾਂ ਦਾ ਕਰ ਦਿੱਤਾ ਗਿਆ ਤੇ ਟੀਚਾ ਵੀ ਘਟਾ ਕੇ 145 ਦੌੜਾਂ ਦਾ ਕਰ ਦਿੱਤਾ ਗਿਆ, ਜਿਸ ਨੂੰ ਭਾਰਤੀ ਟੀਮ ਨੇ ਬਿਨਾ ਕੋਈ ਵਿਕਟ ਗੁਆਏ 20.1 ਓਵਰਾਂ ਵਿਚ ਹੀ ਹਾਸਲ ਕਰ ਲਿਆ ਤੇ 10 ਵਿਕਟਾਂ ਨਾਲ ਮੁਕਾਬਲਾ ਆਪਣੇ ਨਾਂ ਕਰ ਲਿਆ। ਇਸ ਦੇ ਨਾਲ ਹੀ ਭਾਰਤ ਨੇ ਟਾਪ 4 ਵਿਚ ਵੀ ਜਗ੍ਹਾ ਬਣਾ ਲਈ ਹੈ।
ਨੇਪਾਲ ਤੋਂ ਮਿਲੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਵਲੋਂ ਪਾਰੀ ਦਾ ਆਗਾਜ਼ ਕੀਤਾ ਗਿਆ ਤੇ ਜਦੋਂ ਭਾਰਤ ਨੇ 2.1 ਓਵਰ 'ਚ 17 ਦੌੜਾਂ ਬਣਾਈਆਂ ਤਾਂ ਮੀਂਹ ਪੈਣ ਲੱਗਾ। ਸਿੱਟੇ ਵਜੋਂ ਮੈਚ ਰੋਕਣਾ ਪਿਆ। ਮੀਂਹ ਮਗਰੋਂ ਮੁਕਾਬਲਾ ਮੁੜ ਸ਼ੁਰੂ ਕਰ ਦਿੱਤਾ ਗਿਆ।
ਓਵਰਾਂ ਨੂੰ 50 ਤੋਂ ਘਟਾ ਕੇ 23 ਕੀਤਾ ਗਿਆ। ਭਾਰਤ ਨੂੰ ਜਿੱਤ ਲਈ 145 ਦੌੜਾਂ ਦਾ ਟੀਚਾ ਦਿੱਤਾ ਗਿਆ। ਭਾਰਤ ਨੇ 20.1 ਓਵਰਾਂ ਵਿਚ ਹੀ 147 ਦੌੜਾਂ ਬਣਾ ਲਈਆਂ। ਕਪਤਾਨ ਰੋਹਿਤ ਸ਼ਰਮਾ ਨੇ 59 ਗੇਂਦਾਂ ਵਿਚ 5 ਛੱਕਿਆਂ ਤੇ 6 ਚੌਕਿਆਂ ਸਦਕਾ 74 ਦੌੜਾਂ ਦੀ ਖੇਡੀ ਪਾਰੀ ਖੇਡੀ। ਸ਼ੁਭਮਨ ਗਿੱਲ ਨੇ 62 ਗੇਂਦਾਂ ਵਿਚ 1 ਛੱਕੇ ਤੇ 4 ਚੌਕਿਆਂ ਸਦਕਾ 67 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਪਲੇਇੰਗ 11
ਭਾਰਤ : ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ
ਨੇਪਾਲ : ਕੁਸ਼ਲ ਭੁਰਟੇਲ, ਆਸਿਫ਼ ਸ਼ੇਖ (ਵਿਕਟਕੀਪਰ), ਰੋਹਿਤ ਪੌਡੇਲ (ਕਪਤਾਨ), ਭੀਮ ਸ਼ਰਕੀ, ਸੋਮਪਾਲ ਕਾਮੀ, ਗੁਲਸਨ ਝਾਅ, ਦੀਪੇਂਦਰ ਸਿੰਘ ਐਰੀ, ਕੁਸ਼ਲ ਮੱਲਾ, ਸੰਦੀਪ ਲਾਮਿਛਾਨੇ, ਕਰਨ ਕੇਸੀ, ਲਲਿਤ ਰਾਜਬੰਸ਼ੀ