
ਖੇਮਕਰਨ ਦੇ ਪਿੰਡ ਡਿੱਬੀਪੁਰ ਦਾ ਰਹਿਣ ਵਾਲਾ ਹੈ ਬੌਬੀ ਸਿੰਘ
ਅੰਮ੍ਰਿਤਸਰ: ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਅਧੀਨ ਪੈਂਦੇ ਪਿੰਡ ਡਿੱਬੀਪੁਰ ਦਾਊਦਪੁਰ ਵਿਚ ਡੀਡੀਐੱਫ਼ਸੀ ਕਲੱਬ ਤਰਨਤਾਰਨ ਦੀ ਗਰਾਊਂਡ ਸਰਹੱਦੀ ਇਲਾਕੇ ਦੇ ਫੁੱਟਬਾਲ ਖਿਡਾਰੀਆਂ ਦੀ ਨਰਸਰੀ ਵੀ ਕਹਾਉਂਦੀ ਹੈ। ਇਸ ਕਲੱਬ ਦੇ ਕਈ ਖਿਡਾਰੀ ਭਾਰਤੀ ਟੀਮ ਅਤੇ ਹੋਰ ਨਾਮਵਰ ਕਲੱਬਾਂ ਦੀ ਸ਼ਾਨ ਬਣ ਰਹੇ ਹਨ। ਹੁਣ ਬੌਬੀ ਸਿੰਘ ਦੀ ਅੰਡਰ-16 ਭਾਰਤੀ ਟੀਮ ’ਚ ਚੋਣ ਹੋਣ ਕਾਰਨ ਕਲੱਬ ਮੈਂਬਰ ਅਤੇ ਖਿਡਾਰੀਆਂ ਵਿਚ ਖ਼ੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਕੌਮੀ ਇਨਸਾਫ਼ ਮੋਰਚੇ ਨੂੰ ਹਾਈ ਕੋਰਟ ਨੇ ਦਿੱਤਾ 4 ਹੋਰ ਹਫ਼ਤਿਆਂ ਦਾ ਸਮਾਂ
ਇਸ ਖ਼ੁਸ਼ੀ ਦੇ ਮੌਕੇ ਅੰਡਰ-16 ਫੁੱਟਬਾਲ ਦੇ ਖਿਡਾਰੀ ਬੌਬੀ ਸਿੰਘ ਦੇ ਨੌਜਵਾਨ ਮਿਹਨਤੀ ਕੋਚ ਕੁਲਾਰਜੀਤ ਸਿੰਘ ਕਾਹਨਾ ਅਤੇ ਕਲੱਬ ਦੇ ਪ੍ਰਧਾਨ ਸਰਵਨ ਸਿੰਘ ਢਿੱਲੋਂ ਨੂੰ ਸਨਮਾਨਤ ਕਰਨ ਲਈ ਕਲੱਬ ਦੇ ਮੈਂਬਰਾਂ, ਖਿਡਾਰੀਆਂ ਅਤੇ ਬੌਬੀ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਗਰਾਊਂਡ ਵਿਚ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੋਚ ਕੁਲਾਰਜੀਤ ਸਿੰਘ ਕਾਹਨਾ, ਪ੍ਰਧਾਨ ਸਰਵਨ ਸਿੰਘ ਢਿੱਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਹਿਮ ਹਿੱਸਾ ਹਨ।
ਇਹ ਵੀ ਪੜ੍ਹੋ: ਪਤਨੀ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਕਰਵਾਉਣ ਵਾਲੇ ਪਿਤਾ ਨੂੰ ਪਹਿਲੀ ਪਤਨੀ ਦੇ ਬੱਚਿਆਂ ਨੂੰ ਮਿਲਣ ਦਾ ਅਧਿਕਾਰ : ਹਾਈਕੋਰਟ
ਇਹ ਖਿਡਾਰੀ ਦੇ ਸਰੀਰ ਨੂੰ ਜਿਥੇ ਤੰਦਰੁਸਤ ਅਤੇ ਫਿੱਟ ਰਖਦੀਆਂ ਹਨ ਉਥੇ ਹੀ ਆਪਸੀ ਪਿਆਰ ਅਤੇ ਸਾਂਝ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਖੇਡਾਂ ਨਾਲ ਵਧ ਤੋਂ ਵਧ ਬੱਚਿਆਂ ਨੂੰ ਜੋੜਣ ਲਈ ਹਰ ਵਿਅਕਤੀ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਨੌਜਵਾਨ ਅਤੇ ਬੱਚੇ ਬੌਬੀ ਸਿੰਘ ਵਾਂਗ ਖੇਡਾਂ ਵਿਚ ਮੱਲਾਂ ਮਾਰ ਕੇ ਅਪਣੇ ਮਾਤਾ ਪਿਤਾ, ਪਿੰਡ ਅਤੇ ਇਲਾਕੇ ਦਾ ਨਾਂ ਪੂਰੀ ਦੁਨੀਆ ਵਿਚ ਚਮਕਾ ਕੇ ਫ਼ਖ਼ਰ ਮਹਿਸੂਸ ਕਰਨ। ਇਸ ਮੌਕੇ ’ਤੇ ਕਲੱਬ ਮੈਂਬਰ, ਖਿਡਾਰੀ ਅਤੇ ਹੋਰ ਵੀ ਖੇਡ ਪ੍ਰੇਮੀ ਹਾਜ਼ਰ ਸਨ।